25 ਜੁਲਾਈ ਨੂੰ ਰਿਲੀਜ਼ ਹੋਵੇਗੀ ਸੀਰੀਜ਼ ‘ਮੰਡਲਾ ਮਰਡਰਜ਼’
Tuesday, Jul 08, 2025 - 01:14 PM (IST)

ਮੁੰਬਈ- ਨੈੱਟਫਲਿਕਸ ਅਤੇ ਵਾਈ.ਆਰ.ਐੱਫ. ਐਂਟਰਟੇਨਮੈਂਟ ਦੀ ਮਚ-ਅਵੇਟਿਡ ਅਤੇ ਹੱਦਾਂ ਪਾਰ ਕਰਨ ਵਾਲੀ ਸੀਰੀਜ਼ ‘ਮੰਡਲਾ ਮਰਡਰਜ਼’ 25 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਸੀਰੀਜ਼ ਨਾ ਸਿਰਫ ਰਹੱਸਮਈ, ਪ੍ਰਾਚੀਨ-ਕ੍ਰਾਈਮ ਥ੍ਰਿਲਰ ਹੈ, ਸਗੋਂ ਅਦਾਕਾਰਾ ਵਾਣੀ ਕਪੂਰ ਲਈ ਓ.ਟੀ.ਟੀ.’ਤੇ ਪਹਿਲਾ ਕਦਮ ਵੀ ਹੈ।
ਵਾਣੀ ਨੇ ਕਿਹਾ, ‘ਮੈਂ ਕੁਝ ਬੇਹੱਦ ਖਾਸ ਅਤੇ ਚੁਣੌਤੀ ਭਰਪੂਰ ਤਲਾਸ਼ ਰਹੀ ਸੀ ਤਾਂ ਕਿ ਓ.ਟੀ.ਟੀ. ’ਤੇ ਡੈਬਿਊ ਯਾਦਗਾਰ ਹੋਵੇ। ‘ਮੰਡਲਾ ਮਰਡਰਜ਼’ ਵਰਗਾ ਪਲੇਟਫਾਰਮ ਮਿਲਣਾ ਮੇਰੇ ਲਈ ਵੱਡੇ ਭਾਗ ਦੀ ਗੱਲ ਹੈ। ਮੈਂ ਅਜਿਹੀ ਕਹਾਣੀ ਦਾ ਹਿੱਸਾ ਬਣ ਰਹੀ ਹਾਂ, ਜੋ ਸਰੀਰਕ ਅਤੇ ਮਾਨਸਿਕ ਰੂਪ ਵਜੋਂ ਮੇਰੇ ਕੋਲੋਂ ਇਕ ਨਵਾਂ ਅਵਤਾਰ ਮੰਗੇਗੀ। ਇਹ ਇਕ ਅਜਿਹੀ ਸ਼ੈਲੀ ਹੈ, ਜਿਸ ਵਿਚ ਮੈਂ ਪਹਿਲਾਂ ਕਦਮ ਨਹੀਂ ਰੱਖਿਆ ਸੀ। ਉਸ ਨੇ ਕਿਹਾ ਕਿ ਇਹ ਨਿਡਰ ਫ਼ੈਸਲਾ ਮੈਨੂੰ ਡੂੰਘਾਈ, ਸੰਘਰਸ਼ ਅਤੇ ਸੰਵੇਦਨਸ਼ੀਲਤਾ ਦੀ ਨਵੀਆਂ ਪਰਤਾਂ ਨਾਲ ਰੂਬਰੂ ਕਰਾ ਰਿਹਾ ਹੈ।
ਸੀਰੀਜ਼ ਦੇ ਰਚਣਹਾਰ ਅਤੇ ਨਿਰਦੇਸ਼ਕ ਗੋਪੀ ਪੁਥਰਨ ਹਨ, ਜਿਨ੍ਹਾਂ ਨੂੰ ‘ਮਰਦਾਨੀ’ ਫਰੈਂਚਾਇਜ਼ੀ ਦਾ ਸਿਹਰਾ ਜਾਂਦਾ ਹੈ। ਵਾਣੀ ਨੇ ਕਿਹਾ, ‘ਮੈਨੂੰ ਸਟ੍ਰੀਮਿੰਗ ਨਾਲ ਪਿਆਰ ਹੈ ਕਿਉਂਕਿ ਇਥੇ ਅਦਾਕਾਰਾਂ ‘ਮੀਟੀਅਰ’ ਮਜਬੂਤ ਅਤੇ ਚੁਣੌਤੀ ਭਰਪੂਰ ਰੋਲਸ ਹਾਸਲ ਕਰ ਸਕਦੀਆਂ ਹਨ, ਜੋ ਥੀਏਟ੍ਰਾਇਜਡ ਫਿਲਮਾਂ ਵਿਚ ਅਕਸਰ ਨਹੀਂ ਮਿਲਦੇ ਕਿਉਂਕਿ ਉਹ ਜ਼ਿਆਦਤਰ ਪੁਰਸ਼ ਕਲਾਕਾਰਾਂ ਦੇ ਆਲੇ-ਦੁਆਲੇ ਰਹਿੰਦੇ ਹਨ।
‘ਮੰਡਲਾ ਮਰਡਰਜ਼’ ਨੈੱਟਫਲਿਕਸ ਅਤੇ ਵਾਈ. ਆਰ.ਐੱਫ. ਦੀ ਰਚਨਾਤਮਕ ਸਾਂਝ ਦਾ ਦੂਜਾ ਪ੍ਰਾਜੈਕਟ ਹੈ—ਪਹਿਲਾ ਸੀ 2023 ਵਿਚ ਦਿਖਾਇਆ ਹੋਇਆ ‘ਦਿ ਰੇਲਵੇ ਮੈਨ’। ਸੀਰੀਜ਼ ਦਾ ਸਹਿ-ਨਿਰਦੇਸ਼ਨ ਮਨਨ ਰਾਵਤ ਦੁਆਰਾ ਕੀਤਾ ਗਿਆ ਹੈ।