‘ਗੁਮ ਹੈ ਕਿਸੀ ਕੇ ਪਿਆਰ ਮੇਂ’ ਗੀਤ ਮੇਰੇ ਦਿਲ ਦੇ ਬਹੁਤ ਕਰੀਬ : ਰੇਖਾ
Saturday, Feb 08, 2025 - 02:19 PM (IST)
![‘ਗੁਮ ਹੈ ਕਿਸੀ ਕੇ ਪਿਆਰ ਮੇਂ’ ਗੀਤ ਮੇਰੇ ਦਿਲ ਦੇ ਬਹੁਤ ਕਰੀਬ : ਰੇਖਾ](https://static.jagbani.com/multimedia/2025_2image_14_18_499870080rekhaa.jpg)
ਮੁੰਬਈ- ਸਟਾਰ ਪਲੱਸ ਦਾ ਮਸ਼ਹੂਰ ਸ਼ੋਅ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਇਕ ਨਵੇਂ ਦਿਲਚਸਪ ਮੋੜ ’ਤੇ ਪਹੁੰਚ ਗਿਆ ਹੈ, ਜਿੱਥੇ ਭਾਵਨਾਤਮਕ ਡ੍ਰਾਮਾ, ਜ਼ਬਰਦਸਤ ਮੋੜ ਤੇ ਡੂੰਘੀਆਂ ਭਾਵਨਾਵਾਂ ਦੀਆਂ ਝਲਕੀਆਂ ਦੇਖਣ ਨੂੰ ਮਿਲਣਗੀਆਂ। ਹਾਲ ਹੀ ’ਚ ਰਿਲੀਜ਼ ਹੋਏ ਪ੍ਰੋਮੋ ਨੇ ਦਰਸ਼ਕਾਂ ’ਚ ਬਹੁਤ ਉਤਸੁਕਤਾ ਪੈਦਾ ਕਰ ਦਿੱਤੀ ਹੈ ਅਤੇ ਇਸ ਵਾਰ ਸਭ ਤੋਂ ਵੱਡੀ ਖਾਸੀਅਤ ਹੈ ਪ੍ਰਸਿੱਧ ਅਦਾਕਾਰਾ ਰੇਖਾ। ਉਸ ਦੀ ਭਾਵੁਕ ਆਵਾਜ਼ ਨਾਲ ਇਹ ਕਹਾਣੀ ਹੋਰ ਵੀ ਅਸਰਦਾਰ ਬਣ ਗਈ ਹੈ।
ਇਹ ਵੀ ਪੜ੍ਹੋ- ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ
ਲੀਜੈਂਡਰੀ ਅਦਾਕਾਰਾ ਰੇਖਾ ਨੇ ਆਪਣੇ ਭਾਵਨਾਤਮਕ ਸਬੰਧ ਨੂੰ ਜ਼ਾਹਿਰ ਕਰਦਿਆਂ ਕਿਹਾ ਕਿ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਗੀਤ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਿਹਾ ਹੈ। ਜਿਵੇਂ-ਜਿਵੇਂ ਇਸ ਦਾ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ, ਮੈਂ ਇਕ ਅਜਿਹੀ ਕਹਾਣੀ ਦੀ ਉਡੀਕ ਕਰ ਰਹੀ ਹਾਂ ਜੋ ਮਨੁੱਖੀ ਭਾਵਨਾਵਾਂ, ਪਿਆਰ, ਫਰਜ਼, ਪਰਿਵਾਰ ਅਤੇ ਜਨੂੰਨ ਦੇ ਪਹਿਲੂਆਂ ਨੂੰ ਡੂੰਘਾਈ ਨਾਲ ਲੱਭਦੀ ਹੈ। ਇਸ ਦਾ ਟਾਈਟਲ ਗੀਤ ‘ਗੁਮ ਹੈ ਕਿਸੀ ਕੇ ਪਿਆਰ ਮੇਂ’ ਮੇਰੇ ਦਿਲ ਵਿਚ ਇਕ ਖਾਸ ਜਗ੍ਹਾ ਰੱਖਦਾ ਹੈ, ਇਹ ਮੈਨੂੰ ਸ਼ਾਂਤੀ ਦਿੰਦਾ ਹੈ। ਇਸ ਸ਼ੋਅ ਨਾਲ ਮੇਰਾ ਸਬੰਧ ਗਰਮਜੋਸ਼ੀ ਅਤੇ ਸਤਿਕਾਰ ਨਾਲ ਭਰਿਆ ਰਿਹਾ ਹੈ ਤੇ ਮੈਂ ਅੱਗੇ ਵੀ ਦਰਸ਼ਕਾਂ ਲਈ ਯਾਦਗਾਰੀ ਪਲ ਬਣਾਉਣ ਨੂੰ ਲੈ ਕੇ ਉਤਸ਼ਾਹਿਤ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8