ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋਏ ਸਨ ਅਮਿਤਾਭ ਬੱਚਨ ਸਣੇ ਇਹ ਸਿਤਾਰੇ, ਇੰਝ ਨਿਕਲੇ ਮੌਤ ਦੇ ਮੂੰਹ ’ਚੋਂ ਬਾਹਰ

Tuesday, Apr 13, 2021 - 03:17 PM (IST)

ਮੁੰਬਈ: ਬਾਲੀਵੁੱਡ ’ਚ ਅਜਿਹੇ ਕਈ ਸਿਤਾਰੇ ਹਨ ਜੋ ਗੰਭੀਰ ਬੀਮਾਰੀ ਨਾਲ ਪੀੜਤ ਰਹਿ ਚੁੱਕੇ ਹਨ। ਹਾਲਾਂਕਿ ਆਪਣੇ ਮਜ਼ਬੂਤ ਹੌਂਸਲੇ ਦੇ ਦਮ ’ਤੇ ਇਨ੍ਹਾਂ ਨੇ ਮੌਤ ਨੂੰ ਚਕਮਾ ਦੇ ਦਿੱਤਾ। ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਅਜਿਹੇ ਸਿਤਾਰਿਆਂ ਦੇ ਬਾਰੇ ’ਚ ਜਿਨ੍ਹਾਂ ਨੇ ਗੰਭੀਰ ਬੀਮਾਰੀਆਂ ਨੂੰ ਮਾਤ ਦਿੱਤੀ। 

PunjabKesari

ਅਮਿਤਾਭ ਬੱਚਨ
ਫ਼ਿਲਮ ‘ਕੁੱਲੀ’ ਦੌਰਾਨ ਹੋਏ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਭਾਰੀ ਖੁਰਾਕ ਲਈ ਸੀ। ਇਸ ਨਾਲ ਹਾਦਸੇ ਦੇ ਕੁਝ ਹੀ ਸਮੇਂ ਬਾਅਦ ਉਹ ਮਾਇਸਥੇਨੀਆ ਗਰੇਸਿਵ ਨਾਂ ਦੀ ਬੀਮਾਰੀ ਨਾਲ ਪੀੜਤ ਹੋ ਗਏ। ਇੰਨਾ ਹੀ ਨਹੀਂ ਅਮਿਤਾਭ ਬੱਚਨ ਇਕ ਸਮੇਂ ’ਤੇ ਟੀ.ਬੀ. ਵਰਗੀ ਗੰਭੀਰ ਬੀਮਾਰੀ ਨਾਲ ਪੀੜਤ ਰਹਿ ਚੁੱਕੇ ਹਨ। ਦਰਅਸਲ ਅਮਿਤਾਭ ਬੱਚਨ ਨੂੰ ਪਿੱਠ ’ਚ ਕਾਫ਼ੀ ਦਰਦ ਰਹਿੰਦਾ ਸੀ ਪਰ ਉਨ੍ਹ੍ਹਾਂ ਨੇ ਕਦੀ ਵੀ ਇਸ ਬੀਮਾਰੀ ਨੂੰ ਸੀਰੀਅਸ ਨਹੀਂ ਲਿਆ ਪਰ ਜਦੋਂ ਉਨ੍ਹਾਂ ਨੇ ਇਲਾਜ ਕਰਵਾਇਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਰੀੜ ਦੀ ਹੱਡੀ ’ਚ ਟੀ.ਬੀ. ਹੈ। ਉੱਧਰ 2006 ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਹੈਪੇਟਾਈਟਿਸ ਬੀ ਹੈ। ਹਾਲਾਂਕਿ ਇਲਾਜ ਤੋਂ ਬਾਅਦ ਉਨ੍ਹਾਂ ਦੀ ਬੀਮਾਰੀ ਠੀਕ ਹੋ ਗਈ ਸੀ। 

PunjabKesari
ਸਲਮਾਨ ਖ਼ਾਨ 
ਅਦਾਕਾਰ ਸਲਮਾਨ ਖ਼ਾਨ 2001 ਤੋਂ ਹੀ ਇਕ ਬੇਹੱਦ ਦੁਰਲੱਭ ਬੀਮਾਰੀ ਟਰਾਈਜੀਨੀਮਲ ਨਿਊਰਾਲੀਜੀਆ ਨਾਲ ਪੀੜਤ ਸਨ। ਹਾਲਾਂਕਿ ਉਹ ਹੁਣ ਇਸ ਬੀਮਾਰੀ ਤੋਂ ਉਭਰ ਚੁੱਕੇ ਹਨ ਪਰ ਸਲਮਾਨ ਖ਼ਾਨ ਹੁਣ ਵੀ ਬਹੁਤ ਜ਼ਿਆਦਾ ਗੁੱਸਾ ਨਹੀਂ ਹੋ ਸਕਦੇ, ਕਿਉਂਕਿ ਗੁੱਸਾ ਕਰਨ ਨਾਲ ਉਨ੍ਹਾਂ ਦੀਆਂ ਨਾੜੀਆਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਬੀਮਾਰੀ ਦੇ ਬਾਰੇ ’ਚ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ ਸੀ ਕਿ ਉਹ ਕਈ ਵਾਰ ਬੋਲਦੇ ਸਮੇਂ ਉਨ੍ਹਾਂ ਨੂੰ ਬਹੁਤ ਤੇਜ਼ ਦਰਦ ਹੁੰਦਾ ਹੈ। ਇਹ ਦਰਦ ਕੁਝ ਸੈਂਕਿੰਡਾਂ ਜਾਂ ਮਿੰਟਾਂ ਲਈ ਹੁੰਦਾ ਹੈ ਜੋ ਨਾ-ਬਰਦਾਸ਼ਤ ਕਰਨ ਵਾਲਾ ਹੁੰਦਾ ਹੈ। ਹਾਲਾਂਕਿ ਸਲਮਾਨ ਖ਼ਾਨ ਨੇ ਅਮਰੀਕਾ ਤੋਂ ਇਸ ਦਾ ਇਲਾਜ ਕਰਵਾਇਆ ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਤਬੀਅਤ ਬਿਹਤਰ ਹੈ। 

PunjabKesari

ਅਦਾਕਾਰਾ ਸੋਨਾਲੀ ਬੇਂਦਰੇ
ਅਦਾਕਾਰਾ ਸੋਨਾਲੀ ਬੇਂਦਰੇ ਨੇ ਪੋਸਟ ਸਾਂਝੀ ਕਰਕੇ ਖੁਲਾਸਾ ਕੀਤਾ ਸੀ ਕਿ ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਹਨ ਅਤੇ ਉਹ ਅਮਰੀਕਾ ’ਚ ਇਲਾਜ ਕਰਵਾ ਰਹੀ ਹੈ। ਇਲਾਜ ਦੌਰਾਨ ਸੋਨਾਲੀ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਬੀਮਾਰੀ ਨੂੰ ਉਨ੍ਹਾਂ ਨੇ ਮਾਤ ਦਿੱਤੀ। 

PunjabKesari
ਅਦਾਕਾਰ ਸੈਫ ਅਲੀ ਖ਼ਾਨ 
2007 ’ਚ ਦਰਦ ਅਤੇ ਬੇਚੈਨੀ ਕਾਰਨ ਸੈਫ ਅਲੀ ਖ਼ਾਨ ਨੂੰ ਹਸਤਪਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਮਾਈਲਡ ਹਾਰਟ ਅਟੈਕ ਦੀ ਪੁਸ਼ਟੀ ਕੀਤੀ। ਡਾਕਟਰਾਂ ਦਾ ਕਹਿਣਾ ਸੀ ਕਿ ਸੈਫ ਨੂੰ ਮਾਇਓਕਾਰਡੀਅਲ ਇੰਫਾਰੈਕਸ਼ਨ ਦੇ ਕਾਰਨ ਪਰੇਸ਼ਾਨੀ ਹੋਈ ਸੀ। ਸੈਫ ਦੀ ਸਮੋਕਿੰਗ ਦੀ ਆਦਤ ਨੂੰ ਲਈ ਲਈ ਜ਼ਿੰਮੇਵਾਰ ਮੰਨਿਆ ਗਿਆ। 
   


Aarti dhillon

Content Editor

Related News