ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਹੋਵੇਗਾ ‘ਬੋਂਗ’ ਦਾ ਪ੍ਰੀਮੀਅਰ

Friday, Jul 26, 2024 - 10:53 AM (IST)

ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ’ਚ ਹੋਵੇਗਾ ‘ਬੋਂਗ’ ਦਾ ਪ੍ਰੀਮੀਅਰ

ਮੁੰਬਈ (ਬਿਊਰੋ) - ਐਕਸੈਲ ਐਂਟਰਟੇਨਮੈਂਟ ਨੇ ਚਾਕਬੋਰਡ ਐਂਟਰਟੇਨਮੈਂਟ ਅਤੇ ਸੂਟੇਬਲ ਪਿਕਚਰਜ਼ ਦੇ ਨਾਲ ਮਿਲ ਕੇ ਇਕ ਹੋਰ ਵੱਡਾ ਮੀਲ ਪੱਥਰ ਹਾਸਲ ਕੀਤਾ ਹੈ। ਦਰਅਸਲ ‘ਬੋਂਗ’ ਦਾ ਪ੍ਰੀਮੀਅਰ 5 ਤੋਂ 15 ਸਤੰਬਰ ਤੱਕ ਹੋਣ ਵਾਲੇ 49ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਡਿਸਕਵਰੀ ਸੈਕਸ਼ਨ ’ਚ ਹੋਵੇਗਾ। ‘ਬੋਂਗ’ ਮਨੀਪੁਰ ਵਿਚ ਦੇਵੀ ਦੀਆਂ ਯਾਦਾਂ ਦੀ ਇਕ ਖੱਟੀ-ਮਿੱਠੀ ਝਲਕ ਹੈ, ਜੋ ਦੁਨੀਆ ਨਾਲ ਦਿਲ ਨੂੰ ਛੂਹਣ ਵਾਲੀਆਂ ਅਤੇ ਪ੍ਰਭਾਵਸ਼ਾਲੀ ਕਹਾਣੀਆਂ ਸਾਂਝੀਆਂ ਕਰਨ ਲਈ ਪ੍ਰੋਡਕਸ਼ਨ ਹਾਊਸ ਦੇ ਸਮਰਪਣ ਨੂੰ ਦਰਸਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਸਿੰਪਲ ਲੁੱਕ 'ਚ ਤਸਵੀਰਾਂ ਕੀਤੀਆਂ ਸਾਂਝੀਆਂ

‘ਬੋਂਗ’ ਮਨੀਪੁਰ ਦੀ ਘਾਟੀ ਦੇ ਬੋਂਗ ਨਾਂ ਦੇ ਨੌਜਵਾਨ ਦੀ ਕਹਾਣੀ ਹੈ। ਉਹ ਆਪਣੀ ਮਾਂ ਨੂੰ ਇਕ ਗਿਫ਼ਟ ਦੇ ਕੇ ਸਰਪ੍ਰਾਈਜ਼ ਕਰਨ ਦੀ ਯੋਜਨਾ ਬਣਾਉਂਦਾ ਹੈ। ਆਪਣੀ ਮਾਸੂਮੀਅਤ ਵਿਚ ਉਹ ਮੰਨਦਾ ਹੈ ਕਿ ਉਸਦੇ ਪਿਤਾ ਨੂੰ ਘਰ ਵਾਪਸ ਲਿਆਉਣਾ ਸਭ ਤੋਂ ਵਧੀਆ ਗਿਫ਼ਟ ਹੋਵੇਗਾ। ਅਜਿਹੀ ਸਥਿਤੀ ਵਿਚ ਉਸ ਦੇ ਪਿਤਾ ਦੀ ਖੋਜ ਉਸ ਨੂੰ ਉਮੀਦਾਂ ਤੋਂ ਪਰੇ ਗਿਫ਼ਟ ਵੱਲ ਲੈ ਜਾਂਦੀ ਹੈ। ਫਿਲਮ ਦਾ ਨਿਰਦੇਸ਼ਨ ਲਕਸ਼ਮੀਪ੍ਰਿਆ ਦੇਵੀ ਨੇ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News