ਸਲਮਾਨ-ਆਲੀਆ ਤੋਂ ਵੀ ਵੱਧ ਅਮੀਰ ਹੈ ਇਹ ਸਟਾਰ ਕਿੱਡ, 1000 ਕਰੋੜ ਦੀ ਕੰਪਨੀ ਦਾ ਹੈ ਮਾਲਕ

Monday, Oct 21, 2024 - 05:08 PM (IST)

ਸਲਮਾਨ-ਆਲੀਆ ਤੋਂ ਵੀ ਵੱਧ ਅਮੀਰ ਹੈ ਇਹ ਸਟਾਰ ਕਿੱਡ, 1000 ਕਰੋੜ ਦੀ ਕੰਪਨੀ ਦਾ ਹੈ ਮਾਲਕ

ਐਂਟਰਟੇਨਮੈਂਟ ਡੈਸਕ : ਫ਼ਿਲਮੀ ਸਿਤਾਰਿਆਂ ਦੇ ਬੱਚਿਆਂ ਨੂੰ ਲੈ ਕੇ ਰੋਜ਼ਾਨਾ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਭਾਈ-ਭਤੀਜਾਵਾਦ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕਦੇ ਫ਼ਿਲਮਾਂ 'ਚ ਐਕਟਿੰਗ ਨੂੰ ਲੈ ਕੇ ਟ੍ਰੋਲਿੰਗ ਹੁੰਦੀ ਹੈ। ਇਸ ਤੋਂ ਇਲਾਵਾਂ ਕਈ ਅਜਿਹੇ ਸਟਾਰ ਕਿੱਡਜ਼ ਵੀ ਹਨ, ਜੋ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਐਕਟਿੰਗ ਦੀ ਦੁਨੀਆ 'ਚ ਕਾਫ਼ੀ ਨਾਂ ਕਮਾ ਚੁੱਕੇ ਹਨ। ਅੱਜ ਅਜਿਹੇ ਸੁਪਰਸਟਾਰ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਜੋ ਐਕਟਿੰਗ ਤੋਂ ਇਲਾਵਾ ਬਿਜ਼ਨੈੱਸ ਦੀ ਦੁਨੀਆ 'ਚ ਵੀ ਸਫ਼ਲ ਹੋਏ ਹਨ। ਧਿਆਨ ਦੇਣ ਵਾਲੀ ਗੱਲ ਹੈ ਕਿ ਨਾ ਤਾਂ ਰਣਬੀਰ ਕਪੂਰ ਹੈ, ਨਾ ਹੀ ਜੂਨੀਅਨ ਐੱਨ. ਟੀ. ਆਰ. ਹੈ ਤੇ ਨਾ ਹੀ ਅਦਾਕਾਰਾ ਆਲੀਆ ਭੱਟ। ਆਓ ਜਾਣਦੇ ਹਾਂ ਉਹ ਕੌਣ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਨੇ ਇੰਝ ਮਨਾਇਆ ਕਰਵਾਚੌਥ, ਵੇਖੋ ਖ਼ੂਬਸੂਰਤ ਤਸਵੀਰਾਂ

ਕੌਣ ਹੈ ਇਹ ਅਮੀਰ ਸਟਾਰ ਕਿੱਡ?
ਦੱਸ ਦਈਏ ਕਿ 2000 ਦਹਾਕੇ ਦੀ ਸ਼ੁਰੂਆਤ 'ਚ ਇਸ ਅਦਾਕਾਰ ਨੇ ਫ਼ਿਲਮੀ ਦੁਨੀਆ 'ਚ ਕਦਮ ਰੱਖਿਆ ਸੀ ਤੇ ਇਕ ਮਸ਼ਹੂਰ ਐਕਟਰ-ਡਾਇਰੈਕਟਰ ਦਾ ਬੇਟਾ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ ਸੁਪਰਹਿੱਟ ਸਾਬਤ ਹੋਈ ਸੀ। ਹੁਣ ਤੁਹਾਡਾ ਸਸਪੈਂਸ ਖ਼ਤਮ ਕਰਦੇ ਹੋਏ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਸੁਪਰਸਟਾਰ ਰਿਤਿਕ ਰੋਸ਼ਨ ਹੈ। ਰੀਤਿਕ ਦੀ ਆਪਣੀ HRX ਕੰਪਨੀ ਹੈ, ਜੋ ਬਿਜ਼ਨੈੱਸ ਦੀ ਦੁਨੀਆ 'ਚ ਮਸ਼ਹੂਰ ਹੈ। ਪਬਲਿਸ਼ ਖ਼ਬਰਾਂ ਦੇ ਆਧਾਰ 'ਤੇ ਉਸ ਦੀ ਕੰਪਨੀ ਦੀ ਕੀਮਤ 1000 ਕਰੋੜ ਹੈ। ਫ਼ਿਲਮਾਂ ਤੋਂ ਇਲਾਵਾ ਰਿਤਿਕ ਇਸ ਕੰਪਨੀ ਤੋਂ ਕਾਫ਼ੀ ਕਮਾਈ ਕਰਦੇ ਹਨ। ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਇਸ ਦੀ ਮੌਜੂਦਾ ਨੈੱਟਵਰਥ 3100 ਕਰੋੜ (ਮਿਲੀਅਨ ਡਾਲਰ) ਹੋ ਹਈ ਹੈ, ਜੋ ਕਿ ਆਪਣੇ-ਆਪ 'ਚ ਇਕ ਵੱਡਾ ਅੰਕੜਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਇਸ ਫ਼ਿਲਮ 'ਚ ਦਿਸਣਗੇ ਰਿਤਿਕ
ਰਿਤਿਕ ਰੋਸ਼ਨ ਦੀਆਂ ਪਿਛਲੀਆਂ 2 ਫ਼ਿਲਮਾਂ ਵਿਕਰਮ ਵੇਧਾ ਤੇ ਫਾਈਟਰ ਬਾਕਸ ਆਫਿਸ 'ਤੇ ਕੁਝ ਪ੍ਰਭਾਵ ਨਹੀਂ ਛੱਡ ਸਕੀਆਂ ਹਨ। ਅਜਿਹੇ 'ਚ ਆਉਣ ਵਾਲੀ ਫ਼ਿਲਮ 'ਵਾਰ 2' ਨਾਲ ਦਰਸ਼ਕਾਂ ਦੀਆ ਉਮੀਦਾਂ ਕਾਫ਼ੀ ਵਧ ਗਈਆਂ ਹਨ। ਇਸ ਫ਼ਿਲਮ 'ਚ ਰੀਤਿਕ ਨਾਲ ਅਦਾਕਾਰਾ ਕਿਆਰਾ ਅਡਵਾਨੀ ਤੇ ਜੂਨੀਅਰ ਐੱਨ. ਟੀ. ਆਰ. ਅਹਿਮ ਭੂਮਿਕਾਵਾਂ 'ਚ ਦਿਸਣਗੇ। ਇਹ ਫ਼ਿਲਮ ਅਗਲੇ ਸਾਲ ਦੇ ਅੰਤ 'ਚ ਵੱਡੇ ਪਰਦੇ 'ਤੇ ਰਿਲੀਜ਼ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News