ਸਲਮਾਨ ਖ਼ਾਨ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਰਾਜਸਥਾਨ ਤੋਂ ਗ੍ਰਿਫ਼ਤਾਰ

Monday, Mar 27, 2023 - 10:44 AM (IST)

ਮੁੰਬਈ (ਭਾਸ਼ਾ)– ਮੁੰਬਈ ਪੁਲਸ ਨੇ ਅਦਾਕਾਰ ਸਲਮਾਨ ਖ਼ਾਨ ਦੇ ਦਫ਼ਤਰ ’ਚ ਧਮਕੀ ਭਰੀ ਈ-ਮੇਲ ਭੇਜਣ ਦੇ ਮਾਮਲੇ ’ਚ ਰਾਜਸਥਾਨ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।

ਧਮਕੀ ਭਰੀ ਈ-ਮੇਲ ਸਬੰਧੀ ਸ਼ਿਕਾਇਤ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲਸ ਸਟੇਸ਼ਨ ’ਚ ਦਰਜ ਕਰਵਾਈ ਸੀ। ਗੁੰਜਾਲਕਰ ਅਕਸਰ ਸਲਮਾਨ ਖ਼ਾਨ ਦੇ ਬਾਂਦਰਾ ਸਥਿਤ ਘਰ ਆਉਂਦਾ-ਜਾਂਦਾ ਹੈ। ਉਹ ਫ਼ਿਲਮ ਸੈਕਟਰ ਨਾਲ ਸਬੰਧਤ ਕੰਪਨੀ ਚਲਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਜਦੋਂ ਗੁੰਜਾਲਕਰ ਕੁਝ ਦਿਨ ਪਹਿਲਾਂ ਗਲੈਕਸੀ ਅਪਾਰਟਮੈਂਟਸ ਸਥਿਤ ਖ਼ਾਨ ਦੇ ਦਫ਼ਤਰ ’ਚ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਰੋਹਿਤ ਗਰਗ ਨਾਂ ਦੀ ਇਕ ਆਈ. ਡੀ. ਤੋਂ ਇਕ ਈ-ਮੇਲ ਅਾਈ ਹੈ। ਈ-ਮੇਲ ਭੇਜਣ ਵਾਲੇ ਨੇ ਹਿੰਦੀ ’ਚ ਲਿਖਿਆ ਸੀ, ‘‘ਗੋਲਡੀ ਭਾਈ (ਗੈਂਗਸਟਰ ਗੋਲਡੀ ਬਰਾੜ) ਕੇਸ ਨੂੰ ਬੰਦ ਕਰਨ ਲਈ ਸਲਮਾਨ ਖ਼ਾਨ ਨਾਲ ਆਹਮੋ-ਸਾਹਮਣੇ ਗੱਲ ਕਰਨੀ ਚਾਹੁੰਦੇ ਹਨ। ਅਗਲੀ ਵਾਰ ਝਟਕਾ ਵੇਖਣ ਨੂੰ ਮਿਲੇਗਾ।’’

ਮਾਮਲੇ ਦੀ ਵਿਸਥਾਰਤ ਤਕਨੀਕੀ ਜਾਂਚ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਇਕ ਟੀਮ ਰਾਜਸਥਾਨ ਭੇਜੀ ਗਈ ਤੇ ਮੁਲਜ਼ਮ ਨੂੰ ਫੜ ਲਿਆ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News