''ਦਿ ਲਾਰਡਸ ਆਫ ਦਿ ਰਿੰਗ'' ਦੇ ਦੂਜੇ ਸੀਜ਼ਨ ਦਾ ਟ੍ਰੇਲਰ ਜਾਰੀ

Sunday, Jul 28, 2024 - 03:48 PM (IST)

''ਦਿ ਲਾਰਡਸ ਆਫ ਦਿ ਰਿੰਗ'' ਦੇ ਦੂਜੇ ਸੀਜ਼ਨ ਦਾ ਟ੍ਰੇਲਰ ਜਾਰੀ

ਜਲੰਧਰ(ਬਿਊਰੋ)-ਪ੍ਰਾਈਮ ਵੀਡੀਓ ਨੇ ਐਪਿਕ ਸੀਰੀਜ਼ 'ਦਿ ਲਾਰਡ ਆਫ ਦਿ ਰਿੰਗਸ : ਦਿ ਰਿੰਗਸ ਆਫ ਪਾਵਰ' ਦੇ ਦੂਜੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਸ਼ੋਅ ਦੇ ਨਿਰਮਾਤਾ ਜੇ.ਡੀ.ਪੈਨ ਤੇ ਪੈਟ੍ਰਿਕ ਮੈਕਕੇ ਨਾਲ ਐਮੀ ਨਾਮਜ਼ਦ ਅਦਾਕਾਰਾ ਤੇ ਮਸ਼ਹੂਰ ਜੇਨਰ ਯਵੇਟ ਨਿਕੋਲ ਬ੍ਰਾਊਨ ਦੁਆਰਾ ਸੰਚਾਲਿਤ ਇਕ ਜੀਵੰਤ ਤੇ ਸੂਝਵਾਨ ਗੱਲਬਾਤ ਲਈ ਹਾਲ ਐੱਚ ਮੰਚ 'ਤੇ ਇਕ ਦਰਜਨ ਤੋਂ ਵੱਧ ਕਾਸਟ ਮੈਂਬਰ ਸ਼ਾਮਿਲ ਹੋਏ। ਕਲਾਕਾਰਾਂ ਦੀ ਟੋਲੀ ਨੇ ਵਿਸ਼ਾਲ ਕੇਂਦਰ ਹਾਲ 'ਚ ਆਏ 6,500 ਪ੍ਰਸ਼ੰਸਕਾਂ ਨੂੰ ਆਗਾਮੀ ਸੀਜ਼ਨ ਲਈ ਇਕ ਨਵਾਂ ਵਿਸ਼ੇਸ਼ ਟ੍ਰੇਲਰ ਜਾਰੀ ਕਰ ਕੇ ਰੋਮਾਂਚਿਤ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ -ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਦਿੱਤਾ ਇਹ ਖ਼ਾਸ ਤੋਹਫਾ, ਫੈਨਜ਼ ਕਰ ਰਹੇ ਹਨ ਤਾਰੀਫ਼

ਐਕਸ਼ਨ-ਪੈਕਡ ਇਸ ਟ੍ਰੇਲਰ 'ਚ ਬਦਨਾਮ ਖਲਨਾਇਕ ਸੌਰੋਨ ਦੇ ਲੰਬੇ ਸਮੇਂ ਤੋਂ ਬਾਅਦ ਦੁਬਾਰਾ ਆਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਜੋ ਕਈ ਸਾਲਾਂ ਦੀ ਮਿਹਨਤ ਨਾਲ ਸ਼ਾਂਤੀ ਬਣਾਈ ਰੱਖਣ ਦੇ ਬਾਅਦ ਮੱਧ-ਧਰਤੀ 'ਤੇ ਹਨੇਰੇ ਤੇ ਬੁਰਾਈ ਦੀ ਵਾਪਸੀ ਦਾ ਐਲਾਨ ਕਰਦਾ ਹੈ।


author

Priyanka

Content Editor

Related News