ਇਹ ਅਦਾਕਾਰਾ ਹੋਈ 17 ਸਾਲ ਦੀ ਉਮਰ ''ਚ ਕਾਸਟਿੰਗ ਕਾਊਚ ਦਾ ਸ਼ਿਕਾਰ

05/25/2024 10:25:19 AM

ਮੁੰਬਈ (ਬਿਊਰੋ):  ਜੂਹੀ ਪਰਮਾਰ ਟੀ.ਵੀ. ਦੀ ਮਸ਼ਹੂਰ ਅਦਾਕਾਰਾ 'ਚੋਂ ਇਕ ਹੈ। ਅਦਾਕਾਰਾ ਨੇ ਸ਼ੋਅ 'ਕੁਮਕੁਮ' ਤੋਂ ਪਛਾਣ ਬਣਾਈ ਅਤੇ ਲੱਖਾਂ ਲੋਕਾਂ ਦੇ ਦਿਲਾਂ 'ਚ ਅੱਜ ਵੀ ਰਾਜ ਕਰ ਰਹੀ ਹੈ। ਉਨ੍ਹਾਂ ਦਾ ਇਹ ਸ਼ੋਅ ਸੱਤ ਸਾਲਾਂ ਤੱਕ ਚੱਲਿਆ।ਉਸ ਨੇ ਸਲਮਾਨ ਖਾਨ ਦੇ ਰਿਐਲਟੀ ਸ਼ੋਅ 'ਬਿਗ ਬੌਸ 5' ਵਿੱਚ ਵੀ ਹਿੱਸਾ ਲਿਆ ਅਤੇ ਉਸ ਸੀਜ਼ਨ 'ਚ ਅਦਾਕਾਰਾ ਜੇਤੂ ਰਹੀ।

ਇਹ ਖ਼ਬਰ ਵੀ ਪੜ੍ਹੋ ਦੀਪਿਕਾ ਪਾਦੁਕੋਣ ਨੇ ਕਰਵਾਇਆ ਫੋਟੋਸ਼ੂਟ, ਬੇਬੀ ਬੰਪ ਕੀਤਾ ਫਲਾਂਟ

ਦੱਸ ਦਈਏ ਕਿ ਹਾਲ ਹੀ 'ਚ ਇੱਕ ਇੰਟਰਵਿਊ 'ਚ ਜੂਹੀ ਪਰਮਾਰ ਨੇ ਖੁੱਲਾਸਾ ਕੀਤਾ ਕਿ ਉਹ 17 ਸਾਲ ਦੀ ਉਮਰ 'ਚ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਹੈ। ਉਸ ਨੇ ਕਿਹਾ ਕਿ ਇੱਕ ਮਿਊਜ਼ਿਕ ਐਲੂਬਮ ਸ਼ੂਟ ਕਰਨ ਲਈ  ਟੂ-ਪੀਸ ਬਿਕਨੀ ਪਹਿਨਣ ਲਈ ਕਿਹਾ ਗਿਆ ਪਰ ਮੈਂ ਮਨਾਂ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਰੈਪਰ MC ਸਟੈਨ ਦੀ ਪੋਸਟ ਦੇਖ ਫੈਨਜ਼ ਹੋਏ ਪਰੇਸ਼ਾਨ

ਦੱਸਣਯੋਗ ਹੈ ਕਿ ਜੂਹੀ ਉਸ ਸਮੇਂ ਡਰੀ ਨਹੀਂ ਅਤੇ ਉਸ ਨੇ ਹਿੰਮਤ ਨਾਲ ਉਸ ਚੈਨਲ ਨੂੰ ਜਵਾਬ ਦਿੱਤਾ ਅਤੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।  ਜੂਹੀ ਨੇ ਜਵਾਬ ਦਿੱਤਾ ਕਿ ਉਸ ਨੂੰ ਕੋਈ ਵੀ ਸਮਝੌਤਾ ਨਹੀਂ ਕਰੇਗੀ ਅਤੇ ਇਸ ਤੋਂ ਬਾਅਦ ਅਦਾਕਾਰਾ ਘਰ ਆ ਗਈ। ਉਸ ਨੂੰ ਆਖ਼ਰੀ ਵਾਰ 'ਇਹ ਮੇਰੀ ਫੈਮਿਲੀ' 'ਚ ਦੇਖਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News