ਦਿਮਾਗ ਨੂੰ ਹਿਲਾ ਕੇ ਰੱਖ ਦੇਣਗੀਆਂ ਇਹ ਸਸਪੈਂਸ ਥ੍ਰਿਲਰ ਫਿਲਮਾਂ ਅਤੇ ਵੈੱਬ ਸੀਰੀਜ਼, ਪੜ੍ਹੋ ਲਿਸਟ

Saturday, Mar 09, 2024 - 03:25 PM (IST)

ਦਿਮਾਗ ਨੂੰ ਹਿਲਾ ਕੇ ਰੱਖ ਦੇਣਗੀਆਂ ਇਹ ਸਸਪੈਂਸ ਥ੍ਰਿਲਰ ਫਿਲਮਾਂ ਅਤੇ ਵੈੱਬ ਸੀਰੀਜ਼, ਪੜ੍ਹੋ ਲਿਸਟ

ਐਂਟਰਟੇਨਮੈਂਟ ਡੈਸਕ: OTT ਪਲੇਟਫਾਰਮ 'ਤੇ ਬਹੁਤ ਸਾਰੀਆਂ ਸ਼ੈਲੀਆਂ ਦੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਉਪਲਬਧ ਹਨ, ਜਿਨ੍ਹਾਂ ਨੂੰ ਤੁਸੀਂ ਕਿਸੇ ਵੀ ਸਮੇਂ, ਕਿਤੇ ਵੀ ਦੇਖ ਸਕਦੇ ਹੋ। ਇਨ੍ਹੀਂ ਦਿਨੀਂ ਲੋਕਾਂ 'ਚ ਸਸਪੈਂਸ ਥ੍ਰਿਲਰ ਦੇਖਣ ਦਾ ਵੱਖਰਾ ਹੀ ਕ੍ਰੇਜ਼ ਹੈ। ਦਰਸ਼ਕ OTT 'ਤੇ ਸਸਪੈਂਸ ਥ੍ਰਿਲਰ ਫਿਲਮਾਂ ਅਤੇ ਵੈੱਬ ਸੀਰੀਜ਼ ਦੇਖਣ ਨੂੰ ਤਰਜੀਹ ਦੇ ਰਹੇ ਹਨ। ਜੇਕਰ ਤੁਸੀਂ ਵੀ ਸਸਪੈਂਸ ਥ੍ਰਿਲਰ ਦੇਖਣ ਦੇ ਸ਼ੌਕੀਨ ਹੋ, ਤਾਂ ਤੁਸੀਂ ਇਸ ਵੀਕੈਂਡ 'ਤੇ ਘਰ ਬੈਠੇ ਇਸ ਸ਼ਾਨਦਾਰ ਸੀਰੀਜ਼ ਅਤੇ ਫਿਲਮ ਨੂੰ ਦੇਖ ਸਕਦੇ ਹੋ। ਇਨ੍ਹਾਂ ਸੀਰੀਜ਼ ਅਤੇ ਫਿਲਮਾਂ 'ਚ ਸਸਪੈਂਸ ਥ੍ਰਿਲਰ 'ਤੇ ਆਧਾਰਿਤ ਕੰਟੈਂਟ ਦੇਖਣ ਤੋਂ ਬਾਅਦ ਤੁਸੀਂ ਇਹ ਸੋਚਣ ਲਈ ਮਜ਼ਬੂਰ ਹੋ ਜਾਵੋਗੇ ਕਿ ਇਹ ਸਭ ਕਿਵੇਂ ਹੋਇਆ ਅਤੇ ਅੱਗੇ ਕੀ ਹੋਵੇਗਾ। ਭਾਰਤ ਦੀਆਂ ਸਭ ਤੋਂ ਵਧੀਆ ਸਸਪੈਂਸ ਥ੍ਰਿਲਰ ਫਿਲਮਾਂ ਅਤੇ ਸੀਰੀਜ਼ ਇੱਥੇ ਦੇਖੋ...

1. ਤਲਾਸ਼

OTT - Netflix

ਆਮਿਰ ਖ਼ਾਨ ਨੇ ਇਸ ਫਿਲਮ 'ਚ ਇੰਸਪੈਕਟਰ ਸੁਰਜਨ ਸਿੰਘ ਸ਼ੇਖਾਵਤ ਦੀ ਭੂਮਿਕਾ ਨਿਭਾਈ ਹੈ, ਜਿਸ ਨੂੰ ਮਸ਼ਹੂਰ ਅਦਾਕਾਰਾ ਦੀ ਮੌਤ ਤੋਂ ਬਾਅਦ ਸੀਨ 'ਤੇ ਬੁਲਾਇਆ ਜਾਂਦਾ ਹੈ। ਫਿਲਮ ਦਾ ਕਲਾਈਮੈਕਸ ਜ਼ਬਰਦਸਤ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਇਹ ਖ਼ਬਰ ਵੀ - ਕਿਸਾਨਾਂ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਨਵੇਂ ਗਾਣੇ ਨਾਲ ਸੋਸ਼ਲ ਮੀਡੀਆ 'ਤੇ ਪਾਈ ਧੱਕ

2. ਮੈਰੀ ਕ੍ਰਿਸਮਸ

OTT - Netflix

ਕੈਟਰੀਨਾ ਕੈਫ 2024 'ਚ ਆਈ ਫਿਲਮ 'ਮੈਰੀ ਕ੍ਰਿਸਮਸ' 'ਚ ਮੁੱਖ ਭੂਮਿਕਾ 'ਚ ਹੈ, ਜਦਕਿ ਉਸ ਨਾਲ ਸਾਊਥ ਸਟਾਰ ਵਿਜੇ ਸੇਤੂਪਤੀ ਵੀ ਨਜ਼ਰ ਆਏ ਸਨ। ਇਹ ਫ਼ਿਲਮ 12 ਜਨਵਰੀ ਨੂੰ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਕਹਾਣੀ ਸਸਪੈਂਸ ਅਤੇ ਥ੍ਰਿਲਰ ਨਾਲ ਭਰਪੂਰ ਹੈ।

3. ਫਰੈਡੀ

OTT - Disney Plus Hotstar

ਇਸ ਫ਼ਿਲਮ 'ਚ ਕਾਰਤਿਕ ਆਰੀਅਨ ਅਤੇ ਅਲਾਇਆ ਐੱਫ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਫਿਲਮ 'ਚ ਕਾਰਤਿਕ ਨੂੰ ਦੇਖ ਕੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਮਾਸੂਮ ਨਜ਼ਰ ਆਉਣ ਵਾਲਾ ਇਹ ਐਕਟਰ ਵਿਲੇਨ ਦੇ ਕਿਰਦਾਰ 'ਚ ਧਮਾਲ ਮਚਾ ਦੇਵੇਗਾ। ਇਸ ਫਿਲਮ 'ਚ ਕਾਰਤਿਕ ਇਸ ਤਰ੍ਹਾਂ ਬਦਲਾ ਲੈਣਗੇ ਕਿ ਤੁਸੀਂ ਸਮਝ ਵੀ ਨਹੀਂ ਸਕੋਗੇ।

4. ਦਿੱਲੀ ਕ੍ਰਾਈਮ

OTT - Netflix

'ਦਿੱਲੀ ਕ੍ਰਾਈਮ' ਦੇ ਤਿੰਨ ਸੀਜ਼ਨ ਆ ਚੁੱਕੇ ਹਨ। ਲੋਕਾਂ ਨੇ ਪਹਿਲੇ ਦੋਵੇਂ ਭਾਗਾਂ ਨੂੰ ਵੀ ਖੂਬ ਪਸੰਦ ਕੀਤਾ ਹੈ। ਤੁਸੀਂ ਇਸ ਸੀਰੀਜ਼ ਨੂੰ Netflix 'ਤੇ ਦੇਖ ਸਕਦੇ ਹੋ। ਸ਼ੈਫਾਲੀ ਸ਼ਾਹ, ਰਸਿਕਾ ਦੁੱਗਲ ਅਤੇ ਰਾਜੇਸ਼ ਤੈਲੰਗ ਸਟਾਰਰ 'ਦਿੱਲੀ ਕ੍ਰਾਈਮ' ਦੇ ਤਿੰਨੋਂ ਸੀਜ਼ਨ ਅਪਰਾਧ ਦੀਆਂ ਕਹਾਣੀਆਂ 'ਤੇ ਆਧਾਰਿਤ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਨਵੀਂ ਐਕਸਾਈਜ਼ ਪਾਲਿਸੀ ਨੂੰ ਦਿੱਤੀ ਮਨਜ਼ੂਰੀ

5. ਕਠਪੁਤਲੀ

OTT - Disney Plus Hotstar

ਤੁਸੀਂ ਮਨੋਵਿਗਿਆਨਕ ਅਪਰਾਧ ਥ੍ਰਿਲਰ ਅਤੇ ਸਸਪੈਂਸ ਥ੍ਰਿਲਰ ਫਿਲਮ 'ਕਠਪੁਤਲੀ' ਨੂੰ ਵੀ ਦੇਖ ਸਕਦੇ ਹੋ ਜਿਸ ਵਿਚ ਅਕਸ਼ੈ ਕੁਮਾਰ ਅਤੇ ਰਕੁਲ ਪ੍ਰੀਤ ਸਿੰਘ ਹਨ। ਇਹ ਫਿਲਮ ਦੱਖਣ ਦੀ ਰੀਮੇਕ ਹੈ, ਪਰ ਫਿਰ ਵੀ ਇਸ ਨੇ OTT 'ਤੇ ਰਿਲੀਜ਼ ਹੁੰਦੇ ਹੀ ਹਲਚਲ ਮਚਾ ਦਿੱਤੀ ਸੀ। ਇਹ ਫਿਲਮ ਪੂਜਾ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News