ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਖ਼ਾਸ ਤਰੀਕੇ ਨਾਲ ਕੀਤਾ ਸਵਾਗਤ

Wednesday, Jul 24, 2024 - 01:10 PM (IST)

ਫਰਾਂਸ ਦੇ ਰਾਸ਼ਟਰਪਤੀ ਨੇ ਨੀਤਾ ਅੰਬਾਨੀ ਦਾ ਖ਼ਾਸ ਤਰੀਕੇ ਨਾਲ ਕੀਤਾ ਸਵਾਗਤ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਭਾਰਤੀ ਅਤੇ ਵਿਦੇਸ਼ੀ ਸਿਤਾਰਿਆਂ ਤੋਂ ਲੈ ਕੇ ਰਾਜਨੇਤਾਵਾਂ ਤੱਕ ਸਾਰਿਆਂ ਨੇ ਦੇਖਿਆ। ਵਿਆਹ ਦੇ ਸੰਪੂਰਨ ਹੋਣ ਤੋਂ ਬਾਅਦ ਹੁਣ ਅੰਬਾਨੀ ਪਰਿਵਾਰ ਕਈ ਹੋਰ ਜ਼ਰੂਰੀ ਕੰਮਾਂ 'ਚ ਰੁੱਝਿਆ ਹੋਇਆ ਹੈ ਅਤੇ ਇਸੇ ਸਿਲਸਿਲੇ 'ਚ ਨੀਤਾ ਅੰਬਾਨੀ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੀ ਹੈ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ਾਨਦਾਰ ਅੰਦਾਜ਼ 'ਚ ਉਨ੍ਹਾਂ ਦੇ ਸਵਾਗਤ 'ਚ ਸ਼ਿਰਕਤ ਕੀਤੀ, ਜਿਨ੍ਹਾਂ ਨਾਲ ਨੀਤਾ ਅੰਬਾਨੀ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਨੀਤਾ ਅੰਬਾਨੀ ਦੇ ਪੈਰਿਸ ਜਾਣ ਪਿੱਛੇ ਇੱਕ ਖਾਸ ਕਾਰਨ ਹੈ। ਇਸ ਸਾਲ ਪੈਰਿਸ 'ਚ ਓਲੰਪਿਕ 2024 ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਉਦਘਾਟਨ ਸਮਾਰੋਹ ਤੋਂ ਠੀਕ ਪਹਿਲਾਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇੱਕ 'ਚ ਨੀਤਾ ਅੰਬਾਨੀ ਵੀ ਸ਼ਾਮਲ ਹੋਈ।

ਇਹ ਖ਼ਬਰ ਵੀ ਪੜ੍ਹੋ - ਆਫ ਸ਼ੋਲਡਰ ਟਾਪ ਪਾ ਕੇ ਜਾਹਨਵੀ ਕਪੂਰ ਨੇ ਕੀਤਾ ਗੀਤ 'ਸ਼ੌਕਨ' 'ਤੇ ਕਿੱਲਰ ਡਾਂਸ, ਦੇਖੋ ਵੀਡੀਓ

ਉਦਘਾਟਨ ਸਮਾਰੋਹ ਤੋਂ ਠੀਕ ਪਹਿਲਾਂ ਆਯੋਜਿਤ ਓਲੰਪਿਕ 2024 ਈਵੈਂਟ ਦੀ ਇੱਕ ਬਹੁਤ ਹੀ ਖਾਸ ਝਲਕ ਸਾਹਮਣੇ ਆਈ ਹੈ। ਇਸ ਤਸਵੀਰ 'ਚ ਨੀਤਾ ਅੰਬਾਨੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਨਜ਼ਰ ਆ ਰਹੀ ਹੈ। ਪੈਰਿਸ 2024 ਓਲੰਪਿਕ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤੀ ਕਾਰੋਬਾਰੀ ਨੀਤਾ ਅੰਬਾਨੀ ਦਾ ਵਿਸ਼ੇਸ਼ ਤਰੀਕੇ ਨਾਲ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ -ਲਾਲ ਸਾੜੀ ਅਤੇ ਲਾਲ ਗੁਲਾਬ ਨੂੰ ਹੱਥ 'ਚ ਫੜ ਕੇ ਤਾਪਸੀ ਪੰਨੂ ਨੇ ਕਰਵਾਇਆ ਦਿਲਕਸ਼ ਫੋਟੋਸ਼ੂਟ

ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਨੀਤਾ ਅੰਬਾਨੀ ਨੇ ਗੋਲਡਨ ਵਰਕ ਵਾਲਾ ਮੈਰੂਨ ਸੂਟ ਪਾਇਆ ਹੋਇਆ ਹੈ ਅਤੇ ਬਿਲਕੁਲ ਸਾਹਮਣੇ ਖੜ੍ਹਾ ਇਮੈਨੁਅਲ ਮੈਕਰੋਨ ਨੇਵੀ ਬਲੂ ਸੂਟ 'ਚ ਹੈ। ਵਿਦੇਸ਼ੀ ਸ਼ਾਹੀ ਸੁਆਗਤ ਸ਼ੈਲੀ ਮੁਤਾਬਕ ਇਮੈਨੁਅਲ ਮੈਕਰੋਨ ਨੀਤਾ ਅੰਬਾਨੀ ਦੇ ਅੱਗੇ ਝੁਕਦੇ ਹੋਏ ਅਤੇ ਉਸ ਦਾ ਹੱਥ ਚੁੰਮਦੇ ਹੋਏ ਦਿਖਾਈ ਦਿੱਤੇ। ਫਰਾਂਸ ਦੇ ਰੀਤੀ ਰਿਵਾਜਾਂ ਮੁਤਾਬਕ ਔਰਤਾਂ ਨੂੰ ਵੀ ਇਸੇ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ।


author

Priyanka

Content Editor

Related News