50 ਦੀ ਉਮਰ ''ਚ ਅਜੇ ਵੀ ਜਵਾਨ ਹਨ ਮਲਾਇਕਾ ਅਰੋੜਾ ਅਤੇ ਐਸ਼ਵਰਿਆ ਰਾਏ ਸਣੇ ਇਹ ਹਸੀਨਾਵਾਂ (ਤਸਵੀਰਾਂ)

Tuesday, Jun 29, 2021 - 01:52 PM (IST)

50 ਦੀ ਉਮਰ ''ਚ ਅਜੇ ਵੀ ਜਵਾਨ ਹਨ ਮਲਾਇਕਾ ਅਰੋੜਾ ਅਤੇ ਐਸ਼ਵਰਿਆ ਰਾਏ ਸਣੇ ਇਹ ਹਸੀਨਾਵਾਂ (ਤਸਵੀਰਾਂ)

ਮੁੰਬਈ- ਬਾਲੀਵੁੱਡ 'ਚ ਕਈ ਅਜਿਹੀਆਂ ਹਸੀਨਾਵਾਂ ਹਨ ਜਿਨ੍ਹਾਂ ਨੇ ਆਪਣੀ ਖ਼ੂਬਸੂਰਤੀ ਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ। ਉਨ੍ਹਾ ਦੀ ਪਰਸਨੈਲਿਟੀ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਉਹ 45-50 ਸਾਲ ਦੇ ਕਰੀਬ ਹਨ।

PunjabKesariਅਦਾਕਾਰਾ ਸੁਸ਼ਮਿਤਾ ਸੇਨ 45 ਸਾਲਾਂ ਦੀ ਹੈ। ਉਸ ਨੇ ਦੋ ਧੀਆਂ ਨੂੰ ਗੋਦ ਲਿਆ ਸੀ। ਉਂਝ ਉਹ ਆਪਣੇ ਤੋਂ 15 ਸਾਲ ਛੋਟੇ ਰੋਹਮਾਨ ਸ਼ਾਲ ਨਾਲ ਆਪਣੇ ਰਿਲੇਸ਼ਨ ਬਾਰੇ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਸੁਸ਼ਮਿਤਾ ਦੀ ਖ਼ੂਬਸੂਰਤੀ ਅੱਜ ਵੀ ਉਹੀ ਹੈ ਜੋ ਸਾਲਾਂ ਪਹਿਲਾਂ ਸੀ।

PunjabKesari
ਐਸ਼ਵਰਿਆ ਰਾਏ ਦੀ ਖ਼ੂਬਸੂਰਤੀ ਲਈ ਲੱਖਾਂ ਲੋਕ ਪਾਗਲ ਹਨ। ਐਸ਼ਵਰਿਆ 47 ਸਾਲ ਦੀ ਹੈ ਅਤੇ 9 ਸਾਲ ਦੀ ਧੀ ਦੀ ਮਾਂ ਵੀ ਹੈ ਪਰ ਉਸ ਨੂੰ ਵੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਸਿਰਫ 3 ਸਾਲਾਂ ਬਾਅਦ ਉਹ 50 ਸਾਲਾਂ ਦੀ ਹੋਵੇਗੀ।

PunjabKesariਆਪਣੀ ਪਹਿਲੀ ਫ਼ਿਲਮ ''ਕਹੋ ਨਾ ਪਿਆਰ ਹੈ'' ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਮੀਸ਼ਾ ਪਟੇਲ 45 ਸਾਲ ਦੀ ਉਮਰ ਨੂੰ ਪਾਰ ਕਰ ਚੁੱਕੀ ਹੈ ਪਰ ਉਸ ਦੀ ਫਿੱਟਨੈੱਸ ਅਤੇ ਖ਼ੂਬਸੂਰਤੀ ਅਜੇ ਵੀ 30 ਸਾਲਾਂ ਦੀ ਲੜਕੀ ਵਰਗੀ ਹੈ।

PunjabKesari
ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਨਾਮ ਇਸ ਸੂਚੀ ਵਿਚ ਹੋਣਾ ਹੀ ਸੀ। ਇਹ ਅਜਿਹੀਆਂ ਅਭਿਨੇਤਰੀਆਂ ਹਨ ਜੋ ਸਮੇਂ ਦੇ ਨਾਲ ਜਵਾਨ ਹੋ ਰਹੀਆਂ ਹਨ। ਵੈਸੇ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸ਼ਿਲਪਾ 46 ਸਾਲਾਂ ਦੀ ਹੈ।

PunjabKesari
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਲਾਇਕਾ ਅਰੋੜਾ ਫ਼ਲਮ ਇੰਡਸਟਰੀ ਦੀ ਇਕ ਫਿਟ ਅਦਾਕਾਰਾ ਹੈ। ਉਹ 47 ਸਾਲਾਂ ਦੀ ਹੈ ਪਰ ਤੰਦਰੁਸਤੀ ਅਤੇ ਸੁੰਦਰਤਾ ਦੇ ਮਾਮਲੇ ਵਿਚ ਉਹ ਅਜੇ ਵੀ ਅੱਧ ਉਮਰ ਦੀਆਂ ਕੁੜੀਆਂ ਨੂੰ ਹਰਾ ਸਕਦੀ ਹੈ।


author

Aarti dhillon

Content Editor

Related News