''ਵੇਦਾ'' ਨੂੰ ਮਿਲੀ ਪ੍ਰਤੀਕਿਰਿਆ ਬੇਹੱਦ ਤਸੱਲੀਬਖ਼ਸ਼ ਰਹੀ : ਨਿਖਿਲ
Tuesday, Aug 20, 2024 - 12:11 PM (IST)
ਮੁੰਬਈ- ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਨਿਖਿਲ ਅਡਵਾਨੀ ਦੀ ਫਿਲਮ 'ਵੇਦਾ' ਜਾਤੀ ਆਧਾਰਿਤ ਜ਼ੁਲਮਾਂ ਦੀ ਹਕੀਕਤ ਦਾ ਸਾਹਮਣਾ ਕਰਦੀ ਹੈ। ਜੌਨ ਅਬ੍ਰਾਹਮ, ਸ਼ਰਵਰੀ ਵਾਘ ਅਤੇ ਅਭਿਸ਼ੇਕ ਬੈਨਰਜੀ ਦੀ ਭੂਮਿਕਾ ਵਾਲੀ ਇਸ ਫਿਲਮ ਦੀ ਬੋਲਡ ਕਹਾਣੀ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਲਈ ਪ੍ਰਸ਼ੰਸਾ ਕੀਤੀ ਗਈ ਹੈ। ਨਿਖਿਲ ਕਹਿੰਦਾ ਹੈ, "ਮੈਨੂੰ ਅਹਿਸਾਸ ਹੋਇਆ ਕਿ ਦਲਿਤ ਭਾਈਚਾਰੇ ਦੇ ਆਲੇ-ਦੁਆਲੇ ਚਰਚਾਵਾਂ ਜ਼ਿਆਦਾਤਰ ਈਕੋ ਚੈਂਬਰਾਂ ਤੱਕ ਹੀ ਸੀਮਤ ਸਨ। ਇਨ੍ਹਾਂ ਸੰਵਾਦਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੀ ਲੋੜ ਹੈ। ਮੇਰਾ ਟੀਚਾ ਗੱਲਬਾਤ ਸ਼ੁਰੂ ਕਰਨਾ ਸੀ। ਫਿਲਮ ਨੂੰ ਮਿਲ ਰਹੀਆਂ ਪ੍ਰਤੀਕਿਰਿਆਵਾਂ ਨੂੰ ਦੇਖ ਕੇ ਬਹੁਤ ਤਸੱਲੀ ਹੁੰਦੀ ਹੈ।
ਇਹ ਖ਼ਬਰ ਵੀ ਪੜ੍ਹੋ - 'ਦਿ ਬਕਿੰਘਮ ਮਰਡਰਸ' ਦਾ ਪੋਸਟਰ ਲਾਂਚ, ਕੱਲ ਆਵੇਗਾ ਟੀਜ਼ਰ
ਸ਼ਰਵਰੀ ਕਹਿੰਦੀ ਹੈ, "ਵੇਦਾ, ਸਹੀ ਇਰਾਦਿਆਂ ਵਾਲੀ ਫਿਲਮ ਹੈ। ਇਹ ਬਰਾਬਰੀ ਅਤੇ ਨਿਆਂ ਲਈ ਲੜ ਰਹੀ ਇਕ ਲੜਕੀ ਦੀ ਕਹਾਣੀ ਹੈ। ਮੈਨੂੰ ਫਿਲਮ 'ਤੇ ਅਤੇ ਇਸ ਨੇ ਜੋ ਕੁਝ ਹਾਸਲ ਕੀਤਾ ਹੈ, ਉਸ 'ਤੇ ਬਹੁਤ ਮਾਣ ਹੈ। ਫਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਟਿਕਟ ਦੀ ਕੀਮਤ 90 ਤੋਂ 150 ਰੁਪਏ ਤੱਕ ਘਟਾ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832371