ਜਾਪਾਨੀ ਸ਼ੋਅ ‘ਤਾਕੇਸ਼ੀ ਕੈਸਲ’ ਦੀ 34 ਸਾਲਾਂ ਬਾਅਦ ਵਾਪਸੀ, ਜਾਵੇਦ ਜਾਫਰੀ ਦੀ ਜਗ੍ਹਾ ਭੁਵਨ ਬਾਮ ਕਰਨਗੇ ਹਿੰਦੀ ਕੁਮੈਂਟਰੀ

10/28/2023 2:42:50 PM

ਮੁੰਬਈ (ਬਿਊਰੋ)– ਤੁਹਾਨੂੰ ਉਹ ਸ਼ੋਅ ਯਾਦ ਹੋਵੇਗਾ, ਜਿਸ ’ਚ ਸੀਟੀ ਵੱਜਦਿਆਂ ਹੀ ਕਈ ਲੋਕ ਭੱਜ ਜਾਂਦੇ ਸਨ ਤੇ ਉਨ੍ਹਾਂ ਦੇ ਸਾਹਮਣੇ ਕਈ ਤਰ੍ਹਾਂ ਦੇ ਬੱਚਿਆਂ ਵਾਲੀਆਂ ਪਰ ਵੱਡੀਆਂ ਚੁਣੌਤੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਪਾਰ ਕਰਨ ਵਾਲਾ ਅੱਗੇ ਵਧਦਾ ਸੀ ਤੇ ਜੋ ਨਹੀਂ ਕਰ ਸਕਦਾ ਸੀ, ਉਸ ਨੂੰ ਦੇਖਣਾ ਬਹੁਤ ਮਜ਼ਾਕੀਆ ਸੀ। ਕੀ ਤੁਹਾਨੂੰ ਕੁਝ ਯਾਦ ਸੀ? ਅਸੀਂ ਗੱਲ ਕਰ ਰਹੇ ਹਾਂ ਜਾਪਾਨੀ ਗੇਮ ਸ਼ੋਅ ‘ਤਾਕੇਸ਼ੀ ਕੈਸਲ’ ਦੀ। ਜਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀ ਤਾਂ ਇਹ ਸ਼ੋਅ ਟੀ. ਵੀ. ਤੇ ਪੂਰੀ ਦੁਨੀਆ ’ਚ ਮਸ਼ਹੂਰ ਹੋ ਗਿਆ ਤੇ ਭਾਰਤ ’ਚ ਹਿੰਦੀ ਭਾਸ਼ਾ ’ਚ ਦਿਖਾਇਆ ਗਿਆ। ਉਦੋਂ ਜਾਵੇਦ ਜਾਫਰੀ ਇਸ ’ਤੇ ਮਜ਼ਾਕੀਆ ਕੁਮੈਂਟਰੀ ਕਰਦੇ ਸਨ। ਹੁਣ ਇਹ 34 ਸਾਲ ਬਾਅਦ ਵਾਪਸੀ ਕਰ ਰਿਹਾ ਹੈ। ਇਸ ਵਾਰ ਮਸ਼ਹੂਰ ਯੂਟਿਊਬਰ ਭੁਵਨ ਬਾਮ ਇਸ ਨੂੰ ਡਬ ਕਰਦੇ ਨਜ਼ਰ ਆਉਣਗੇ ਤੇ ਤੁਸੀਂ ਇਸ ਨੂੰ OTT ਪਲੇਟਫਾਰਮ ਪ੍ਰਾਈਮ ਵੀਡੀਓ ’ਤੇ ਦੇਖ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ : ਆਤਿਫ ਅਸਲਮ ਦੇ ਕੰਸਰਟ ’ਚ ਫੈਨ ਨੇ ਲੁਟਾਏ ਪੈਸੇ, ਗੁੱਸੇ ’ਚ ਆਏ ਗਾਇਕ ਨੇ ਵਿਚਾਲੇ ਛੱਡਿਆ ਪ੍ਰੋਗਰਾਮ

‘ਤਾਕੇਸ਼ੀ ਕੈਸਲ’ ਦਾ ਐਲਾਨ ਤੇ ਪਹਿਲੀ ਝਲਕ ਤੋਂ ਬਾਅਦ ਹੁਣ ਇਸ ਦਾ ਟਰੇਲਰ ਵੀ ਰਿਲੀਜ਼ ਹੋ ਗਿਆ ਹੈ। ਇਸ ’ਚ ਭੁਵਨ ਬਾਮ ਟੀਟੂ ਮਾਮਾ ਦੇ ਮਸ਼ਹੂਰ ਕਿਰਦਾਰ ’ਚ ਨਜ਼ਰ ਆ ਰਹੇ ਹਨ। ਕੁਝ ਜਾਪਾਨੀ ਲੋਕ ਉਸ ਦੀ ਜੁੱਤੀਆਂ ਦੀ ਦੁਕਾਨ ’ਤੇ ਆਉਂਦੇ ਹਨ ਤੇ ਉਸ ਨੂੰ ਚੁੱਕ ਲਿਆਉਂਦੇ ਹਨ, ਉਹ ਵੀ ਸਿੱਧੇ ਜਾਪਾਨ ਦੀ ਰਾਜਧਾਨੀ ਟੋਕੀਓ ’ਚ। ਕਰਜ਼ਾ ਨਾ ਮੋੜਨ ਦੇ ਬਦਲੇ ’ਚ ਉਸ ਨੂੰ ਸ਼ੋਅ ‘ਤਾਕੇਸ਼ੀ ਕੈਸਲ’ ਹਿੰਦੀ ’ਚ ਡਬ ਕਰਨ ਲਈ ਕਿਹਾ ਜਾਂਦਾ ਹੈ।

ਇਸ ਤੋਂ ਪਹਿਲਾਂ ਜਾਵੇਦ ਜਾਫਰੀ ਇਸ ਗੇਮ ਸ਼ੋਅ ਦੀ ਹਿੰਦੀ ਡਬਿੰਗ ਕਰਦੇ ਸਨ। ਤੁਸੀਂ ਯੂਟਿਊਬ ਚੈਨਲ ’ਤੇ ਉਸ ਦਾ ਹਿੰਦੀ ਡਬਿੰਗ ਸ਼ੋਅ ਦੇਖ ਸਕਦੇ ਹੋ। ‘ਤਾਕੇਸ਼ੀ ਕੈਸਲ’ ਇਕ ਜਾਪਾਨੀ ਗੇਮ ਸ਼ੋਅ ਹੈ, ਜੋ 1986 ਤੇ 1990 ਦੇ ਵਿਚਕਾਰ ਟੋਕੀਓ ਬ੍ਰੌਡਕਾਸਟਿੰਗ ਸਿਸਟਮ (ਟੀ. ਬੀ. ਐੱਸ.) ’ਤੇ ਪ੍ਰਸਾਰਿਤ ਕੀਤਾ ਗਿਆ ਸੀ।

ਇਸ ਦੀ ਮੇਜ਼ਬਾਨੀ ਕਾਮੇਡੀ ਅਦਾਕਾਰ ਤਾਕੇਸ਼ੀ ਕਿਤਾਨੋ ਨੇ ਕੀਤੀ ਸੀ। ਉਹ ਕਿਲ੍ਹੇ ਦਾ ਮਾਲਕ ਬਣ ਜਾਂਦਾ ਹੈ ਤੇ ਖਿਡਾਰੀਆਂ ਨੂੰ ਉਸ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਕ ਮਜ਼ੇਦਾਰ ਤਰੀਕੇ ਨਾਲ। ਇਹ ਪੂਰੀ ਦੁਨੀਆ ’ਚ ਮਸ਼ਹੂਰ ਸ਼ੋਅ ਬਣ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News