‘ਜੋ ਸ਼ਹੀਦ ਹੁਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ’, ਆਜ਼ਾਦੀ ਦੇ ਰੰਗ ’ਚ ਰੰਗੇ ਅਮਿਤਾਬ ਬੱਚਨ ਸਣੇ ਇਹ ਸਿਤਾਰੇ

Sunday, Aug 15, 2021 - 10:33 AM (IST)

ਮੁੰਬਈ: ਅੱਜ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨ੍ਹਾ ਰਿਹਾ ਹੈ। 90 ਸਾਲ ਦੇ ਲੰਬੇ ਵਿਦਰੋਹ ਤੋਂ ਬਾਅਦ ਖ਼ੂਨ-ਖਰਾਬਾ ਅਤੇ ਰਾਜਨੀਤਿਕ ਗੱਲਬਾਤ ਤੋਂ ਬਾਅਦ ਗੁਲਾਮੀ ਦੀਆਂ ਬੇੜੀਆਂ ਨੂੰ ਤੋੜ ਕੇ 1947 ’ਚ ਅੱਜ ਦੇ ਦਿਨ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਤੰਤਰ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਇਆ ਸੀ। ਹਮੇਸ਼ਾ ਦੀ ਤਰ੍ਹਾਂ, ਲਾਲ ਕਿਲ੍ਹਾ ਆਜ਼ਾਦੀ ਦੇ 75 ਸਾਲ ਦੇ ਵੱਕਾਰੀ ਸਮਾਰੋਹ ਦਾ ਗਵਾਹ ਬਣੇਗਾ। 

Bollywood Tadka
ਆਮ ਜਨਤਾ ਦੀ ਤਰ੍ਹਾਂ ਹੀ ਬਾਲੀਵੁੱਡ ਅਤੇ ਟੀ.ਵੀ.ਦੇ ਕਲਾਕਾਰ ਵੀ ਬਹੁਤ ਧੂਮਧਾਮ ਨਾਲ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ। ਬਾਲੀਵੁੱਡ ਦੀਆਂ ਅਜਿਹੀਆਂ ਕਈ ਫਿਲਮਾਂ ਹਨ ਜੋ ਹੁਣ ਤੱਕ ਆਜ਼ਾਦੀ ’ਤੇ ਬਣ ਚੁੱਕੀ ਹਨ। ਇਸ ਖ਼ਾਸ ਮੌਕੇ ’ਤੇ ਬੀ-ਟਾਊਨ ਦੇ ਸਿਤਾਰਿਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ। 
ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਟਵੀਟ ਕਰ ਲਿਖਿਆ-‘ਸੁਤੰਤਰਤਾ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ’।

PunjabKesari
ਅਜੇ ਦੇਵਗਨ
ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਤਿਰੰਗੇ ਝੰਡੇ ਦੇ ਨਾਲ ਤਸਵੀਰ ਸ਼ੇਅਰ ਕਰਕੇ ਲਿਖਿਆ-‘ਭਾਰਤੀ ਝੰਡੇ ਨੂੰ ਦੇਖ ਕੇ ਸਿਰਫ ਸ਼ੁੱਕਰਾਨੇ ਦੀ ਭਾਵਨਾ ਹੀ ਸਾਹਮਣੇ ਆਉਂਦੀ ਹੈ। ਸਾਡੇ ਰੱਖਿਆ ਫੋਰਸਾਂ ਦਾ ਸਨਮਾਨ, ਜਿਨ੍ਹਾਂ ਨੇ ਸਾਡੇ ਝੰਡੇ ਦਾ ਮਾਨ ਰੱਖਿਆ ਹੈ ਅਤੇ ਹਮੇਸ਼ਾ ਉੱਚੀ ਉਡਾਣ ਭਰੀ ਹੈ, ਚਾਹੇ ਕੁਝ ਵੀ ਹੋ ਜਾਵੇ’।

PunjabKesari
ਧਰਮਿੰਦਰ 
ਮਸ਼ਹੂਰ ਅਦਾਕਾਰ ਧਰਮਿੰਦਰ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਉੁਨ੍ਹਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ-‘ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ’।

PunjabKesari
ਕੰਗਨਾ ਰਣੌਤ
ਕੰਗਨਾ ਰਣੌਤ ਨੇ ਇੰਸਟਾਗ੍ਰਾਮ ’ਤੇ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਤਿਰੰਗੇ ਝੰਡੇ ਦੇ ਨਾਲ ਫਾਂਸੀ ਬਣੀ ਹੈ। ਕੰਗਨਾ ਨੇ ਤਸਵੀਰ ਸਾਂਝੀ ਕਰਦੇ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਲਿਖਿਆ- ‘ਜੋ ਸ਼ਹੀਦ ਹੁਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ’।

Bollywood Tadka


Aarti dhillon

Content Editor

Related News