ਮੁੜ ਆਈ ਮੰਦਭਾਗੀ ਖ਼ਬਰ, ਪ੍ਰਸਿੱਧ ਕਲਾਕਾਰ ਦਾ ਹੋਇਆ ਦਿਹਾਂਤ

Saturday, Dec 23, 2023 - 11:05 AM (IST)

ਮੁੜ ਆਈ ਮੰਦਭਾਗੀ ਖ਼ਬਰ, ਪ੍ਰਸਿੱਧ ਕਲਾਕਾਰ ਦਾ ਹੋਇਆ ਦਿਹਾਂਤ

ਨਵੀਂ ਦਿੱਲੀ - ਮਸ਼ਹੂਰ ਕਲਾਕਾਰ ਇੰਦਰਜੀਤ ਉਰਫ ਇਮਰੋਜ਼ ਦਾ ਸ਼ੁੱਕਰਵਾਰ ਨੂੰ ਮੁੰਬਈ ’ਚ ਦਿਹਾਂਤ ਹੋ ਗਿਆ, ਉਹ 97 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਨਜ਼ਦੀਕੀ ਜਾਣਕਾਰ ਅਤੇ ਕਵਿੱਤਰੀ ਅਮੀਆ ਕੁੰਵਰ ਨੇ ਦੱਸਿਆ ਕਿ ਇਮਰੋਜ਼ ਪਿਛਲੇ ਕੁਝ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਜੂਝ ਰਹੇ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਪਾਈਪ ਦੇ ਸਹਾਰੇ ਭੋਜਨ ਦਿੱਤਾ ਜਾ ਰਿਹਾ ਸੀ ਪਰ ਆਪਣੀ ਬੀਮਾਰੀ ਦੇ ਦਿਨਾਂ ’ਚ ਵੀ ਉਹ ਅੰਮ੍ਰਿਤਾ ਨੂੰ ਇਕ ਦਿਨ ਲਈ ਵੀ ਨਹੀਂ ਭੁੱਲੇ।

ਇਹ ਖ਼ਬਰ ਵੀ ਪੜ੍ਹੋ - ਬੀ ਪਰਾਕ ਨੇ ਪਤਨੀ ਮੀਰਾ ਨਾਲ ਦੂਜੀ ਵਾਰ ਕਰਵਾਇਆ ਵਿਆਹ, ਗਾਇਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਦੱਸ ਦੇਈਏ ਕਿ ਇਮਰੋਜ਼ ਅਤੇ ਅੰਮ੍ਰਿਤਾ ਪ੍ਰੀਤਮ ਨੇ ਵਿਆਹ ਨਹੀਂ ਕਰਵਾਇਆ ਸੀ ਪਰ 40 ਸਾਲ ਤੱਕ ਸਹਿਜੀਵਨ (ਲਿਵ-ਇਨ-ਰਿਲੇਸ਼ਨ) ’ਚ ਰਹੇ। ਇਮਰੋਜ਼ ਦੀ ਚਰਚਾ ਜਦੋਂ ਵੀ ਹੁੰਦੀ ਹੈ ਤਾਂ ਉਨ੍ਹਾਂ ਦੇ ਨਾਲ ਅੰਮ੍ਰਿਤਾ ਪ੍ਰੀਤਮ ਦਾ ਨਾਂ ਵੀ ਜੁੜ ਜਾਂਦਾ ਹੈ। ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਹਮੇਸ਼ਾ ਚਰਚਾ ’ਚ ਰਹੀ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਸਵੈ-ਜੀਵਨੀ ‘ਰਸੀਦੀ ਟਿਕਟ’ ’ਚ ਆਪਣੇ ਅਤੇ ਇਮਰੋਜ਼ ਦੇ ਦਰਮਿਆਨ ਰੂਹਾਨੀ ਰਿਸ਼ਤਿਆਂ ਨੂੰ ਕਲਮਬੱਧ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਹਰਭਜਨ ਮਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਹਾਦਤ ਨੂੰ ਕੀਤਾ ਯਾਦ, ਪਤਨੀ ਨਾਲ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ

31 ਅਕਤੂਬਰ, 2005 ਨੂੰ ਅੰਮ੍ਰਿਤਾ ਦਾ ਦਿਹਾਂਤ ਹੋ ਗਿਆ ਸੀ। ਇਮਰੋਜ਼ ਨੇ ਜਗਜੀਤ ਸਿੰਘ ਦੀ ‘ਬਿਰਹਾ ਦਾ ਸੁਲਤਾਨ’ ਅਤੇ ਬੀਬੀ ਨੂਰਾਂ ਦੇ ‘ਕੁੱਲੀ ਰਾਹ ’ਚ’ ਸਮੇਤ ਕਈ ਪ੍ਰਸਿੱਧ ਐੱਲ. ਪੀਜ਼. ਦੇ ਕਵਰ ਡਿਜ਼ਾਈਨ ਕੀਤੇ ਸਨ।

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

sunita

Content Editor

Related News