ਪੰਜਾਬੀ ਇੰਡਸਟਰੀ ਦੇ ਸਟਾਰ ਕਿਡਸ, ਜੋ ਸੋਸ਼ਲ ਮੀਡੀਆ ''ਤੇ ਰਹਿੰਦੇ ਨੇ ਟਰੈਂਡਿੰਗ ''ਚ

Monday, Nov 15, 2021 - 11:59 AM (IST)

ਚੰਡੀਗੜ੍ਹ (ਬਿਊਰੋ) - ਹਰ ਸਾਲ ਦੇਸ਼ ਭਰ 'ਚ 14 ਨਵੰਬਰ ਨੂੰ 'ਬਾਲ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦੇ ਚੱਲਦੇ ਪੂਰੇ ਦੇਸ਼ ਨੇ ਬੀਤੇ ਦਿਨ 'ਬਾਲ ਦਿਵਸ' (Happy Children’s Day 2021) ਸੈਲੀਬ੍ਰੇਟ ਕੀਤਾ। ਇਸ ਦੌਰਾਨ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਦੇ ਪੰਜਾਬੀ ਕਲਾਕਾਰ ਆਪਣੇ ਬੱਚਿਆ ਦੀਆਂ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਦੇ ਬੱਚਿਆ ਦੀਆਂ ਪਿਆਰੀਆਂ ਤਸਵੀਰਾਂ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ : -

ਦੇਸੀ ਰੌਕਸਟਾਰ ਗਿੱਪੀ ਗਰੇਵਾਲ
ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਕਿਊਟ ਤੇ ਛੋਟੇ ਪੁੱਤਰ ਗੁਰਬਾਜ਼ ਗਰੇਵਾਲ ਦੀ, ਜੋ ਕਿ ਹਾਲ ਹੀ 'ਚ ਦੋ ਸਾਲ ਦਾ ਹੋਇਆ ਹੈ। ਦੋ ਸਾਲ ਦੇ ਗੁਰਬਾਜ਼ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ। ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਟਰੈਂਡ ਕਰਦੀਆਂ ਰਹਿੰਦੀਆਂ ਹਨ। ਹਾਲ ਹੀ ਸਤਿੰਦਰ ਸਰਤਾਜ ਨਾਲ ਗੁਰਬਾਜ਼ ਦੀ ਇੱਕ ਵੀਡੀਓ ਆਈ ਸੀ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈ। ਇਸ ਤੋਂ ਇਲਾਵਾ ਪਿਛਲੇ ਸਾਲ ਗੁਰਬਾਜ਼ ਦੀਆਂ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ। ਇਹ ਤਸਵੀਰਾਂ ਖੂਬ ਸੁਰਖੀਆਂ 'ਚ ਬਣੀਆਂ ਰਹੀਆਂ ਸਨ।

PunjabKesari

ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੋਕਾਂ ਵਲੋਂ ਰੱਜ ਕੇ ਪਿਆਰ ਮਿਲਦਾ ਹੈ। ਦੱਸ ਦਈਏ ਕਿ ਸ਼ਿੰਦਾ ਗਰੇਵਾਲ ਆਪਣੇ ਪਿਤਾ ਗਿੱਪੀ ਗਰੇਵਾਲ ਦੀ ਰਾਹ 'ਤੇ ਨਿਕਲਿਆ ਹੈ, ਉਸ ਨੂੰ ਹੁਣ ਤੱਕ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਵੀ ਵੇਖਿਆ ਜਾ ਚੁੱਕਾ ਹੈ। 

PunjabKesari

ਅਦਾਕਾਰਾ ਨੀਰੂ ਬਾਜਵਾ
ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਵੀ ਅਕਸਰ ਹੀ ਆਪਣੀਆਂ ਧੀਆਂ ਦੀਆਂ ਖ਼ੂਬਸੂਰਤ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਧੀਆਂ ਦੀਆਂ ਪਿਆਰੀਆਂ ਵੀਡੀਓਜ਼ ਲੋਕਾਂ ਦਾ ਧਿਆਨ ਹਮੇਸ਼ਾ ਅਕਰਸ਼ਿਤ ਕਰਦੀਆਂ ਹਨ। ਹਾਲ ਹੀ 'ਚ ਨੀਰੂ ਬਾਜਵਾ ਨੇ ਕਿਸੇ ਵਿਆਹ ਦੌਰਾਨ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ 'ਚ ਉਸ ਦੀਆਂ ਧੀਆਂ ਖ਼ੂਬ ਇੰਜੁਆਏ ਕਰਦੀਆਂ ਨਜ਼ਰ ਆਈਆਂ ਸਨ। ਉਸ ਦੀਆਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈਆਂ ਸਨ।

PunjabKesari

ਗਾਇਕਾ ਮਿਸ ਪੂਜਾ
ਗਾਇਕਾ ਮਿਸ ਪੂਜਾ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਫੈਮਿਲੀ ਨਾਲ ਰੁਬਰੂ ਕਰਵਾਇਆ ਹੈ। ਜੀ ਹਾਂ ਉਹ ਇੱਕ ਪੁੱਤਰ ਦੀ ਮਾਂ ਬਣ ਗਈ ਹੈ। ਅਲਾਪ ਟਾਹਲੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਹਾਲ ਹੀ 'ਚ ਮਿਸ ਪੂਜਾ ਅਤੇ ਰੋਮੀ ਟਾਹਲੀ ਨੇ ਆਪਣੇ ਪੁੱਤਰ ਅਲਾਪ ਦੀਆਂ ਕੁਝ ਕਿਊਟ ਤਸਵੀਰਾਂ ਪੋਸਟ ਕੀਤੀਆਂ ਹਨ।

PunjabKesari

ਕਾਮੇਡੀ ਕਿੰਗ ਕਪਿਲ ਸ਼ਰਮਾ 
ਕਾਮੇਡੀ ਕਿੰਗ ਕਪਿਲ ਸ਼ਰਮਾ ਇਸੇ ਸਾਲ ਇੱਕ ਵਾਰ ਤੋਂ ਪਿਤਾ ਬਣੇ। ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਨਾਲ ਨਿਵਾਜਿਆ ਹੈ। ਕਪਿਲ ਸ਼ਰਮਾ ਦੀ ਧੀ ਅਨਾਇਰਾ ਅਤੇ ਪੁੱਤਰ ਤਿਰਸ਼ਾਨ ਬੱਚਿਆਂ ਨੂੰ ਵੀ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾਂਦਾ ਹੈ।

PunjabKesari

ਬਾਲ ਦਿਵਸ" ਦੀ ਕਦੋਂ ਹੋਈ ਸੀ ਸ਼ੁਰੂਆਤ
14 ਨਵੰਬਰ 1889 ਨੂੰ ਜਨਮੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ 27 ਮਈ 1964 ਨੂੰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਇਸ ਦੌਰਾਨ ਬਾਅਦ ਬੱਚਿਆਂ ਪ੍ਰਤੀ ਉਨ੍ਹਾਂ ਨੂੰ ਪਿਆਰ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਕਿ "ਬਾਲ ਦਿਵਸ" 14 ਨਵੰਬਰ ਨੂੰ ਮਨਾਇਆ ਜਾਵੇਗਾ। ਦੱਸ ਦਈਏ ਬੱਚਿਆਂ ਨਾਲ ਪਿਆਰ ਕਾਰਨ ਹੀ ਉਨ੍ਹਾਂ ਨੂੰ ਚਾਚਾ ਨਹਿਰੂ ਵੀ ਕਿਹਾ ਜਾਂਦਾ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News