ਫਰਵਰੀ ਮਹੀਨੇ 28 ''ਚੋਂ 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਲਿਸਟ
Friday, Jan 31, 2025 - 10:15 PM (IST)
ਨੈਸ਼ਨਲ ਡੈਸਕ- ਫਰਵਰੀ, 2025 ਵਿੱਚ ਬਹੁਤ ਸਾਰੀਆਂ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਇਸ ਮਹੀਨੇ ਦੇ 28 ਦਿਨਾਂ ਵਿੱਚੋਂ 14 ਦਿਨ ਬੈਂਕ ਬੰਦ ਰਹਿਣਗੇ। ਬੈਂਕਾਂ 'ਚ ਇਨ੍ਹਾਂ ਛੁੱਟੀਆਂ ਦੇ ਕਈ ਕਾਰਨ ਹਨ ਜਿਵੇਂ ਕਿ ਰਾਸ਼ਟਰੀ ਤਿਉਹਾਰ, ਖੇਤਰੀ ਤਿਉਹਾਰ ਤੇ ਧਾਰਮਿਕ ਸਮਾਗਮ ਆਦਿ। ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ 'ਚ ਫਰਵਰੀ 2025 'ਚ ਕਈ ਦਿਨਾਂ ਦੀਆਂ ਛੁੱਟੀਆਂ ਹੋਣਗੀਆਂ।
ਜੇਕਰ ਤੁਹਾਡੇ ਕੋਲ ਵੀ ਫਰਵਰੀ ਦੇ ਮਹੀਨੇ ਬੈਂਕ ਨਾਲ ਸਬੰਧਤ ਕੋਈ ਕੰਮ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਇਸ ਨਾਲ ਤੁਸੀਂ ਛੁੱਟੀਆਂ ਬਾਰੇ ਜਾਣ ਕੇ ਆਪਣੇ ਕੰਮ ਦੀ ਪਹਿਲਾਂ ਤੋਂ ਯੋਜਨਾ ਬਣਾ ਸਕਦੇ ਹੋ। ਹਰ ਸੂਬੇ ਵਿੱਚ ਵੱਖ-ਵੱਖ ਦਿਨਾਂ 'ਤੇ ਖੇਤਰੀ ਛੁੱਟੀਆਂ ਹੁੰਦੀਆਂ ਹਨ।
ਭਾਰਤੀ ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਦੇਸ਼ ਭਰ ਦੇ ਬੈਂਕ ਫਰਵਰੀ ਵਿੱਚ 14 ਦਿਨ ਬੰਦ ਰਹਿਣਗੇ। RBI ਵੱਲੋਂ ਜਾਰੀ ਕੀਤੀ ਗਈ ਛੁੱਟੀਆਂ ਦੀ ਸੂਚੀ ਵਿੱਚ ਬਹੁਤ ਸਾਰੀਆਂ ਛੁੱਟੀਆਂ ਰਾਸ਼ਟਰੀ ਪੱਧਰ ‘ਤੇ ਹਨ। ਉਸ ਦਿਨ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ‘ਤੇ ਹੁੰਦੀਆਂ ਹਨ।
ਇਸ ਦੌਰਾਨ ਏਟੀਐਮ ਅਤੇ ਆਨਲਾਈਨ ਬੈਂਕਿੰਗ ਸੇਵਾਵਾਂ ਜਾਰੀ ਰਹਿੰਦੀਆਂ ਹਨ। ਆਰਬੀਆਈ ਵੱਲੋਂ ਜਾਰੀ ਸੂਚੀ ਅਨੁਸਾਰ ਫਰਵਰੀ ਮਹੀਨੇ ਵਿੱਚ ਕੁੱਲ 14 ਦਿਨ ਬੈਂਕ ਬੰਦ ਰਹਿਣਗੇ। ਇਨ੍ਹਾਂ ਵਿੱਚ ਵੱਖ-ਵੱਖ ਸੂਬਾ ਸਰਕਾਰਾਂ ਦੁਆਰਾ ਘੋਸ਼ਿਤ ਖੇਤਰੀ ਤੇ ਸੂਬਾ-ਵਿਸ਼ੇਸ਼ ਛੁੱਟੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਹੀਨੇ ਦੇ ਦੂਜੇ ਤੇ ਚੌਥੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਬੈਂਕ ਬੰਦ ਰਹਿਣਗੇ।
ਫਰਵਰੀ ਮਹੀਨੇ ਬੈਂਕ ਛੁੱਟੀਆਂ ਦੀ ਲਿਸਟ
2 ਫਰਵਰੀ : ਐਤਵਾਰ ਅਤੇ ਪੰਜਾਬ ਵਿਚ ਬਸੰਤ ਕਾਰਨ ਛੁੱਟੀ ਰਹੇਗੀ।
3 ਫਰਵਰੀ, 2025 (ਸੋਮਵਾਰ): ਅਗਰਤਲਾ ਵਿੱਚ ਬਸੰਤ ਪੰਚਮੀ , ਸਰਸਵਤੀ ਪੂਜਾ ਕਾਰਨ ਹਰਿਆਣਾ, ਓਡੀਸ਼ਾ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿਚ ਛੁੱਟੀ ਰਹੇਗੀ
8 ਫਰਵਰੀ : ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਦੇ ਕਾਰਨ, ਦੇਸ਼ ਵਿੱਚ ਬੈਂਕਾਂ ਦੀ ਛੁੱਟੀ ਹੋਵੇਗੀ।
9 ਫਰਵਰੀ : ਐਤਵਾਰ ਦੇ ਕਾਰਨ, ਬੈਂਕ ਦੇਸ਼ ਭਰ ਵਿੱਚ ਛੁੱਟੀ ਹੋਵੇਗੀ
11 ਫਰਵਰੀ, 2025 (ਮੰਗਲਵਾਰ): ਥਾਈ ਪੂਸਮ ਦੇ ਕਾਰਨ ਚੇਨਈ ਵਿੱਚ ਬੈਂਕ ਬੰਦ ਰਹਿਣਗੇ।
12 ਫਰਵਰੀ, 2025 (ਬੁੱਧਵਾਰ): ਗੁਰੂ ਰਵਿਦਾਸ ਜਯੰਤੀ ਦੇ ਮੌਕੇ ‘ਤੇ ਸ਼ਿਮਲਾ ਵਿੱਚ ਬੈਂਕ ਬੰਦ ਰਹਿਣਗੇ।
15 ਫਰਵਰੀ, 2025 (ਸ਼ਨੀਵਾਰ): ਇੰਫਾਲ ਵਿੱਚ ਲੁਈ-ਨਗਾਈ-ਨੀ ਮਨਾਇਆ ਜਾਵੇਗਾ, ਇਸ ਲਈ ਬੈਂਕ ਬੰਦ ਰਹਿਣਗੇ।
16 ਫਰਵਰੀ : ਐਤਵਾਰ ਦੇ ਕਾਰਨ, ਬੈਂਕ ਦੇਸ਼ ਭਰ ਵਿੱਚ ਛੁੱਟੀ ਹੋਵੇਗੀ
19 ਫਰਵਰੀ, 2025 (ਬੁੱਧਵਾਰ): ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ ਦੇ ਮੌਕੇ ‘ਤੇ ਬੇਲਾਪੁਰ, ਨਾਗਪੁਰ ਅਤੇ ਮੁੰਬਈ ਵਿੱਚ ਬੈਂਕ ਬੰਦ ਰਹਿਣਗੇ।
20 ਫਰਵਰੀ, 2025 (ਵੀਰਵਾਰ): ਰਾਜ ਦਿਵਸ ਦੇ ਮੌਕੇ ‘ਤੇ ਆਈਜ਼ੌਲ ਅਤੇ ਈਟਾਨਗਰ ਵਿੱਚ ਬੈਂਕ ਬੰਦ ਰਹਿਣਗੇ।
22 ਫਰਵਰੀ : ਮਹੀਨੇ ਦਾ ਚੌਥਾ ਸ਼ਨਿੱਚਰਵਾਰ ਹੋਣ ਕਾਰਨ ਦੇਸ਼ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ।
22 ਫਰਵਰੀ : ਮਹੀਨੇ ਦਾ ਚੌਥਾ ਸ਼ਨਿੱਚਰਵਾਰ ਹੋਣ ਕਾਰਨ ਦੇਸ਼ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ।
26 ਫਰਵਰੀ, 2025 (ਬੁੱਧਵਾਰ): ਮਹਾਸ਼ਿਵਰਾਤਰੀ ਦੇ ਮੌਕੇ 'ਤੇ ਅਹਿਮਦਾਬਾਦ, ਆਈਜ਼ੌਲ, ਬੇਲਾਪੁਰ, ਬੰਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ (ਆਂਧਰਾ ਪ੍ਰਦੇਸ਼), ਹੈਦਰਾਬਾਦ (ਤੇਲੰਗਾਨਾ), ਜੈਪੁਰ, ਜੰਮੂ, ਕਾਨਪੁਰ, ਕੋਚੀ, ਲਖਨਊ, ਮੁੰਬਈ, ਨਾਗਪੁਰ, ਰਾਏਪੁਰ, ਰਾਂਚੀ, ਸ਼ਿਮਲਾ, ਸ੍ਰੀਨਗਰ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ ਰਹਿਣਗੇ।
28 ਫਰਵਰੀ, 2025 (ਸ਼ੁੱਕਰਵਾਰ): ਗੰਗਟੋਕ ਖੇਤਰ ਵਿੱਚ ਲੋਸਰ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।