ਯਾਮੀ ਗੌਤਮ ਦਾ ਸ਼ਾਨਦਾਰ ਸਫ਼ਰ, 5 ਸਾਲਾਂ ’ਚ ਪ੍ਰਮੁੱਖ ਪ੍ਰਾਜੈਕਟਸ ਨਾਲ ਲਿਆ ਸਫਲਤਾ ਦਾ ਸਵਾਦ
Wednesday, Feb 19, 2025 - 04:45 PM (IST)

ਐਂਟਰਟੇਨਮੈਂਟ ਡੈਸਕ - ਭਾਰਤੀ ਸਿਨੇਮਾ ਵਿਚ ਬਹੁਤ ਘੱਟ ਅਜਿਹੇ ਅਦਾਕਾਰ ਹੁੰਦੇ ਹਨ, ਜੋ ਖੁਦ ਨੂੰ ਸਾਬਤ ਕਰਦੇ ਹਨ ਪਰ ਯਾਮੀ ਗੌਤਮ ਪਿਛਲੇ ਪੰਜ ਸਾਲਾਂ ਵਿਚ ਜਿਸ ਤਰ੍ਹਾਂ ਨਾਲ ਉਭਰ ਕੇ ਸਾਹਮਣੇ ਆਈ ਹੈ, ਇਹ ਉਸ ਦੇ ਟੈਲੰਟ ਅਤੇ ਮਿਹਨਤ ਦਾ ਚੰਗੇਰਾ ਉਦਾਹਰਣ ਹੈ। ਪਿਛਲੇ ਪੰਜ ਸਾਲਾਂ ਵਿਚ ਯਾਮੀ ਗੌਤਮ ਨੇ ਹਰ ਪਲੇਟਫਾਰਮ ’ਤੇ ਹਿੱਟ ਫਿਲਮਾਂ ਦਿੱਤੀਆਂ ਹਨ। ਉਸ ਦਾ ਪੋਰਟਫੋਲੀਓ ਹਿੱਟਸ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿਚ ਉਹ ਲੀਡ ਰੋਲਜ਼ ਵਿਚ ਨਜ਼ਰ ਆਉਂਦੀ ਹੈ ਅਤੇ ਅਕਸਰ ਪੂਰੀ ਕਹਾਣੀ ਦਾ ਭਾਰ ਆਪਣੇ ਮੋਢਿਆਂ ’ਤੇ ਚੁੱਕਦੀ ਹੈ।
ਇਹ ਵੀ ਪੜ੍ਹੋ- 24 ਸਾਲਾ ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਘਰ 'ਚੋਂ ਮਿਲੀ ਲਾਸ਼
ਹੁਣ ‘ਧੂਮਧਾਮ’ ਦੀ ਡਿਜੀਟਲ ਰਿਲੀਜ਼ ਨਾਲ ਯਾਮੀ ਦਾ ਪੱਧਰ ਹੋਰ ਵੀ ਉੱਚਾ ਹੋ ਗਿਆ ਹੈ। ਇਹ ਸਿਰਫ ਉਸ ਦੀਆਂ ਫਿਲਮਾਂ ਦੀ ਸਫਲਤਾ ਨਹੀਂ ਹੈ, ਸਗੋਂ ਇਹ ਹੈ ਕਿ ਉਸ ਨੇ ਇਕ ਬੇਹੱਦ ਕਾਂਪੈਟੇਟਿਵ ਇੰਡਸਟਰੀ ਵਿਚ ਆਪਣੀ ਜਗ੍ਹਾ ਬਣਾਈ ਹੈ। ਉਸ ਨੇ ਵਾਰ-ਵਾਰ ਸਾਬਤ ਕੀਤਾ ਹੈ ਕਿ ਟੈਲੰਟ, ਮਿਹਨਤ ਅਤੇ ਠੀਕ ਫੈਸਲਿਆਂ ਨਾਲ ਇਕ ਅਦਾਕਾਰ ਨੂੰ ਟੌਪ ਤੱਕ ਪਹੁੰਚਾਇਆ ਜਾ ਸਕਦਾ ਹੈ, ਤੇ ਹਾਲੇ ਵੀ ਉਸ ਦਾ ਸਫਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਯਾਮੀ ਇਕ ਕ੍ਰਿਏਟਿਵ ਪਾਵਰਹਾਊਸ ਹੈ ਅਤੇ ਇਨ੍ਹੀਂ ਦਿਨੀਂ ਤਾਂ ਉਹ ਪੂਰੀ ਤਰ੍ਹਾਂ ਨਾਲ ਐਕਟਿਵ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8