ਰਿਐਲਿਟੀ ਸ਼ੋਅ ''The 50'' ਦੇ ਕਨਫਰਮ ਕੰਟੈਸਟੈਂਟ ਤੋਂ ਵਾਪਸੀ ਕਰਨ ਜਾ ਰਹੇ ਟੀਵੀ ਦੇ ਇਹ ਸੁਪਰਸਟਾਰ
Friday, Jan 16, 2026 - 10:54 AM (IST)
ਮੁੰਬਈ - ਰਿਐਲਿਟੀ ਸ਼ੋਅ 'The 50' ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ’ਚ ਬਣਿਆ ਹੋਇਆ ਹੈ। ਹੁਣ ਇਸ ਸ਼ੋਅ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਟੀਵੀ ਦੇ ਮਸ਼ਹੂਰ ਅਦਾਕਾਰ ਕਰਨ ਪਟੇਲ, ਜੋ ਪਿਛਲੇ 6 ਸਾਲਾਂ ਤੋਂ ਟੀਵੀ ਦੀ ਦੁਨੀਆ ਤੋਂ ਗਾਇਬ ਸਨ, ਇਸ ਸ਼ੋਅ ਦੇ ਪਹਿਲੇ ਕੰਫਰਮ ਕੰਟੈਸਟੈਂਟ ਬਣ ਗਏ ਹਨ। ਕਰਨ ਪਟੇਲ ਨੂੰ 'ਕਸਤੂਰੀ', 'ਯੇ ਹੈ ਮੁਹੱਬਤੇਂ' ਅਤੇ 'ਰਕਤਾਂਚਲ' ਵਰਗੇ ਕਈ ਪ੍ਰਸਿੱਧ ਸ਼ੋਅਜ਼ ਲਈ ਜਾਣਿਆ ਜਾਂਦਾ ਹੈ।
ਫਰਾਹ ਖਾਨ ਕਰਨਗੇ ਸ਼ੋਅ ਨੂੰ ਹੋਸਟ ਇਸ ਸ਼ੋਅ ਦੀ ਚਰਚਾ ਉਦੋਂ ਤੋਂ ਹੀ ਤੇਜ਼ ਹੋ ਗਈ ਸੀ ਜਦੋਂ ਇਸ ਦੀ ਘੋਸ਼ਣਾ ਹੋਈ ਸੀ। ਹਾਲ ਹੀ ’ਚ ਇਹ ਵੀ ਖੁਲਾਸਾ ਹੋਇਆ ਸੀ ਕਿ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਹ ਖਾਨ ਇਸ ਸ਼ੋਅ ਨੂੰ ਹੋਸਟ ਕਰਨ ਵਾਲੀ ਹੈ। ਸ਼ੋਅ ਦਾ ਇਕ ਵੱਡਾ ਸੈੱਟ ਮੁੰਬਈ ਦੇ ਮਡ ਆਈਲੈਂਡ ’ਚ ਤਿਆਰ ਕੀਤਾ ਗਿਆ ਹੈ।
ਇਸ ਦੌਰਾਨ ਕਰਨ ਪਟੇਲ ਨੇ ਸ਼ੋਅ ਲਈ ਜ਼ਾਹਿਰ ਕੀਤੇ ਉਤਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ 'The 50' ਦੀ ਟਿਕਟ ਦੇ ਨਾਲ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਇਕ ਸ਼ੇਰ ਨੂੰ ਦੂਜੇ ਸ਼ੇਰ ਦਾ ਬੁਲਾਵਾ ਆਇਆ ਹੈ"। ਉਨ੍ਹਾਂ ਦੱਸਿਆ ਕਿ ਸ਼ੋਅ ਦੇ ਕੰਸੈਪਟ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਕਰਨ ਨੇ ਕਿਹਾ, "ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਇਕ ਮਹੀਨੇ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਦੂਰ ਕਿਸੇ ਘਰ ਵਿੱਚ ਬੰਦ ਰਹਾਂਗਾ ਪਰ ਇਸ ਗੇਮ ਸ਼ੋਅ ਦੇ ਫਾਰਮੈਟ ਨੇ ਮੈਨੂੰ ਉਤਸ਼ਾਹਿਤ ਕਰ ਦਿੱਤਾ ਹੈ"।
ਗਲਤ ਭਾਸ਼ਾ ਅਤੇ ਬੇਇੱਜ਼ਤੀ ਬਰਦਾਸ਼ਤ ਨਹੀਂ
ਕਰਨ ਪਟੇਲ ਸ਼ੋਅ ’ਚ ਜਾਣ ਤੋਂ ਪਹਿਲਾਂ ਕਰਨ ਨੇ ਆਪਣਾ ਸਟੈਂਡ ਸਾਫ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸ਼ੋਅ ’ਚ ਫਾਲਤੂ ਦਾ ਹੰਗਾਮਾ, ਕਿਸੇ ਦੀ ਬੇਇੱਜ਼ਤੀ ਜਾਂ ਗੰਦੀ ਭਾਸ਼ਾ ਬਰਦਾਸ਼ਤ ਨਹੀਂ ਕਰਨਗੇ। ਕਰਨ ਦਾ ਕਹਿਣਾ ਹੈ ਕਿ ਉਹ ਉੱਥੇ ਸਿਰਫ ਮਨੋਰੰਜਨ ਅਤੇ ਇਮਾਨਦਾਰੀ ਨਾਲ ਗੇਮ ਖੇਡਣ ਜਾ ਰਹੇ ਹਨ ਅਤੇ ਉਨ੍ਹਾਂ ਦਾ ਟੀਚਾ ਟਰਾਫੀ ਜਿੱਤ ਕੇ ਘਰ ਲਿਆਉਣਾ ਹੈ।
ਕਦੋਂ ਅਤੇ ਕਿੱਥੇ ਦੇਖ ਸਕੋਗੇ?
ਦੱਸ ਦਈਏ ਕਿ ਪ੍ਰਸ਼ੰਸਕਾਂ ਦੀ ਉਡੀਕ ਜਲਦ ਹੀ ਖਤਮ ਹੋਣ ਵਾਲੀ ਹੈ ਕਿਉਂਕਿ 'The 50' 1 ਫਰਵਰੀ ਤੋਂ ਜੀਓ ਹੌਟਸਟਾਰ ਅਤੇ ਕਲਰਸ ਟੀਵੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ। ਕਰਨ ਪਟੇਲ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਦੁਬਾਰਾ ਪਰਦੇ 'ਤੇ ਦੇਖਣ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
