ਜਾਹਨਵੀ ਕਪੂਰ ਦੀ ਫ਼ਿਲਮ 'ਉਲਜ' ਦਾ ਟ੍ਰੇਲਰ ਅੱਜ ਹੋਇਆ ਰਿਲੀਜ਼

Tuesday, Jul 16, 2024 - 03:55 PM (IST)

ਜਾਹਨਵੀ ਕਪੂਰ ਦੀ ਫ਼ਿਲਮ 'ਉਲਜ' ਦਾ ਟ੍ਰੇਲਰ ਅੱਜ ਹੋਇਆ ਰਿਲੀਜ਼

ਮੁੰਬਈ- ਜਾਹਨਵੀ ਕਪੂਰ ਦੀ ਆਉਣ ਵਾਲੀ ਫ਼ਿਲਮ 'ਉਲਜ' ਨਾਲ ਜੁੜੀ ਇੱਕ ਅਪਡੇਟ ਸਾਹਮਣੇ ਆਈ ਹੈ। ਨਿਰਮਾਤਾਵਾਂ ਨੇ ਅੱਜ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। ਇਸ 'ਚ ਅਦਾਕਾਰਾ ਜਾਹਨਵੀ ਕਪੂਰ ਦਮਦਾਰ ਅਵਤਾਰ 'ਚ ਨਜ਼ਰ ਆ ਰਹੀ ਹੈ। ਉਸ ਦੀ ਫ਼ਿਲਮ ਦੀ ਕਹਾਣੀ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਦੀ ਜੋਖਮ ਭਰੀ ਦੁਨੀਆ 'ਤੇ ਆਧਾਰਿਤ ਹੈ।

 

ਫ਼ਿਲਮ 'ਉਲਜ' 'ਚ ਜਾਹਨਵੀ ਕਪੂਰ ਸੁਹਾਨਾ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਵੱਡੇ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸੁਹਾਨਾ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਡਿਪਟੀ ਹਾਈ ਕਮਿਸ਼ਨ ਬਣੀ ਪਰ ਉਸ ਦੀ ਚੋਣ 'ਤੇ ਭਾਈ-ਭਤੀਜਾਵਾਦ ਨਾਲ ਜੁੜੇ ਸਵਾਲ ਉੱਠਣ ਲੱਗ ਜਾਂਦੇ ਹਨ। ਇਸ 'ਚ ਸੁਹਾਨਾ ਧੋਖੇ ਅਤੇ ਵਫ਼ਾਦਾਰੀ ਦੇ ਜਾਲ 'ਚ ਆਪਣੀ ਦੇਸ਼ਭਗਤੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫ਼ਿਲਮ 'ਚ ਰੋਸ਼ਨ ਮੈਥਿਊ, ਗੁਲਸ਼ਨ ਦੇਵਈਆ ਅਤੇ ਆਦਿਲ ਹੁਸੈਨ ਵੀ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸਲਮਾਨ ਖ਼ਾਨ ਨੇ ਅਨੰਤ- ਰਾਧਿਕਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

ਦੱਸ ਦਈਏ ਕਿ ਫ਼ਿਲਮ 'ਉਲਜ' ਦਾ ਨਿਰਦੇਸ਼ਨ ਸੁਧਾਂਸ਼ੂ ਸਾਰਿਆ ਨੇ ਕੀਤਾ ਹੈ। ਇਹ ਫ਼ਿਲਮ 2 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਬਾਕਸ ਆਫਿਸ 'ਤੇ 'ਦਿ ਸਾਬਰਮਤੀ ਰਿਪੋਰਟ' ਨਾਲ ਮੁਕਾਬਲਾ ਕਰੇਗੀ।


author

Priyanka

Content Editor

Related News