ਪ੍ਰਿਯੰਕਾ ਚੋਪੜਾ ਤੇ ਰਾਜ ਕੁਮਾਰ ਰਾਓ ਦੀ ਫ਼ਿਲਮ ''ਦਿ ਵ੍ਹਾਈਟ ਟਾਈਗਰ'' ਦਾ ਟਰੇਲਰ ਰਿਲੀਜ਼ (ਵੀਡੀਓ)

12/23/2020 12:20:02 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਆਉਣ ਵਾਲੀ ਫ਼ਿਲਮ 'ਦਿ ਵ੍ਹਾਈਟ ਟਾਈਗਰ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫ਼ਿਲਮ 'ਚ ਰਾਜਕੁਮਾਰ ਰਾਓ ਪ੍ਰਿਯੰਕਾ ਚੋਪੜਾ ਨਾਲ ਨਜ਼ਰ ਆਉਣਗੇ। ਫ਼ਿਲਮ ਦਾ ਟਰੇਲਰ ਕਾਫ਼ੀ ਸ਼ਾਨਦਾਰ ਹੈ। ਰਾਜਕੁਮਾਰ ਰਾਓ ਅਤੇ ਪ੍ਰਿਯੰਕਾ ਚੋਪੜਾ ਟਰੇਲਰ 'ਚ ਕਾਫ਼ੀ ਸ਼ਾਨਦਾਰ ਕੈਮਿਸਟਰੀ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਅਦਾਕਾਰ ਆਦਰਸ਼ ਗੌਰਵ ਦੀ ਸ਼ਾਨਦਾਰ ਅਦਾਕਾਰੀ ਟਰੇਲਰ 'ਚ ਵੇਖਣ ਨੂੰ ਮਿਲ ਰਹੀ ਹੈ। ਟਵਿੱਟਰ 'ਤੇ ਇਸ ਫ਼ਿਲਮ ਦੇ ਟਰੇਲਰ ਦੀ ਪ੍ਰਸ਼ੰਸਾ ਹੋ ਰਹੀ ਹੈ। ਇਹ ਇਸ ਫ਼ਿਲਮ ਦਾ ਦੂਜਾ ਟਰੇਲਰ ਹੈ। 'ਦਿ ਵ੍ਹਾਈਟ ਟਾਈਗਰ' ਦੇ ਟਰੇਲਰ ਨੇ ਭਾਰਤ ਦੇ ਲੋਕਾਂ ਦੇ ਸੰਘਰਸ਼ ਨੂੰ ਦਰਸਾਇਆ ਹੈ।

ਰਾਜਕੁਮਾਰ ਰਾਓ ਅਤੇ ਪ੍ਰਿਯੰਕਾ ਚੋਪੜਾ ਹਮੇਸ਼ਾ ਦੀ ਤਰ੍ਹਾਂ ਮਜ਼ਬੂਤ ਕਿਰਦਾਰ 'ਚ​ਹਨ ਪਰ ਇਸ ਤੋਂ ਵੀ ਵੱਧ ਆਦਰਸ਼ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਟਰੇਲਰ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਆਦਰਸ਼ ਆਪਣੇ ਆਪ ਨੂੰ ਇਕ ਨੌਕਰ ਤੋਂ ਇੱਕ ਅਮੀਰ ਆਦਮੀ ਬਣਾਉਂਦਾ ਹੈ। ਟਰੇਲਰ ਦੇਖ ਕੇ ਪਤਾ ਚਲਦਾ ਹੈ ਕਿ ਫ਼ਿਲਮ ਦੇ ਡਾਇਲਾਗ ਕਾਫ਼ੀ ਜ਼ਬਰਦਸਤ ਹੋਣ ਵਾਲੇ ਹਨ। ਆਦਰਸ਼ ਗੌਰਵ ਫ਼ਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ। ਪ੍ਰਿਅੰਕਾ ਚੋਪੜਾ ਨੇ ਇਸ ਫ਼ਿਲਮ ਦਾ ਟਰੇਲਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਦੱਸ ਦਈਏ ਕਿ ਇਹ ਫ਼ਿਲਮ ਨੈਟਫਲਿਕਸ 'ਤੇ 22 ਜਨਵਰੀ ਨੂੰ ਰਿਲੀਜ਼ ਹੋਵੇਗੀ। 'ਦਿ ਵ੍ਹਾਈਟ ਟਾਈਗਰ' 'ਦਾ ਨਿਰਦੇਸ਼ਨ ਅਤੇ ਨਿਰਮਾਣ ਰਮਿਨ ਬਹਿਰਾਨੀ ਦੁਆਰਾ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਰਮਿਨ ਬਹਿਰਾਨੀ ਨੇ ਲਿਖਿਆ ਹੈ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor sunita