ਫਿਲਮ ‘ਫ਼ਰਰੇ’ ਦਾ ਦੂਜਾ ਗੀਤ ‘ਮਚਾ ਦੇ ਤਬਾਹੀ’ ਹੋਇਆ ਰਿਲੀਜ਼

Wednesday, Nov 15, 2023 - 03:42 PM (IST)

ਫਿਲਮ ‘ਫ਼ਰਰੇ’ ਦਾ ਦੂਜਾ ਗੀਤ ‘ਮਚਾ ਦੇ ਤਬਾਹੀ’ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਫਿਲਮ ਜੋ ਸਿਰਫ ਇਕ ਸਵਾਲ ਹੈ ‘ਵਟ ਇਜ਼ ਫ਼ਰਰੇ?’ ਤੋਂ ਸ਼ੁਰੂ ਹੋਈ , ਇਹ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ’ਚੋਂ ਇਕ ਬਣ ਗਈ ਹੈ। ਜੀ ਹਾਂ, ਇਸ ਫਿਲਮ ’ਚ ਅਲੀਜ਼ੇਹ, ਜੇਨ ਸ਼ਾਅ, ਪ੍ਰਸੰਨਾ ਬਿਸ਼ਟ ਤੇ ਸਾਹਿਲ ਮਹਿਤਾ ਨਜ਼ਰ ਆਉਣਗੇ ਤੇ ਉਨ੍ਹਾਂ ਨੇ ਪਹਿਲੀ ਝਲਕ ’ਚ ਹੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। 

ਹੁਣ ਨਿਰਮਾਤਾਵਾਂ ਨੇ ਫਿਲਮ ਦਾ ਦੂਜਾ ਗਾਣਾ ‘ਮਚਾ ਦੇ ਤਬਹੀ’ ਰਿਲੀਜ਼ ਕੀਤਾ ਹੈ, ਜਿਸ ਨੂੰ ਸੁਨਿਧੀ ਚੌਹਾਨ ਨੇ ਕੰਪੋਜ਼ ਕੀਤਾ ਹੈ। ਇਸ ਗਾਣੇ ਦੀ ਚੰਗੀ ਗੱਲ ਇਹ ਹੈ ਕਿ ਇਸ ’ਚ ਜਸ਼ਨ ਦਾ ਮਾਹੌਲ ਹੈ ਤੇ ਅਲੀਜ਼ੇਹ ਨੇ ਇਸ ਗਾਣੇ ’ਚ ਇਕ ਮਜ਼ੇਦਾਰ ਐਲੀਮੈਂਟ ਸ਼ਾਮਿਲ ਕੀਤਾ ਹੈ। ‘ਫਰਰੇ’ 24 ਨਵੰਬਰ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਕੇ ਸਾਂਝੀ ਕਰੋ।


author

sunita

Content Editor

Related News