ਸੰਗੀਤ ਜਗਤ ਨੂੰ ਸਦਮਾ: ਮਸ਼ਹੂਰ ਗਾਇਕ ਦੇ ਪੁੱਤਰ ਨੇ ਛੱਡੀ ਦੁਨੀਆ
Thursday, Nov 27, 2025 - 10:50 AM (IST)
ਲਾਸ ਏਂਜਲਸ (ਏਜੰਸੀ)- ਮਸ਼ਹੂਰ ਗਾਇਕ-ਗੀਤਕਾਰ ਜੈਕਸਨ ਬਰਾਊਨ ਨੇ ਆਪਣੇ ਪੁੱਤਰ ਈਥਨ ਬਰਾਊਨ ਦੀ ਮੌਤ ਦੀ ਖ਼ਬਰ ਸੁਣਾ ਕੇ ਸੰਗੀਤ ਜਗਤ ਅਤੇ ਪ੍ਰਸ਼ੰਸਕਾਂ ਨੂੰ ਡੂੰਘੇ ਸਦਮਾ ਵਿਚ ਪਾ ਦਿੱਤਾ ਹੈ। 77 ਸਾਲਾ ਮਹਾਨ ਗਾਇਕ ਨੇ ਬੁੱਧਵਾਰ, 26 ਨਵੰਬਰ ਨੂੰ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ। ਈਥਨ ਦੀ ਉਮਰ 52 ਸਾਲ ਸੀ ਅਤੇ ਉਹ ਵੀ ਇੱਕ ਅਦਾਕਾਰ ਅਤੇ ਮਾਡਲ ਸਨ।
ਇਹ ਵੀ ਪੜ੍ਹੋ: ਕੈਨੇਡਾ ਕੈਫੇ ਫਾਇਰਿੰਗ ’ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ; ਕਿਹਾ- ਜੇ ਰੱਬ ਮੇਰੇ ਨਾਲ ਹੈ ਤਾਂ...

ਪਰਿਵਾਰ ਨੇ ਕੀਤੀ ਨਿੱਜਤਾ ਦੀ ਮੰਗ
ਇਸ ਭਾਵੁਕ ਪੋਸਟ ਵਿੱਚ, ਬਰਾਊਨ ਨੇ privacy ਦੀ ਮੰਗ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਈਥਨ ਬਰਾਊਨ, ਜੋ ਜੈਕਸਨ ਬਰਾਊਨ ਅਤੇ ਫਿਲਿਸ ਮੇਜਰ ਦੇ ਪੁੱਤਰ ਸਨ, 25 ਨਵੰਬਰ, 2025 ਦੀ ਸਵੇਰ ਨੂੰ ਆਪਣੇ ਘਰ ਵਿੱਚ ਬੇਹੋਸ਼ ਪਾਏ ਗਏ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੋਸਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਕੋਈ ਹੋਰ ਵੇਰਵੇ ਉਪਲਬਧ ਨਹੀਂ ਹਨ। ਈਥਨ ਦੀ ਮੌਤ ਦੇ ਕਾਰਨ ਬਾਰੇ ਕੋਈ ਵਾਧੂ ਵੇਰਵੇ ਜਾਰੀ ਨਹੀਂ ਕੀਤੇ ਗਏ ਹਨ।
ਈਥਨ ਬਰਾਊਨ ਦਾ ਜੀਵਨ ਅਤੇ ਕਰੀਅਰ
ਈਥਨ, ਜੈਕਸਨ ਬਰਾਊਨ ਅਤੇ ਫਿਲਿਸ ਮੇਜਰ ਦਾ ਇਕਲੌਤਾ ਪੁੱਤਰ ਸੀ। ਫਿਲਿਸ ਮੇਜਰ ਨੇ 1975 ਵਿੱਚ 'ਰਨਿੰਗ ਆਨ ਐਮਪਟੀ' ਗਾਇਕ ਨਾਲ ਵਿਆਹ ਕੀਤਾ ਸੀ, ਪਰ ਮਾਰਚ 1976 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ, ਉਸ ਸਮੇਂ ਈਥਨ ਬਹੁਤ ਛੋਟੇ ਸਨ। ਈਥਨ ਨੇ ਅੱਗੇ ਚੱਲ ਕੇ ਅਦਾਕਾਰੀ ਅਤੇ ਮਾਡਲਿੰਗ ਵਿੱਚ ਆਪਣਾ ਕਰੀਅਰ ਬਣਾਇਆ। ਉਹ 2004 ਦੀ ਕੇਟ ਹਡਸਨ ਦੀ ਫਿਲਮ 'ਰੇਜ਼ਿੰਗ ਹੈਲਨ' ਵਿੱਚ ਨਜ਼ਰ ਆਏ ਸਨ। ਉਨ੍ਹਾਂ ਨੇ ਪ੍ਰਮੁੱਖ ਡਿਜ਼ਾਈਨਰਾਂ, ਜਿਨ੍ਹਾਂ ਵਿੱਚ ਆਈਜ਼ੈਕ ਮਿਜ਼ਰਾਹੀ ਵੀ ਸ਼ਾਮਲ ਹੈ, ਲਈ ਮਾਡਲਿੰਗ ਕੀਤੀ ਸੀ। ਜੈਕਸਨ ਬਰਾਊਨ ਦਾ ਆਪਣੀ ਸਾਬਕਾ ਪਤਨੀ ਲਿਨ ਸਵੀਨੀ ਤੋਂ ਇੱਕ 43 ਸਾਲਾ ਪੁੱਤਰ ਰਾਇਨ ਬਰਾਊਨ ਵੀ ਹੈ।
