ਇਹ ਅਦਾਕਾਰਾਂ ਰੱਖਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਦਾ ਵਰਤ

Saturday, Oct 19, 2024 - 04:03 PM (IST)

ਇਹ ਅਦਾਕਾਰਾਂ ਰੱਖਣਗੀਆਂ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਦਾ ਵਰਤ

ਜਲੰਧਰ- ਕਰਵਾ ਚੌਥ ਦਾ ਵਰਤ ਇਸ ਵਾਰ 20 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸੁਹਾਗਣਾਂ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਨਿਰਜਲ ਵਰਤ ਰੱਖਦੀਆਂ ਹਨ । ਬਾਲੀਵੁੱਡ ਅਭਿਨੇਤਰੀਆਂ ‘ਚ ਇਸ ਦਿਨ ਨੂੰ ਲੈ ਕੇ ਖ਼ਾਸ ਉਤਸ਼ਾਹ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਦੇ ਬਾਰੇ ਦੱਸਾਂਗੇ ਜੋ ਵਿਆਹ ਤੋਂ ਬਾਅਦ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖਣਗੀਆਂ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਦਾਕਾਰਾ ਰਕੁਲਪ੍ਰੀਤ ਸਿੰਘ ਦੀ । ਜੋ ਕਿ ਫਰਵਰੀ 2024 ‘ਚ ਵਿਆਹ ਦੇ ਬੰਧਨ ‘ਚ ਬੱਝੀ ਸੀ । ਅਦਾਕਾਰਾ ਇਸ ਵਾਰ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਨੇ ਗੋਆ ‘ਚ ਰਿਸ਼ਤੇਦਾਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ।ਰਕੁਲਪ੍ਰੀਤ ਵੀ ਇਸ ਵਾਰ ਜੈਕੀ ਭਗਨਾਨੀ ਦੇ ਲਈ ਕਰਵਾ ਚੌਥ ਦਾ ਵਰਤ ਰੱਖੇਗੀ।

PunjabKesari

ਸੋਨਾਕਸ਼ੀ ਸਿਨ੍ਹਾ ਵੀ ਰੱਖੇਗੀ ਪਹਿਲਾ ਕਰਵਾ ਚੌਥ 
ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੀ ਇਸ ਵਾਰ ਪਹਿਲੀ ਵਾਰ ਕਰਵਾ ਚੌਥ ਦਾ ਵਰਤ ਰੱਖੇਗੀ । ਸੋਨਾਕਸ਼ੀ ਸਿਨ੍ਹਾਂ ਨੇ ਇਸੇ ਸਾਲ ਜੂਨ ‘ਚ ਜ਼ਹੀਰ ਇਕਬਾਲ ਦੇ ਨਾਲ ਵਿਆਹ ਕਰਵਾਇਆ ਸੀ। ਇਸ ਵਿਆਹ ‘ਚ ਸੋਨਾਕਸ਼ੀ ਤੇ ਜ਼ਹੀਰ ਇਕਬਾਲ ਦੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਾਂ ਨੇ ਹੀ ਸ਼ਿਰਕਤ ਕੀਤੀ ਸੀ । 

PunjabKesari

ਰਾਧਿਕਾ ਵੀ ਅਨੰਤ ਲਈ ਰੱਖੇਗੀ ਕਰਵਾ ਚੌਥ ਦਾ ਵਰਤ 
ਰਾਧਿਕਾ ਮਾਰਚੈਂਟ ਵੀ ਇਸ ਵਾਰ ਅਨੰਤ ਦੇ ਲਈ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ। ਅਨੰਤ ਤੇ ਰਾਧਿਕਾ ਨੇ ਜੁਲਾਈ 2024 'ਚ ਵਿਆਹ ਕਰਵਾਇਆ ਹੈ। ਇਸ ਵਿਆਹ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ਅਤੇ ਵਿਆਹ ਤੋਂ ਪਹਿਲਾਂ ਕਈ ਪ੍ਰੀਵੈਡਿੰਗ ਫੰਕਸ਼ਨ ਰੱਖੇ ਗਏ ਸਨ। ਜਿਸ 'ਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਲ ਨਾਲ ਸਮਾਜਿਕ, ਵਪਾਰਕ ਖੇਤਰ ਨਾਲ ਸਬੰਧਤ ਹਸਤੀਆਂ ਨੇ ਸ਼ਿਰਕਤ ਕੀਤੀ ਸੀ। 

PunjabKesari

ਅਦਿਤੀ ਰਾਓ ਹੈਦਰੀ ਦਾ ਵੀ ਪਹਿਲਾ ਕਰਵਾ ਚੌਥ  
ਅਦਿਤੀ ਰਾਓ ਹੈਦਰੀ ਨੇ ਸਤੰਬਰ  2024 ‘ਚ ਵਿਆਹ ਕਰਵਾਇਆ ਹੈ। ਉਸ ਨੇ ਅਦਾਕਾਰ ਸਿਧਾਰਥ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਅਦਿਤੀ ਵੀ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਅਦਾਕਾਰਾ 20 ਅਕਤੂਬਰ ਨੂੰ ਸਿਧਾਰਥ ਦੀ ਲੰਮੀ ਉਮਰ ਦੀ ਕਾਮਨਾ ਦੇ ਲਈ ਕਰਵਾ ਚੌਥ ਦਾ ਤਿਉਹਾਰ ਮਨਾਏਗੀ। 

PunjabKesari

ਕ੍ਰਿਤੀ ਖਰਬੰਦਾ ਦਾ ਵੀ ਪਹਿਲਾ ਕਰਵਾ ਚੌਥ 
ਅਦਾਕਾਰਾ ਕ੍ਰਿਤੀ ਖਰਬੰਦਾ ਵੀ ਇਸ ਵਾਰ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਇਸ ਜੋੜੀ ਨੇ ਮਾਰਚ 2024 'ਚ ਵਿਆਹ ਕਰਵਾਇਆ ਹੈ ਅਤੇ ਦੋਵਾਂ ਨੇ ਗੁੜਗਾਂਵ ‘ਚ ਵਿਆਹ ਕਰਵਾਇਆ ਸੀ।ਪੁਲਕਿਤ ਨੇ ਕ੍ਰਿਤੀ ਦੇ ਨਾਲ ਦੂਜਾ ਵਿਆਹ ਕਰਵਾਇਆ ਹੈ।  

PunjabKesari

ਰਕੁਲਪ੍ਰੀਤ ਸਿੰਘ ਦਾ ਵੀ ਪਹਿਲਾ ਕਰਵਾ ਚੌਥ
ਅਦਾਕਾਰਾ ਰਕੁਲਪ੍ਰੀਤ ਸਿੰਘ ਵੀ ਇਸ ਵਾਰ ਪਹਿਲਾ ਕਰਵਾ ਚੌਥ ਦਾ ਵਰਤ ਰੱਖੇਗੀ । ਜੈਕੀ ਭਗਨਾਨੀ ਅਤੇ ਅਦਾਕਾਰਾ ਨੇ 21 ਫਰਵਰੀ 2024 'ਚ ਵਿਆਹ ਕਰਵਾਇਆ ਹੈ।


author

Priyanka

Content Editor

Related News