ਇਹ ਨੇ ‘ਬਿੱਗ ਬੌਸ 17’ ਦੇ 2 ਸਭ ਤੋਂ ਮਹਿੰਗੇ ਮੁਕਾਬਲੇਬਾਜ਼, 1 ਹਫ਼ਤੇ ਦੇ ਮਿਲਦੇ ਨੇ ਇੰਨੇ ਲੱਖ ਰੁਪਏ

10/17/2023 5:18:57 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ‘ਬਿੱਗ ਬੌਸ 17’ ਨਾਲ ਛੋਟੇ ਪਰਦੇ ’ਤੇ ਵਾਪਸੀ ਕਰ ਚੁੱਕੇ ਹਨ। 15 ਅਕਤੂਬਰ ਨੂੰ ਸਲਮਾਨ ਨੇ ਨਵੇਂ ਸੀਜ਼ਨ ਦੇ ਸਾਰੇ ਮੁਕਾਬਲੇਬਾਜ਼ਾਂ ਨਾਲ ਜਾਣ-ਪਛਾਣ ਕਰਵਾਈ ਤੇ ਉਨ੍ਹਾਂ ਨੂੰ ਇਕ-ਇਕ ਕਰਕੇ ਘਰ ਦੇ ਅੰਦਰ ਭੇਜਿਆ। ਇਸ ਵਾਰ ਸ਼ੋਅ ’ਚ ਕਈ ਸੈਲੇਬ੍ਰਿਟੀ ਕੱਪਲਜ਼ ਤੇ ਕੁਝ ਯੂਟਿਊਬਰਜ਼ ਨੇ ਐਂਟਰੀ ਕੀਤੀ ਹੈ। ‘ਬਿੱਗ ਬੌਸ 17’ ਦੀ ਥੀਮ ਦਿਲ, ਦਿਮਾਗ ਤੇ ਦਮ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੋਅ ’ਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਪ੍ਰਤੀਯੋਗੀ 12 ਲੱਖ ਰੁਪਏ ਪ੍ਰਤੀ ਹਫ਼ਤਾ ਲੈ ਰਹੇ ਹਨ। ਇਹ ਕੋਈ ਹੋਰ ਨਹੀਂ ਸਗੋਂ ਅੰਕਿਤਾ ਲੋਖੰਡੇ ਹੈ।

ਅੰਕਿਤਾ ਲੋਖੰਡੇ ਇਕ ਮਸ਼ਹੂਰ ਅਦਾਕਾਰਾ ਹੈ, ਜਿਸ ਨੇ ਨਾ ਸਿਰਫ਼ ਟੈਲੀਵਿਜ਼ਨ ਇੰਡਸਟਰੀ ’ਚ, ਸਗੋਂ ਫ਼ਿਲਮ ਇੰਡਸਟਰੀ ’ਚ ਵੀ ਆਪਣੀ ਪਛਾਣ ਬਣਾਈ ਹੈ। ਅਦਾਕਾਰਾ ਇਕ ਮਸ਼ਹੂਰ ਨਾਮ ਹੈ ਤੇ ਇਸ ਸ਼ੋਅ ’ਚ ਉਸ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਅਦਾਕਾਰਾ ਇਸ ਰਿਐਲਿਟੀ ਸ਼ੋਅ ’ਚ ਆਪਣੇ ਪਤੀ ਵਿੱਕੀ ਜੈਨ ਨਾਲ ਹਿੱਸਾ ਲੈ ਰਹੀ ਹੈ, ਜੋ ਇਕ ਕਾਰੋਬਾਰੀ ਹੈ। ਦੋਵਾਂ ਨੇ ਰੋਮਾਂਟਿਕ ਟਰੈਕ ’ਤੇ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਐਂਟਰੀ ਕੀਤੀ। ਇਸ ਤੋਂ ਬਾਅਦ ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਸਟੇਜ ’ਤੇ ਸੱਤ ਵਾਅਦੇ ਵੀ ਕੀਤੇ। ਜਿਸ ’ਚ ਵਿੱਕੀ ਜੈਨ ਆਪਣੀ ਪਤਨੀ ਅੰਕਿਤਾ ਜੈਨ ਦੀ ਸੇਵਾ ਕਰਨ ਦੀ ਸਹੁੰ ਚੁੱਕਦੇ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਅੰਕਿਤਾ ਲੋਖੰਡੇ ਨੂੰ ਉਸ ਦੇ ਮਸ਼ਹੂਰ ਟੈਲੀਵਿਜ਼ਨ ਸ਼ੋਅ ‘ਪਵਿੱਤਰ ਰਿਸ਼ਤਾ’ ਤੋਂ ਪਛਾਣ ਮਿਲੀ। ਇਸ ਟੀ. ਵੀ. ਸੀਰੀਜ਼ ’ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੀ ਸਨ ਤੇ ਸ਼ੋਅ ’ਚ ਇਕੱਠੇ ਕੰਮ ਕਰਦਿਆਂ ਦੋਵਾਂ ਨੂੰ ਪਿਆਰ ਹੋ ਗਿਆ ਸੀ। ਹਾਲਾਂਕਿ ਬਾਅਦ ’ਚ ਦੋਵੇਂ ਵੱਖ ਹੋ ਗਏ ਕਿਉਂਕਿ ਸੁਸ਼ਾਂਤ ਆਪਣੇ ਕਰੀਅਰ ’ਤੇ ਧਿਆਨ ਦੇਣਾ ਚਾਹੁੰਦੇ ਸਨ ਤੇ ਅੰਕਿਤਾ ਸੈਟਲ ਹੋਣਾ ਚਾਹੁੰਦੀ ਸੀ।

ਅੰਕਿਤਾ ਲੋਖੰਡੇ ਦੇ ਨਾਂ ’ਤੇ 2 ‘100 ਕਰੋੜੀ’ ਫ਼ਿਲਮਾਂ ਵੀ ਹਨ। ਅਦਾਕਾਰੀ ਤੋਂ ਦੋ ਸਾਲ ਦੇ ਬ੍ਰੇਕ ਤੇ ਸੁਸ਼ਾਂਤ ਸਿੰਘ ਰਾਜਪੂਤ ਤੋਂ ਵੱਖ ਹੋਣ ਤੋਂ ਬਾਅਦ ਅਦਾਕਾਰਾ ਨੇ ਕੰਗਨਾ ਰਣੌਤ ਨਾਲ ‘ਮਣੀਕਰਣਿਕਾ’ ’ਚ ਆਪਣਾ ਬਾਲੀਵੁੱਡ ਡੈਬਿਊ ਕੀਤਾ। ਇਹ ਫ਼ਿਲਮ ਬਹੁਤ ਸਫਲ ਰਹੀ ਤੇ ਦੁਨੀਆ ਭਰ ’ਚ 142 ਕਰੋੜ ਰੁਪਏ ਇਕੱਠੇ ਕੀਤੇ। ਇਸ ਤੋਂ ਬਾਅਦ ਅਦਾਕਾਰਾ ਨੇ ਟਾਈਗਰ ਸ਼ਰਾਫ, ਸ਼ਰਧਾ ਕਪੂਰ ਤੇ ਰਿਤੇਸ਼ ਦੇਸ਼ਮੁਖ ਨਾਲ ‘ਬਾਗ਼ੀ 3’ ’ਚ ਕੰਮ ਕੀਤਾ। ਇਹ ਫ਼ਿਲਮ ਵੀ ਹਿੱਟ ਰਹੀ ਤੇ ਦੁਨੀਆ ਭਰ ’ਚ 137 ਕਰੋੜ ਰੁਪਏ ਇਕੱਠੇ ਕੀਤੇ। ਅੰਕਿਤਾ ਲੋਖੰਡੇ ਤੋਂ ਬਾਅਦ ਮੁਨਾਵਰ ਫਾਰੂਕੀ ‘ਬਿੱਗ ਬੌਸ 17’ ’ਚ ਦੂਜੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਪ੍ਰਤੀਯੋਗੀ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਹਰ ਹਫ਼ਤੇ 7-8 ਲੱਖ ਰੁਪਏ ਦਿੱਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News