ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ''ਮੁੰਬਈ ਡਾਇਰੀਜ਼ 2'' ''ਚ ਡਾਕਟਰਾਂ ਦੀ ਅਸਲ ਜ਼ਿੰਦਗੀ

10/07/2023 12:26:32 PM

ਪ੍ਰਾਈਮ ਵੀਡੀਓ ’ਤੇ 6 ਅਕਤੂਬਰ ਨੂੰ ਮੋਸਟ ਅਵੇਟੇਡ ਮੈਡੀਕਲ ਡਰਾਮਾ ਸੀਰੀਜ਼ ‘ਮੁੰਬਈ ਡਾਇਰੀਜ਼ ਸੀਜ਼ਨ -2’ ਸਟ੍ਰੀਮ ਹੋ ਗਈ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਸੀਜ਼ਨ 2 ਵਿਚ ਵੀ ਮੋਹਿਤ ਰੈਨਾ, ਕੋਂਕਣਾ ਸੇਨ ਸ਼ਰਮਾ, ਟੀਨਾ ਦੇਸਾਈ, ਸ਼੍ਰੇਆ ਧਨਵੰਤਰੀ, ਸਤਿਆਜੀਤ ਦੂਬੇ, ਨਤਾਸ਼ਾ ਭਾਰਦਵਾਜ, ਮ੍ਰਿਣਮਈ ਦੇਸ਼ਪਾਂਡੇ ਅਤੇ ਪ੍ਰਕਾਸ਼ ਬੇਲਾਵਾੜੀ ਨਜ਼ਰ ਆ ਰਹੇ ਹਨ। ਨਿਖਿਲ ਅਡਵਾਨੀ ਵਲੋਂ ਨਿਰਦੇਸਿ਼ਤ ਇਹ ਵੈੱਬ ਸੀਰੀਜ਼ ਸਸਪੈਂਸ, ਇਮੋਸ਼ਨ ਅਤੇ ਜ਼ਬਰਦਸਤ ਰੋਮਾਂਚ ਨਾਲ ਭਰਪੂਰ ਹੈ। ਇਸ ਬਾਰੇ ਸੀਰੀਜ਼ ਦੀ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਮੋਹਿਤ ਰੈਨਾ

ਪਹਿਲੇ ਸੀਜ਼ਨ ਤੋਂ ਬਾਅਦ ਇਸ ਦੂਜੇ ਸੀਜ਼ਨ ਵਿਚ ਤੁਹਾਡਾ ਕਿਰਦਾਰ ਕਿਵੇਂ ਦਾ ਹੈ?
ਜਦੋਂ ਮੁੰਬਈ ਡਾਇਰੀਜ਼ ਦੇ ਦੂਜੇ ਸੀਜ਼ਨ ਦੀ ਲਿਖਤ ਪੂਰੀ ਹੋਈ ਤਾਂ ਨਿਖਿਲ ਸਰ ਨੇ ਦਫ਼ਤਰ ਬੁਲਾਇਆ। ਮੈਂ ਪੁੱਛਿਆ ਕਿ ਤੁਸੀਂ ਇਸ ਵਾਰ ਕੌਸ਼ਿਕ ਓਬਰਾਏ ਤੋਂ ਕੀ ਚਾਹੁੰਦੇ ਹੋ? ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਕੌਸ਼ਿਕ ਓਬਰਾਏ ਨੂੰ ਪਹਿਲੇ ਸੀਜ਼ਨ ਵਿਚ ਦੇਖਿਆ ਹੈ, ਉਸ ਤਰ੍ਹਾਂ ਕੁਝ ਨਵਾਂ ਦਿਖਾਇਆ ਜਾਵੇ। ਇਸ ਲਈ ਵੱਧ ਮਿਹਨਤ ਨਹੀਂ ਕਰਨੀ ਪਈ, ਕਿਉਂਕਿ ਸ਼ੋਅ ਦੀ ਲਿਖਤ ਹੀ ਇੰਨੀ ਵਧੀਆ ਅਤੇ ਖੂਬਸੂਰਤ ਸੀ ਕਿ ਪਹਿਲੇ ਸੀਜ਼ਨ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਪੜ੍ਹ ਕੇ ਚੱਲ ਸਕਦਾ ਸੀ। 26/11 ਤੋਂ ਬਾਅਦ 9 ਮਹੀਨਿਆਂ ਦੀ ਲੀਪ ਹੈ। ਕੌਸ਼ਿਕ ਇੰਨੇ ਮਹੀਨਿਆਂ ਤੋਂ ਆਪਣੀ ਪਤਨੀ ਨਾਲ ਘਰ ਕਿਵੇਂ ਬੈਠਾ ਹੈ ਅਤੇ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਨਹੀਂ ਸਕਿਆ ਹੈ। ਹੁਣ ਉਸ ਨੂੰ ਖੁਦ ’ਤੇ ਵਿਸ਼ਵਾਸ ਨਹੀਂ ਹੈ ਕਿ ਕੀ ਉਹ ਸਾਰੀਆਂ ਸਮੱਸਿਆਵਾਂ ਤੋਂ ਬਾਹਰ ਆ ਸਕੇਗਾ ਜਾਂ ਨਹੀਂ। ਮਰੀਜ਼ਾਂ ਨੂੰ ਉਸੇ ਤਰ੍ਹਾਂ ਸੰਭਾਲ ਸਕੇਗਾ ਜਿਵੇਂ ਉਹ ਪਹਿਲਾਂ ਕਰਦਾ ਸੀ। ਇਸ ਤੋਂ ਇਲਾਵਾ ਦੂਜੇ ਸੀਜ਼ਨ ਵਿਚ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਕਾਫੀ ਹੱਦ ਤੱਕ ਬਦਲ ਜਾਂਦੀ ਹੈ।

ਪਹਿਲੇ ਸੀਜ਼ਨ ਦੇ ਮੁਕਾਬਲੇ ਦੂਜੇ ਸੀਜ਼ਨ ਵਿਚ ਲਿਖਤ ਵਿਚ ਕਿੰਨੀ ਬਦਲੀ?
ਮੈਂ ਨਵੇਂ ਸੀਜ਼ਨ ਦੇ ਦੋ ਐਪੀਸੋਡ ਦੇਖੇ ਹਨ। ਮੈਂ ਦੇਖਿਆ ਕਿ ਰਾਈਟਿੰਗ ਕਿੰਨੀ ਪ੍ਰੋਗ੍ਰੈਸ ਕਰ ਲਈ ਹੈ। ਪਹਿਲੇ ਸੀਜ਼ਨ ਵਿਚ ਡਾ. ਕੌਸ਼ਿਕ ਦੇ ਤਿੰਨ ਇੰਟਰਨ ਹੁੰਦੇ ਹਨ। ਦੂਜੇ ਸੀਜ਼ਨ ਵਿਚ, ਜਦੋਂ ਉਹ ਆਪਣੀ ਡਿਊਟੀ ਪ੍ਰਫਾਰਮ ਨਹੀਂ ਕਰ ਪਾਉਂਦੇ ਹਨ ਤਾਂ ਤਿੰਨੋਂ ਇੰਟਰਨ ਜੂਨੀਅਰ ਡਾਕਟਰ ਬਣ ਜਾਂਦੇ ਹਨ ਅਤੇ ਅਤੇ ਹੁਣ ਉਨ੍ਹਾਂ ਦੇ ਵੀ ਇੰਟਰਨ ਹਨ। ਉਹ ਹਸਪਤਾਲ ਨੂੰ ਚੰਗੀ ਤਰ੍ਹਾਂ ਸੰਭਾਲਦੇ ਹਨ। ਜਦੋਂ ਉਨ੍ਹਾਂ ਨੇ ਐਪੀਸੋਡ ਦੇਖੇ ਤਾਂ ਮੈਨੂੰ ਲੱਗਾ ਕਿ ਦਰਸ਼ਕ ਵੈੱਬ ਸੀਰੀਜ਼ ਨੂੰ ਬਹੁਤ ਪਸੰਦ ਕਰਨਗੇ।

ਡਾਕਟਰ ਦਾ ਕਿਰਦਾਰ ਨਿਭਾਉਣ ਲਈ ਤੁਸੀਂ ਆਪਣੇ ਵਲੋਂ ਕਿੰਨੀ ਖੋਜ ਕੀਤੀ?
ਦੇਖੋ, ਜੇਕਰ ਤੁਸੀਂ ਕਿਸੇ ਪੇਸ਼ੇ ਨੂੰ ਦਿਖਾ ਰਹੇ ਹੋ, ਤਾਂ ਇਸ ਨੂੰ ਸਹੀ ਤਰੀਕੇ ਨਾਲ ਦਿਖਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਪਹਿਲੇ ਸੀਜ਼ਨ ਵਿਚ, ਸਾਡੇ ਕੋਲ ਡਾ. ਸ਼ੇਖ ਸਨ ਜੋ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਸਨ। ਦੂਜੇ ਸੀਜ਼ਨ ਵਿਚ ਉਨ੍ਹਾਂ ਦੀ ਪਤਨੀ ਸਾਡੇ ਨਾਲ ਰਹੇ, ਜੋ ਇਕ ਮਾਹਿਰ ਹਨ। ਕਹਾਣੀ ਵਿਚ ਟੀਨਾ ਅਤੇ ਮੇਰੇ ਟ੍ਰੈਕ ਲਈ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਸੀ। ਰਾਈਟਿੰਗ ਵਾਲੀ ਟੀਮ ਨਾਲ ਸਾਡਾ ਕਾਫੀ ਕੰਮ ਬਚਿਆ ਸੀ ਕਿਉਂਕਿ ਉਨ੍ਹਾਂ ਨੇ ਡਾਇਲਾਗ ਲਿਖਣ ਅਤੇ ਸਕ੍ਰਿਪਟ ਤਿਆਰ ਕਰਨ ਵਿਚ ਬਹੁਤ ਸਮਾਂ ਲਗਾਇਆ। ਉਨ੍ਹਾਂ ਨੇ ਇਕ-ਇਕ ਚੀਜ਼ ’ਤੇ ਬਰੀਕੀ ਨਾਲ ਕੰਮ ਕੀਤਾ।

ਸਤਿਆਜੀਤ ਦੂਬੇ

ਤੁਹਾਡਾ ਕਿਰਦਾਰ ਸੀਜ਼ਨ 2 ਵਿਚ ਕਿੰਨਾ ਬਦਲਿਆ ਹੈ?
ਪਿਛਲੇ ਸੀਜ਼ਨ ਵਿਚ ਮੈਂ ਇਕ ਇੰਟਰਨ ਸੀ, ਹੁਣ ਇਸ ਸੀਜ਼ਨ ਵਿਚ ਮੈਂ ਆਪਣੇ ਦੂਜੇ ਸਾਲ ਵਿਚ ਚੱਲ ਰਿਹਾ ਹਾਂ। ਪਹਿਲਾਂ ਮੈਂ ਖੁਦ ਨਾਲ ਸੰਘਰਸ਼ ਕਰ ਰਿਹਾ ਸੀ ਕਿ ਮੈਂ ਅਜਿਹਾ ਕਰ ਸਕਾਂਗਾ ਜਾਂ ਨਹੀਂ? ਉੱਥੇ ਹੀ ਦੂਜੇ ਸੀਜ਼ਨ ਵਿਚ ਅਹਾਨ ਇਸ ਸਭ ਤੋਂ ਬਾਹਰ ਨਿਕਲ ਆਇਆ ਹੈ। ਮੈਂ ਇੱਥੇ ਸਿਰਫ਼ ਆਪਣੇ ਬਾਰੇ ਹੀ ਨਹੀਂ ਸਗੋਂ ਪੂਰੀ ਕਾਸਟ ਬਾਰੇ ਕਹਿਣਾ ਚਾਹਾਂਗਾ ਕਿ ਸਾਰਿਆਂ ਨੇ ਆਪਣੇ ਕਿਰਦਾਰ ਬੜੇ ਸ਼ਿੱਦਤ ਨਾਲ ਨਿਭਾਏ ਜੋ ਇਸ ਸੀਜ਼ਨ ਦੀ ਜਾਨ ਹੈ। ਜਿਸ ਤਰ੍ਹਾਂ ਅਸੀਂ ਸ਼ੂਟਿੰਗ ਕਰ ਰਹੇ ਸੀ, ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਭ ਕੁਝ ਹੋ ਗਿਆ। ਅਹਾਨ ਇਸ ਸੀਜ਼ਨ ਵਿਚ ਹਰ ਕਿਸੇ ਲਈ ਇਕ ਪਿੱਲਰ ਵਾਂਗ ਖੜ੍ਹਾ ਰਹਿੰਦਾ ਹੈ ਕਿਉਂਕਿ ਹੋਰ ਵੀ ਟਿਵਿਸਟ ਆਉਂਦੇ ਹਨ। ਸੈੱਟ ’ਤੇ ਨਿਖਿਲ ਸਰ ਜੋ ਮਾਹੌਲ ਬਣਾਉਂਦੇ ਹਨ, ਉਸ ਵਿਚ ਤੁਹਾਡੇ ਕੋਲ ਗਲਤੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।

ਬਤੌਰ ਐਕਟਰ ਤੁਸੀਂ ਆਪਣੇ ਕਿਰਦਾਰ ’ਤੇ ਕਿੰਨੀ ਖੋਜ ਕੀਤੀ ਹੈ?
ਜਿਵੇਂਕਿ ਮੋਹਿਤ ਨੇ ਕਿਹਾ ਕਿ ਸਾਡੀ ਪੂਰੀ ਟੀਮ ਵਲੋਂ ਕੀਤੀ ਗਈ ਖੋਜ ਅਤੇ ਸਖ਼ਤ ਮਿਹਨਤ ਕੀਤੀ ਉਸ ਤੋਂ ਬਾਅਦ ਬਹੁਤੀ ਮਿਹਨਤ ਬਚਦੀ ਨਹੀਂ ਹੈ, ਮੇਰਾ ਵੀ ਇਹੀ ਮੰਨਣਾ ਹੈ। ਆਪਣੇ ਕਿਰਦਾਰ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਉਹ ਇਕ ਇਨਸਾਨ ਹੈ। ਉਸ ਦੀਆਂ ਖੁਦ ਦੀਆਂ ਪ੍ਰੇਸ਼ਾਨੀਆਂ ਹਨ? ਉਹ ਕਿਹੜੀਆਂ ਚੀਜ਼ਾਂ ਨਾਲ ਫਾਈਟ ਕਰ ਰਿਹਾ ਹੈ? ਉਸ ਤੋਂ ਬਾਅਦ ਉਸਦਾ ਪੇਸ਼ਾ ਆਉਂਦਾ ਹੈ। ਇਕ ਐਕਟਰ ਦੇ ਰੂਪ ਵਿਚ, ਮੇਰਾ ਕੰਮ ਪੂਰੀ ਮਿਹਨਤ ਨਾਲ ਆਪਣੇ ਕਿਰਦਾਰ ਨੂੰ ਨਿਭਾਉਣਾ ਹੈ ਪਰ ਇੱਥੇ ਤੁਹਾਨੂੰ ਸਰੈਂਡਰ ਕਰ ਕੇ ਸਿਰਫ ਸਕ੍ਰਿਪਟ ਨਾਲ ਵਹਿਣਾ ਹੈ।

ਟੀਨਾ ਦੇਸਾਈ

ਮਿਸ ਘੋਸ਼ ਆਪਣੇ ਪਤੀ ਨੂੰ ਇਸ ਸੀਰੀਜ਼ ਵਿਚ ਕਿਵੇਂ ਸਪੋਰਟ ਕਰਦੇ ਹਨ?
ਜਿਵੇਂਕਿ ਮੋਹਿਤ ਨੇ ਕਿਹਾ, ਸਕ੍ਰਿਪਟ ’ਤੇ ਬਹੁਤ ਵਧੀਆ ਕੰਮ ਕੀਤਾ ਗਿਆ ਸੀ। ਇਸ ਲਈ ਕਿਰਦਾਰਾਂ ਉਤੇ ਵੱਧ ਕੰਮ ਨਹੀਂ ਕਰਨਾ ਪਿਆ। ਪਹਿਲੇ ਸੀਜ਼ਨ ਦੀ ਤਰ੍ਹਾਂ, ਇਸ ਵਿਚ ਵੀ ਇਕ ਬਹੁਤ ਮਜ਼ਬੂਤ ਚਰਿੱਤਰ ਹੈ, ਜੋ ਇਕ ਬੱਚਾ ਗੁਆਉਣ ਤੋਂ ਬਾਅਦ ਦੁਬਾਰਾ ਗਰਭਵਤੀ ਹੈ। ਇਸ ਲਈ ਉਹ ਬਹੁਤ ਪ੍ਰੋਟੈਕਟਿਵ ਵੀ ਹੈ। ਪਹਿਲੇ ਸੀਜ਼ਨ ਵਿਚ ਪਰਸਨਲ ਲਾਈਫ ਨੂੰ ਲੈ ਕੇ ਵੱਧ ਕੁਝ ਨਹੀਂ ਦਿਖਾਇਆ ਗਿਆ ਸੀ ਪਰ ਇਸ ਸੀਜ਼ਨ ਵਿਚ ਸਭ ਕੁਝ ਹੈ।

ਤੁਸੀਂ ਆਪਣੇ ਕਿਰਦਾਰ ਲਈ ਕਿੰਨਾ ਹੋਮਵਰਕ ਕਰਦੇ ਹੋ?
ਮੈਨੂੰ ਗਰਭ ਅਵਸਥਾ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਸੀ ਪਰ ਮੇਰੇ ਬੰਗਾਲੀ ਅਧਿਆਪਕ ਦੀ ਸਥਿਤੀ ਬਿਲਕੁਲ ਮੇਰੇ ਚਰਿੱਤਰ ਵਰਗੀ ਸੀ। ਉਸਨੇ ਸਭ ਕੁਝ ਵਿਸਥਾਰ ਨਾਲ ਦੱਸਿਆ। ਕਿਸ ਹਾਲਾਤ ਵਿਚ ਕਿਵੇਂ ਰਿਐਕਟ ਕਰਨਾ ਹੈ? ਗਰਭ ਅਵਸਥਾ ਦੌਰਾਨ ਸਰੀਰਕ ਹਰਕਤਾਂ ਦਾ ਧਿਆਨ ਕਿਵੇਂ ਰੱਖਣਾ ਹੈ? ਮੈਨੂੰ ਕਿਵੇਂ ਬੈਠਣਾ ਅਤੇ ਤੁਰਨਾ ਚਾਹੀਦਾ ਹੈ? ਸਭ ਕੁਝ ਸਿੱਖਣਾ ਮੇਰੇ ਲਈ ਨਿੱਜੀ ਤੌਰ ’ਤੇ ਕਾਫੀ ਨਵਾਂ ਸੀ।

ਨਤਾਸ਼ਾ ਭਾਰਦਵਾਜ

ਇਸ ਵਾਰ ਡਾ. ਦੀਆ ਪਾਰੇਖ ਦੇ ਕਿਰਦਾਰ ਵਿਚ ਕੀ ਖਾਸ ਹੈ?
ਦੀਆ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ ਹੈ। ਕੋਈ ਵੀ ਇਕ ਅਨਟਾਈਟਲਟ ਇਨਸਾਨ ਦੀ ਮਿਹਨਤ ਨੂੰ ਕੋਈ ਨਹੀਂ ਦੇਖਦਾ ਹੈ। ਉਸ ਨੇ ਪਿਛਲੇ ਸੀਜ਼ਨ ਵਿਚ ਇਹ ਸੰਘਰਸ਼ ਕੀਤਾ ਸੀ ਅਤੇ ਇਸ ਵਿਚ ਵੀ ਹੈ। ਹੁਣ ਕੁਝ ਨਵੇਂ ਇੰਟਰਨ ਆ ਗਏ ਹਨ, ਜੋ ਉਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪਰ ਦੀਆ ਜਾਣਦੀ ਹੈ ਕਿ ਉਸ ਨੇ ਆਪਣਾ ਕੰਮ ਕਿਵੇਂ ਕਰਨਾ ਹੈ। ਉਹ ਬਾਹਰ ਜਾ ਕੇ ਲੋਕਾਂ ਦੀ ਜਾਨ ਬਚਾਉਣਾ ਵੀ ਚਾਹੁੰਦੀ ਹੈ। ਪਹਿਲੇ ਸੀਜ਼ਨ ਵਿਚ, ਉਸਨੇ ਆਪਣੀ ਮਾਂ ਨੂੰ ਗੁਆ ਦਿੱਤਾ ਹੈ ਜੋ ਉਸਦੇ ਪਿਤਾ ਦੇ ਵਿਚਕਾਰ ਇਕ ਕੜੀ ਸੀ। ਇਕ ਪਾਸੇ ਉਹ ਰਿਸ਼ਤੇ ਸੰਭਾਲ ਰਹੀ ਹੈ, ਦੂਜੇ ਪਾਸੇ ਉਹ ਤਣਾਅ ਅਤੇ ਉਦਾਸੀ ਨਾਲ ਵੀ ਜੂਝ ਰਹੀ ਹੈ। ਡਾ. ਕੌਸ਼ਿਕ ਖਿਲਾਫ ਅਦਾਲਤ ਜੋ ਬਿਆਨ ਦਿੱਤਾ ਸੀ, ਉਸ ਕਾਰਣ ਨਜ਼ਰਾਂ ਵੀ ਨਹੀਂ ਮਿਲਾ ਪਾ ਰਹੀ ਹੈ।

ਮ੍ਰਿਣਮਈ ਦੇਸ਼ਪਾਂਡੇ

ਸਵਾਲ- ਸ਼ੂਟਿੰਗ ਦੌਰਾਨ ਡਾਇਰੈਕਟਰ ਨੇ ਤੁਹਾਨੂੰ ਕੀ ਸਲਾਹ ਜਾਂ ਗਾਈਡਲਾਈਨਜ਼ ਦਿੱਤੇ ਸਨ?
ਉਹ ਸੈੱਟਾਂ ਜਾਂ ਵਰਕਸ਼ਾਪਾਂ ਵਿਚ ਸਲਾਹ ਨਹੀਂ ਦਿੰਦੇ। ਜੇਕਰ ਕੁਝ ਚੰਗਾ ਨਹੀਂ ਲੱਗਦਾ ਤਾਂ ਸਾਫ਼ ਕਹਿ ਦਿੰਦੇ ਹਨ ਕਿ ਇਹ ਨਾ ਕਰੋ... ਇਹ ਕਰੋ। ਉੱਥੇ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਤੁਸੀਂ ਕਿਸੇ ਵੀ ਚੀਜ਼ ਲਈ ਵੱਧ ਸਮਾਂ ਲਗਾ ਸਕੋ। ਡਾਕਟਰੀ ਸ਼ਬਦਾਂ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਕਾਫੀ ਸਮਾਂ ਮੰਗਦੀਆਂ ਹਨ, ਇਸ ਲਈ ਐਨਾ ਸਮਾਂ ਵੀ ਨਹੀਂ ਹੁੰਦਾ ਹੈ ਕਿ ਇਕ ਦੂਜੇ ਨੂੰ ਗਾਈਡ ਕਰ ਸਕੀਏ।

ਆਪਣੇ ਕਿਰਦਾਰ ਲਈ ਕਿਸ ਤਰ੍ਹਾਂ ਦੀ ਤਿਆਰੀ ਕੀਤੀ?
ਮੈਂ ਕੁਝ ਨਹੀਂ ਕੀਤਾ ਕਿਉਂਕਿ ਬਾਕੀ ਲੋਕਾਂ ਨੇ ਬਹੁਤ ਖੋਜ ਕਰ ਕੇ ਰੱਖੀ ਸੀ ਤਾਂ ਮੈਂ ਸਿਰਫ਼ ਉਨ੍ਹਾਂ ਨੂੰ ਪੜ੍ਹ ਰਹੀ ਸੀ। ਕਿਰਦਾਰ ਨਿਭਾਉਣ ਲਈ ਰਿਸਰਚ ਦੀ ਲੋੜ ਨਹੀਂ ਸੀ। ਪਹਿਲੇ ਸੀਜ਼ਨ ਦੀ ਤਾਂ ਸਾਰੀ ਪਲੈਨਿੰਗ ਪਹਿਲਾਂ ਹੀ ਸੀ। ਮੈਡੀਕਲ ਟਰਮ ਰਟਨੀ ਸੀ, ਉਹ ਵੀ ਕਰ ਲਿਆ, ਇਸ ਤੋਂ ਇਲਾਵਾ, ਡਾ. ਸ਼ੇਖ ਸਾਡੀ ਮਦਦ ਲਈ ਮੌਜੂਦ ਸਨ ਤਾਂ ਵੱਧ ਕੁਝ ਕਰਨਾ ਨਹੀਂ ਪਿਆ।
 


sunita

Content Editor

Related News