ਬਾਦਸ਼ਾਹ ਦੇ ''ਸਨਕ'' ਗੀਤ ''ਤੇ ਵਿਵਾਦ, ਮਹਾਕਾਲ ਦੇ ਪੁਜਾਰੀ ਬੋਲੇ- ਭਗਵਾਨ ਸ਼ਿਵ ਨੂੰ ਜੋੜਿਆ ਇਤਰਾਜ਼ਯੋਗ ਸ਼ਬਦਾਂ ਨਾਲ

Wednesday, Apr 19, 2023 - 04:19 PM (IST)

ਬਾਦਸ਼ਾਹ ਦੇ ''ਸਨਕ'' ਗੀਤ ''ਤੇ ਵਿਵਾਦ, ਮਹਾਕਾਲ ਦੇ ਪੁਜਾਰੀ ਬੋਲੇ- ਭਗਵਾਨ ਸ਼ਿਵ ਨੂੰ ਜੋੜਿਆ ਇਤਰਾਜ਼ਯੋਗ ਸ਼ਬਦਾਂ ਨਾਲ

ਚੰਡੀਗੜ੍ਹ (ਬਿਊਰੋ) : ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਦੀ ਹਾਲ ਹੀ 'ਚ ਰਿਲੀਜ਼ ਹੋਈ ਐਲਬਮ 'ਸਨਕ' ਦਾ ਇੱਕ ਗੀਤ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਦਰਅਸਲ, ਮਹਾਕਾਲ ਮੰਦਿਰ ਦੇ ਪੁਜਾਰੀ ਸਣੇ ਕਈ ਸ਼ਰਧਾਲੂਆਂ ਨੇ ਗੀਤ 'ਚ ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ਨਾਲ ਵਰਤਣ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੀਤ 'ਚੋਂ ਭਗਵਾਨ ਦਾ ਨਾਂ ਹਟਾਇਆ ਜਾਵੇ ਅਤੇ ਬਾਦਸ਼ਾਹ ਮੁਆਫੀ ਮੰਗੇ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਮੁਆਫੀ ਨਾ ਮੰਗੀ ਤਾਂ ਉਜੈਨ ਸਣੇ ਹੋਰ ਸ਼ਹਿਰਾਂ 'ਚ ਬਾਦਸ਼ਾਹ ਖ਼ਿਲਾਫ਼ ਐੱਫ. ਆਈ. ਆਰ. ਕਰਵਾਈ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

ਮਹਾਕਾਲ ਦੇ ਸੀਨੀਅਰ ਪੁਜਾਰੀ ਮਹੇਸ਼ ਪੁਜਾਰੀ ਨੇ ਬਾਦਸ਼ਾਹ ਦੇ ਗੀਤ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, 'ਕਿਸੇ ਵੀ ਗਾਇਕ, ਅਭਿਨੇਤਾ-ਅਭਿਨੇਤਰੀ, ਉਨ੍ਹਾਂ ਨੂੰ ਰੱਬ ਦੇ ਨਾਂ 'ਤੇ ਅਸ਼ਲੀਲਤਾ ਫੈਲਾਉਣ ਦਾ ਕੋਈ ਅਧਿਕਾਰ ਨਹੀਂ ਹੈ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮਹਾਕਾਲ ਸੈਨਾ, ਪੁਜਾਰੀ ਮਹਾਸੰਘ ਅਤੇ ਹਿੰਦੂ ਸੰਗਠਨ ਐੱਫ. ਆਈ. ਆਰ. ਦਰਜ ਕਰਵਾਉਣਗੇ। ਇਸ ਤਰ੍ਹਾਂ ਹਰ ਕੋਈ ਸਨਾਤਨ ਧਰਮ ਨੂੰ ਗ਼ਲਤ ਢੰਗ ਨਾਲ ਪੇਸ਼ ਕਰਦਾ ਰਹੇਗਾ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਮਹਾਕਾਲ ਸੈਨਾ ਅਤੇ ਪੁਜਾਰੀ ਮਹਾਸੰਘ ਸਮੇਤ ਹਿੰਦੂ ਸੰਗਠਨਾਂ ਨੇ ਤੁਰੰਤ ਇਸ ਗੀਤ ਤੋਂ ਭਗਵਾਨ ਭੋਲੇਨਾਥ ਦਾ ਨਾਂ ਹਟਾਉਣ ਲਈ ਕਿਹਾ ਹੈ।

ਦੱਸਣਯੋਗ ਹੈ ਕਿ ਬਾਦਸ਼ਾਹ ਦਾ 2 ਮਿੰਟ 15 ਸੈਕਿੰਡ ਦਾ ਨਵਾਂ ਗੀਤ ਜ਼ਬਰਦਸਤ ਟ੍ਰੈਂਡ ਕਰ ਰਿਹਾ ਹੈ। ਗੀਤ ਦੇ 40 ਸਕਿੰਟਾਂ ਬਾਅਦ ਗੀਤ ਦੇ ਅੰਤ ‘ਚ ਬੋਲ ਹਨ, ਕਭੀ ਸੈਕਸ ਤੋ ਕਭੀ ਗਿਆਨ ਬਾਂਟਤਾ ਫਿਰੂੰ… ਇਸ ਤੋਂ ਬਾਅਦ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਗੀਤ ਦੇ ਬੋਲ ‘ਹਿੱਟ ਪਰ ਹਿੱਟ ਮੈਂ ਮਾਰਤਾ ਫਿਰੂੰ’… ਤੀਨ-ਤੀਨ ਰਾਤ ਮੇਂ ਲਗਾਤਾਰ ਜਾਗਤਾ, ਭੋਲੇਨਾਥ ਕੇ ਸਾਥ ਮੇਰੀ ਬਨਤੀ ਹੈ। ਇਸ ਗੀਤ ‘ਤੇ ਕਈ ਮਸ਼ਹੂਰ ਹਸਤੀਆਂ ਨੇ ਰੀਲਾਂ ਲਗਾਈਆਂ ਹਨ। ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਪਰ ਹੁਣ ਸ਼ਿਵ ਭਗਤ ਇਸ ਗੀਤ ਤੋਂ ਨਾਰਾਜ਼ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News