ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ Dhoom 4

Wednesday, Oct 02, 2024 - 10:30 AM (IST)

ਐਕਸ਼ਨ ਨਾਲ ਭਰਪੂਰ ਹੋਵੇਗੀ ਫ਼ਿਲਮ Dhoom 4

ਮੁੰਬਈ- ਬਾਲੀਵੁੱਡ ਦੀਆਂ ਸਭ ਤੋਂ ਮਨੋਰੰਜਕ ਫਿਲਮਾਂ 'ਚ ਸ਼ਾਮਲ 'ਧੂਮ' ਦੇ ਚੌਥੇ ਭਾਗ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੋ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਿਲਮ 'ਚ ਪੁਲਸ ਦਾ ਅਜਿਹਾ ਹੀ ਹਾਲ ਹੋਵੇਗਾ ਪਰ ਪ੍ਰਸ਼ੰਸਕ ਇਹ ਦੇਖਣ ਲਈ ਕਾਫੀ ਬੇਤਾਬ ਹਨ ਕਿ ਚੋਰ ਕੌਣ ਹੋਵੇਗਾ।

'ਧੂਮ 4' ਲਈ ਕਰਣਗੇ ਇਹ ਕੰਮ
ਰਿਪੋਰਟ 'ਚ ਦੱਸਿਆ ਗਿਆ ਕਿ ਵਿਕਟਰ ਧੂਮ ਫਿਲਮ ਨਾਲ ਡਾਇਰੈਕਟਰ ਦੇ ਤੌਰ 'ਤੇ ਜੁੜੇ ਹਨ। ਇਸ ਤੋਂ ਪਹਿਲਾਂ ਇਹ ਧੂਮ 3 ਦਾ ਨਿਰਦੇਸ਼ਨ ਕਰ ਚੁੱਕੇ ਹਨ। ਇੰਨਾ ਹੀ ਨਹੀਂ ਉਹ ਧੂਮ ਫਰੈਂਚਾਇਜ਼ੀ ਦੀਆਂ ਸਾਰੀਆਂ ਫਿਲਮਾਂ ਦੇ ਲੇਖਕ ਵੀ ਰਹਿ ਚੁੱਕੇ ਹਨ। 'ਧੂਮ 4' ਦੇ ਨਿਰਦੇਸ਼ਨ ਦੇ ਨਾਲ-ਨਾਲ ਉਹ ਇਸ ਦੀ ਕਹਾਣੀ ਵੀ ਲਿਖਦੇ ਨਜ਼ਰ ਆਉਣਗੇ।

ਇਹ ਅਦਾਕਾਰ ਦਾ ਨਾਂ ਵੀ ਆਇਆ ਸਾਹਮਣੇ
ਰਣਬੀਰ ਕਪੂਰ ਤੋਂ ਪਹਿਲਾਂ ਸ਼ਾਹਰੁਖ ਖਾਨ ਅਤੇ ਸਾਊਥ ਐਕਟਰ ਸੂਰਿਆ ਦਾ ਨਾਂ ਵੀ ਵਿਲੇਨ ਦੀ ਭੂਮਿਕਾ ਲਈ ਸਾਹਮਣੇ ਆਇਆ ਸੀ। ਇਨ੍ਹਾਂ ਵਿੱਚੋਂ ਸੂਰਿਆ ਨੂੰ ਫਿਲਮ ਲਈ ਲਗਭਗ ਪੱਕਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਹੁਣ ਵਿਲੇਨ ਦੇ ਤੌਰ 'ਤੇ ਰਣਬੀਰ ਕਪੂਰ ਦਾ ਨਾਂ ਲਗਭਗ ਪੱਕਾ ਦੱਸਿਆ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News