ਇਰਫਾਨ ਖ਼ਾਨ ਦੀ ਤੀਜੀ ਬਰਸੀ 'ਤੇ ਰਿਲੀਜ਼ ਹੋਵੇਗੀ ਫ਼ਿਲਮ 'ਦਿ ਸੌਂਗ ਆਫ ਸਕਾਰਪੀਅਨਜ਼'

Saturday, Apr 22, 2023 - 11:49 AM (IST)

ਇਰਫਾਨ ਖ਼ਾਨ ਦੀ ਤੀਜੀ ਬਰਸੀ 'ਤੇ ਰਿਲੀਜ਼ ਹੋਵੇਗੀ ਫ਼ਿਲਮ 'ਦਿ ਸੌਂਗ ਆਫ ਸਕਾਰਪੀਅਨਜ਼'

ਨਵੀਂ ਦਿੱਲੀ (ਬਿਊਰੋ) : ਹਿੰਦੀ ਸਿਨੇਮਾ ਦੇ ਸਭ ਤੋਂ ਵਧੀਆ ਅਦਾਕਾਰਾਂ 'ਚੋਂ ਇੱਕ ਇਰਫਾਨ ਖ਼ਾਨ ਦੀ 2020 'ਚ ਮੌਤ ਹੋ ਗਈ ਸੀ। ਹਾਲਾਂਕਿ, ਪ੍ਰਸ਼ੰਸਕ ਇੱਕ ਵਾਰ ਫਿਰ ਆਪਣੇ ਪਸੰਦੀਦਾ ਅਦਾਕਾਰ ਨੂੰ ਸਕ੍ਰੀਨ 'ਤੇ ਪਰਫਾਰਮ ਕਰਦੇ ਹੋਏ ਦੇਖ ਸਕਣਗੇ। ਉਨ੍ਹਾਂ ਦੀ ਫ਼ਿਲਮ 'ਦਿ ਸੌਂਗ ਆਫ ਸਕਾਰਪੀਅਨਜ਼' ਸਿਨੇਮਾਘਰਾਂ 'ਚ ਰਿਲੀਜ਼ ਲਈ ਤਿਆਰ ਹੈ। ਇਸ ਦਾ ਟਰੇਲਰ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ। 'ਦਿ ਸੌਂਗ ਆਫ ਸਕਾਰਪੀਅਨਜ਼' 28 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। 

ਦੱਸ ਦੇਈਏ ਕਿ 29 ਅਪ੍ਰੈਲ ਨੂੰ ਇਰਫਾਨ ਖ਼ਾਨ ਦੀ ਮੌਤ ਨੂੰ ਤਿੰਨ ਸਾਲ ਪੂਰੇ ਹੋ ਜਾਣਗੇ। 'ਦਿ ਸੌਂਗ ਆਫ ਸਕਾਰਪੀਅਨਜ਼' ਨੂੰ ਅਨੂਪ ਸਿੰਘ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੂੰ 2017 'ਚ 70ਵੇਂ ਲੋਕਾਰਨੋ ਫ਼ਿਲਮ ਫੈਸਟੀਵਲ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ।

ਰਾਜਸਥਾਨ ਦੀ ਹੈ ਇਸ ਦੀ ਕਹਾਣੀ 
'ਦਿ ਸੌਂਗ ਆਫ਼ ਸਕਾਰਪੀਅਨਜ਼' ਇੱਕ ਸਵਿਸ, ਫ੍ਰੈਂਚ ਅਤੇ ਸਿੰਗਾਪੁਰੀ ਪ੍ਰੋਡਕਸ਼ਨ ਫ਼ਿਲਮ ਹੈ। ਫ਼ਿਲਮ 'ਚ ਇਰਫਾਨ ਨਾਲ ਈਰਾਨੀ ਅਦਾਕਾਰਾ ਗੋਲਸ਼ਿਫਤੇਹ ਫਰਹਾਨੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਵਹੀਦਾ ਰਹਿਮਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ।
ਕਹਾਣੀ ਜੈਸਲਮੇਰ, ਰਾਜਸਥਾਨ 'ਚ ਦਿਖਾਈ ਗਈ ਹੈ, ਜੋ ਕਿ ਇੱਕ ਲੋਕ ਵਿਸ਼ਵਾਸ 'ਤੇ ਅਧਾਰਿਤ ਹੈ। ਮੰਨਿਆ ਜਾਂਦਾ ਹੈ ਕਿ ਬਿੱਛੂ ਦੇ ਡੰਗਣ ਦੇ 24 ਘੰਟਿਆਂ ਦੇ ਅੰਦਰ-ਅੰਦਰ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਪਰ ਬਿੱਛੂ ਦੇ ਗੀਤ ਨਾਲ ਉਸ ਨੂੰ ਬਚਾਇਆ ਜਾ ਸਕਦਾ ਹੈ। ਕਹਾਣੀ ਦੇ ਕੇਂਦਰ 'ਚ ਨੂਰਾਂ, ਇੱਕ ਬਿੱਛੂ ਗਾਇਕਾ ਹੈ। ਉਸ ਨੂੰ ਇਹ ਹੁਨਰ ਆਪਣੀ ਦਾਦੀ ਜ਼ੁਬੈਦਾ ਤੋਂ ਵਿਰਾਸਤ 'ਚ ਮਿਲਿਆ ਹੈ। ਇਰਫਾਨ ਇੱਕ ਊਠ ਵਪਾਰੀ ਦਾ ਕਿਰਦਾਰ ਨਿਭਾਅ ਰਹੇ ਹਨ। ਪਹਿਲਾਂ ਇਹ ਫ਼ਿਲਮ 2021 'ਚ ਰਿਲੀਜ਼ ਹੋਣੀ ਸੀ।

ਇਰਫਾਨ ਖ਼ਾਨ ਦੀ ਆਖ਼ਰੀ ਫ਼ਿਲਮ 'ਅੰਗਰੇਜ਼ੀ ਮੀਡੀਅਮ'
ਇਰਫਾਨ ਨੇ ਅਨੂਪ ਨੂੰ ਲੈ ਕੇ ਫ਼ਿਲਮ ਕਿੱਸਾ ਬਣਾਈ ਸੀ, ਜੋ ਕਾਫੀ ਮਸ਼ਹੂਰ ਹੋਈ ਸੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਿਨੇਮਾਘਰਾਂ 'ਚ ਇਰਫਾਨ ਦੀ ਆਖ਼ਰੀ ਰਿਲੀਜ਼ ਫ਼ਿਲਮ 'ਇੰਗਲਿਸ਼ ਮੀਡੀਅਮ' ਹੈ, ਜੋ ਮਾਰਚ 2020 'ਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ 2021 'ਚ ਉਸ ਦੀ ਮੌਤ ਤੋਂ ਬਾਅਦ 'ਮਰਡਰ ਐਟ ਤੀਸਰੀ ਮੰਜ਼ਿਲ 302' ਨੂੰ ਜੀ5 'ਤੇ ਸਟ੍ਰੀਮ ਕੀਤਾ ਗਿਆ ਸੀ। ਇਹ 2007 ਦੀ ਫ਼ਿਲਮ ਹੈ, ਜੋ ਰਿਲੀਜ਼ ਨਹੀਂ ਹੋ ਸਕੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News