ਸੋਨਾਕਸ਼ੀ ਸਿਨਹਾ ਦੀ ਫ਼ਿਲਮ ''Kakuda'' ਦਾ ਪੋਸਟਰ ਹੋਇਆ ਰਿਲੀਜ਼

Saturday, Jun 29, 2024 - 05:25 PM (IST)

ਸੋਨਾਕਸ਼ੀ ਸਿਨਹਾ ਦੀ ਫ਼ਿਲਮ ''Kakuda'' ਦਾ ਪੋਸਟਰ ਹੋਇਆ ਰਿਲੀਜ਼

ਮੁੰਬਈ- ਸੋਨਾਕਸ਼ੀ ਸਿਨਹਾ ਪਿਛਲੇ ਕੁਝ ਸਮੇਂ ਤੋਂ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। 23 ਜੂਨ ਨੂੰ, ਅਦਾਕਾਰਾ ਨੇ ਜ਼ਹੀਰ ਨਾਲ ਰਜਿਸਟਰਡ ਵਿਆਹ ਕੀਤਾ ਹੈ ਅਤੇ ਫਿਰ ਇੱਕ ਸ਼ਾਨਦਾਰ ਰਿਸੈਪਸ਼ਨ ਦੇ ਨਾਲ ਇਸ ਮੌਕੇ ਦਾ ਆਨੰਦ ਮਾਣਿਆ।

 

 
 
 
 
 
 
 
 
 
 
 
 
 
 
 
 

A post shared by Sonakshi Sinha (@aslisona)

ਆਪਣੀ ਨਿੱਜੀ ਜ਼ਿੰਦਗੀ 'ਚ ਨਵੀਂ ਸ਼ੁਰੂਆਤ ਕਰਨ ਤੋਂ ਬਾਅਦ ਨਵੀਂ ਵਿਆਹੀ ਲਾੜੀ ਸੋਨਾਕਸ਼ੀ ਸਿਨਹਾ ਆਪਣੇ ਕੰਮ 'ਤੇ ਵਾਪਸ ਆ ਗਈ ਹੈ। ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਦਾ ਸਾਹਮਣਾ ਕਿਸੇ ਭੂਤ ਨਾਲ ਹੋਵੇਗਾ। ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ਕਾਕੂਡਾ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਮੁੰਜਿਆ ਨਾਲ ਬਾਕਸ ਆਫਿਸ 'ਤੇ ਤੂਫਾਨ ਲਿਆਉਣ ਤੋਂ ਬਾਅਦ ਆਦਿਤਿਆ ਸਰਪੋਤਦਾਰ ਇਕ ਹੋਰ ਡਰਾਉਣੀ-ਕਾਮੇਡੀ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। ਮੁੰਜਿਆ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤਾ ਗਿਆ ਸੀ ਪਰ ਕਾਕੂਡਾ ਓਟੀਟੀ ਉੱਤੇ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ- ਗਾਇਕਾ ਆਸ਼ਾ ਭੌਂਸਲੇ ਅੱਗੇ Sonu Nigam ਨੇ ਝੁਕਾਇਆ ਸਿਰ, ਪੈਰ ਧੋ ਕੇ ਦਿੱਤਾ ਸਨਮਾਨ

ਇਸ 'ਚ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਹੈ। ਕਾਕੂਡਾ 'ਚ ਸੋਨਾਕਸ਼ੀ ਸਿਨਹਾ ਇੰਦਰਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫ਼ਿਲਮ ਦੇ ਤਾਜ਼ਾ ਪੋਸਟਰ 'ਚ ਸੋਨਾਕਸ਼ੀ ਦੇ ਚਿਹਰੇ 'ਤੇ ਡਰ ਨਜ਼ਰ ਆ ਰਿਹਾ ਹੈ। ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, "ਇੰਦਰਾ ਭੂਤਾਂ 'ਤੇ ਵਿਸ਼ਵਾਸ ਨਹੀਂ ਕਰਦੀ, ਪਰ ਕਾਕੂਡਾ ਦਾ ਗੁੱਸਾ ਬਹੁਤ ਨਿੱਜੀ ਹੋਣ ਵਾਲਾ ਹੈ। ਕੀ ਉਹ ਇਸ ਤਬਾਹੀ ਤੋਂ ਬਚ ਸਕੇਗੀ?" ਪੋਸਟਰ ਤੋਂ ਲੱਗਦਾ ਹੈ ਕਿ ਅਦਾਕਾਰਾ ਨੂੰ ਇੱਕ ਭੂਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਸਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ- ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ ? ਅਦਾਕਾਰ ਵਿੱਕੀ ਕੌਸ਼ਲ ਨੇ ਦਿੱਤਾ ਇਹ ਜਵਾਬ

ਕਾਕੂਡਾ ਵਿੱਚ ਸੋਨਾਕਸ਼ੀ ਸਿਨਹਾ ਤੋਂ ਇਲਾਵਾ ਰਿਤੇਸ਼ ਦੇਸ਼ਮੁਖ ਅਤੇ ਸਾਕਿਬ ਸਲੀਮ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਣਗੇ। ਰੌਨੀ ਸਕਰੂਵਾਲਾ ਦੁਆਰਾ ਬਣਾਈ ਗਈ ਇਹ ਫ਼ਿਲਮ ਇੱਕ ਪਿੰਡ 'ਚ ਇੱਕ ਸਰਾਪ ਦੀ ਕਹਾਣੀ ਦਰਸਾਉਂਦੀ ਹੈ। ਫ਼ਿਲਮ 12 ਜੁਲਾਈ ਤੋਂ ਸਿਨੇਮਾਘਰਾਂ ਦੀ ਬਜਾਏ OTT ਪਲੇਟਫਾਰਮ ZEE5 'ਤੇ ਸਟ੍ਰੀਮ ਕੀਤੀ ਜਾਵੇਗੀ।


author

Priyanka

Content Editor

Related News