‘ਬੜੇ ਅੱਛੇ ਲਗਤੇ ਹੈਂ’ ਦੀ ਟੀਮ ਪ੍ਰਮੋਸ਼ਨ ਲਈ ਜਾਵੇਗੀ ਕਸ਼ਮੀਰ

Wednesday, Jun 11, 2025 - 03:15 PM (IST)

‘ਬੜੇ ਅੱਛੇ ਲਗਤੇ ਹੈਂ’ ਦੀ ਟੀਮ ਪ੍ਰਮੋਸ਼ਨ ਲਈ ਜਾਵੇਗੀ ਕਸ਼ਮੀਰ

ਮੁੰਬਈ- ਏਕਤਾ ਆਰ. ਕਪੂਰ ਦਾ ਆਈਕਾਨਿਕ ਸ਼ੋਅ ‘ਬੜੇ ਅੱਛੇ ਲਗਤੇ ਹੈਂ’ ਇਕ ਵਾਰ ਫਿਰ ਨਵੇਂ ਰੰਗ ਅਤੇ ਨਵੀਂ ਜੋੜੀ ਨਾਲ ਪਰਤ ਰਿਹਾ ਹੈ। ਇਸ ਸ਼ੋਅ ਦਾ ਚੌਥਾ ਸੀਜ਼ਨ 16 ਜੂਨ ਤੋਂ ਆਨ ਏਅਰ ਹੋਣ ਜਾ ਰਿਹਾ ਹੈ ਅਤੇ ਇਸ ਦੇ ਪ੍ਰੋਮੋਸ਼ਨ ਲਈ ਲੀਡ ਅਦਾਕਾਰਾ ਸ਼ਿਵਾਂਗੀ ਜੋਸ਼ੀ ਅਤੇ ਹਰਸ਼ਦ ਚੋਪੜਾ ਕਸ਼ਮੀਰ ਜਾਣ ਵਾਲੇ ਹਨ।

ਇਹ ਮੌਕਾ ਖਾਸ ਇਸ ਲਈ ਵੀ ਹੈ ਕਿਉਂਕਿ ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪਹਿਲੀ ਵਾਰ ਕਿਸੇ ਵੱਡੇ ਹਿੰਦੀ ਟੀ.ਵੀ. ਸ਼ੋਅ ਦੀ ਟੀਮ ਪ੍ਰਮੋਸ਼ਨ ਲਈ ਘਾਟੀ ਜਾ ਰਹੀ ਹੈ। ਦਿਲਚਸਪ ਇਹ ਹੈ ਕਿ ਹੁਣੇ ਜਿਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਸ਼ਮੀਰ ਦਾ ਦੌਰਾ ਕੀਤਾ ਸੀ ਅਤੇ ਹੁਣ ਮਨੋਰੰਜਨ ਜਗਤ ਦੀ ਵਾਪਸੀ ਇਕ ਨਵੇਂ ਵਿਸ਼ਵਾਸ ਦੀ ਤਰ੍ਹਾਂ ਦੇਖੀ ਜਾ ਰਹੀ ਹੈ।


author

cherry

Content Editor

Related News