''ਆਸ਼ਰਮ'' ਦਾ ਦੂਜਾ ਚੈਪਟਰ ਦੇਵੇਗਾ ਪਿਛਲੇ ਸੀਜ਼ਨ ਦੇ ਕਈ ਸਵਾਲਾਂ ਦਾ ਜਵਾਬ

11/12/2020 9:27:54 AM

ਜਲੰਧਰ (ਵੈੱਬ ਡੈਸਕ) : ਨਿਰਦੇਸ਼ਕ ਪ੍ਰਕਾਸ਼ ਝਾਅ ਵਲੋਂ ਡਾਇਰੈਕਟ ਕੀਤੀ ਸੁਪਰਹਿੱਟ ਵੈੱਬ ਸੀਰੀਜ਼ 'ਆਸ਼ਰਮ' ਦਾ ਚੈਪਟਰ-2 ਡਿਜੀਟਲ ਪਲੇਟਫਾਰਮ MX Player 'ਤੇ ਪ੍ਰੀਮਿਅਰ ਹੋ ਚੁੱਕਾ ਹੈ। ਦੂਸਰੇ ਸੀਜ਼ਨ ਦਾ ਇੰਤਜ਼ਾਰ ਕਾਫ਼ੀ ਦੇਰ ਤੋਂ ਹੋ ਰਿਹਾ ਸੀ ਕਿਉਂਕਿ ਪਹਿਲਾ ਸੀਜ਼ਨ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਸੀਜ਼ਨ 'ਚ ਕਈ ਸਵਾਲ ਛੱਡੇ ਗਏ ਸਨ, ਜਿਸਦਾ ਜਵਾਬ ਹੁਣ ਦੂਜੇ ਸੀਜ਼ਨ 'ਚ ਮਿਲੇਗਾ।

 
 
 
 
 
 
 
 
 
 
 
 
 
 

#AashramChapter2, all episodes out now on @mxplayer. Link in bio. #Aashram #MXOriginalSeries #MXPlayer @prakashjproductions @aaditipohankar @iamroysanyal @darshankumaar @goenkaanupriya @adhyayansuman @tridhac @vikramkochhar @tushar.pandey @sachinshroff1 @anurittakjha @rajeevsiddhartha @parinitaaseth @tanmaay @preetithemountaingirl #JahangirKhan @kanuu7 @navdeeptomargujjar_

A post shared by Bobby Deol (@iambobbydeol) on Nov 10, 2020 at 11:19pm PST

ਦੱਸ ਦਈਏ ਕਿ ਇਸੇ ਸਾਲ 28 ਅਗਸਤ ਨੂੰ 'ਆਸ਼ਰਮ' ਦਾ ਪਹਿਲਾ ਸੀਜ਼ਨ MX Player 'ਤੇ ਰਿਲੀਜ਼ ਕੀਤਾ ਗਿਆ ਸੀ। ਧਰਮ ਦੇ ਨਾਂ 'ਤੇ ਹੋ ਰਹੇ ਵਿਖਾਵੇ, ਅੰਧਵਿਸ਼ਵਾਸ ਅਤੇ ਅਤਿਆਚਾਰਾਂ 'ਤੇ ਇਸ ਵੈਬ ਸੀਰੀਜ਼ ਦੀ ਕਹਾਣੀ ਹੈ। ਇਸ ਦੇ ਪਹਿਲੇ 'ਐਡੀਸ਼ਨ' ਨੇ ਲੋਕਾਂ ਨੂੰ ਕਹਾਣੀ ਨਾਲ ਜੋੜ ਦਿੱਤਾ ਸੀ ਤੇ ਕਹਾਣੀ ਦੇ ਇਕ-ਇਕ ਕਿਰਦਾਰ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਖ਼ਾਸ ਤੌਰ 'ਤੇ ਬੌਬੀ ਦਿਓਲ ਨੇ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਬੌਬੀ ਦਿਓਲ ਨੇ ਇਕ ਗੱਲ ਸ਼ੇਅਰ ਕਰਦੇ ਹੋਏ ਕਿਹਾ, 'ਮੇਰੇ ਪਿਤਾ ਧਰਮਿੰਦਰ ਨੂੰ ਵੀ ਮੇਰਾ ਕੰਮ ਕਾਫ਼ੀ ਪਸੰਦ ਆਇਆ ਹੈ।' ਬਾਬਾ ਨੀਰਾਲਾ ਦੇ ਨੇਗਟਿਵ ਕਿਰਦਾਰ ਨੂੰ ਬੌਬੀ ਨੇ ਬਾਖੂਬੀ ਨਿਭਾਇਆ ਹੈ, ਜਿਸ ਕਰਕੇ ਕਹਾਣੀ ਹੋਰ ਵੀ ਦਿਲਚਸਪ ਬਣੀ ਹੈ।


sunita

Content Editor sunita