ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ 'ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

Saturday, Jun 12, 2021 - 03:30 PM (IST)

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ 'ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ 'ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ 'ਚ ਮੰਗਲਸੂਤਰ ਦਾ ਵੀ ਖ਼ਾਸ ਮਹੱਤਵ ਹੁੰਦਾ ਹੈ। ਹਿੰਦੂਆਂ 'ਚ ਇਹ ਲੜਕੀ ਲਈ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਅੱਜ ਤਹਾਨੂੰ ਦੱਸਦੇ ਹਾਂ ਬਾਲੀਵੁੱਡ ਹੀਰੋਇਨਾਂ ਦੇ ਮਹਿੰਗੇ ਮੰਗਲਸੂਤਰ ਬਾਰੇ।

PunjabKesari
ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬਚਨ ਦਾ ਮੰਗਲਸੂਤਰ 45 ਲੱਖ ਰੁਪਏ ਦਾ ਦੱਸਿਆ ਜਾਂਦਾ ਹੈ। ਜੋ ਡਾਇਮੰਡ ਪੈਂਡੇਂਟ ਦੇ ਨਾਲ ਬਲੈਕ ਬੀਡਡ ਨੈਕਪੀਸ ਨਾਲ ਬਣਿਆ ਹੋਇਆ ਹੈ।

PunjabKesari
ਅਨੁਸ਼ਕਾ ਸ਼ਰਮਾ ਦਾ ਮੰਗਲਸੂਤਰ ਹੀਰਿਆਂ ਦਾ ਬਣਿਆ ਹੋਇਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।

PunjabKesari
ਬਾਲੀਵੁੱਡ ਅਤੇ ਸਾਊਥ ਦੀ ਫੇਮਸ ਅਦਾਕਾਰਾ ਕਾਜਲ ਅਗਰਵਾਲ ਦਾ ਮੰਗਲਸੂਤਰ ਕਾਫ਼ੀ ਹੱਦ ਤਕ ਦੀਪਿਕਾ ਪਾਦੂਕੋਨ ਨਾਲ ਮਿਲਦਾ ਜੁਲਦਾ ਹੈ। ਇਸ 'ਚ ਇਕ ਛੋਟੀ ਬੀਡੇਡ ਚੇਨ ਤੇ ਇਕ ਛੋਟਾ ਡਾਇਮੰਡ ਸੌਲੀਟੇਅਰ ਪੈਂਡੇਂਟ ਸ਼ਾਮਲ ਹੈ।

PunjabKesari
ਦੀਪਿਕਾ ਪਾਦੂਕੋਨ ਦਾ ਮੰਗਲਸੂਤਰ ਬਲੈਕ ਬੀਡਡ ਲੈਸ ਅਤੇ ਛੋਟੇ ਡਾਇਮੰਡ ਪੈਂਡੇਂਟ ਦਾ ਬਣਿਆ ਹੋਇਆ ਹੈ। ਜੋ ਕਰੀਬ 20 ਲੱਖ ਰੁਪਏ ਦਾ ਹੈ।

PunjabKesari

ਪ੍ਰਿਯੰਕਾ ਚੋਪੜਾ ਦਾ ਮੰਗਲਸੂਤਰ ਸੱਬਿਆਸਾਚੀ ਹੈਰੀਟੇਜ ਜਵੈਲਰੀ ਦਾ ਬਣਿਆ ਹੋਇਆ ਹੈ। ਇਸ 'ਚ ਇਕ ਸੋਨੇ ਦੀ ਚੇਨ ਹੈ ਜਿਸ 'ਚ ਚਾਰ ਕਾਲੇ ਮਣਕੇ ਹਨ। ਇਕ ਹੀਰੇ ਨੂੰ ਹੰਝੂ ਬੂੰਦ ਦੇ ਆਕਾਰ 'ਚ ਪੈਂਡੇਂਟ ਦੇ ਰੂਪ ਚ ਕੱਟਿਆ ਗਿਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।


author

Aarti dhillon

Content Editor

Related News