‘ਮਾਤਾ-ਪਿਤਾ ਹਮੇਸ਼ਾ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਸਭ ਤੋਂ ਔਖਾ’

Tuesday, Aug 22, 2023 - 10:46 AM (IST)

‘ਮਾਤਾ-ਪਿਤਾ ਹਮੇਸ਼ਾ ਸਿਖਾਉਣ ਦੀ ਕੋਸ਼ਿਸ਼ ਕਰਦੇ ਸਨ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਸਭ ਤੋਂ ਔਖਾ’

ਮੁੰਬਈ (ਬਿਊਰੋ)– ਪਿਛਲੇ ਹਫ਼ਤੇ ਐਮਾਜ਼ੋਨ ਪੇ ਦੇ ਬ੍ਰਾਂਡ ਅੰਬੈਸਡਰ ਵਜੋਂ ਸਾਈਨ ਕੀਤੇ ਜਾਣ ਤੋਂ ਬਾਅਦ ਅਦਾਕਾਰ ਆਯੂਸ਼ਮਾਨ ਖੁਰਾਣਾ ਆਪਣੀ ਬੇਮਿਸਾਲ ਭਰੋਸੇਯੋਗਤਾ ਦੇ ਨਾਲ ਵੱਕਾਰੀ ਬੈਂਕਿੰਗ, ਵਿੱਤੀ ਸੇਵਾਵਾਂ ਤੇ ਬੀਮਾ (ਬੀ. ਐੱਫ. ਐੱਸ. ਆਈ.) ਸ਼੍ਰੇਣੀ ਲਈ ਪਹਿਲੀ ਪਸੰਦ ਹਨ।

ਉਹ ਆਈ. ਸੀ. ਆਈ. ਸੀ. ਆਈ. ਬੈਂਕ ਤੇ ਪਾਈਨ ਲੈਬਸ ਦੇ ਬ੍ਰਾਂਡ ਅੰਬੈਸਡਰ ਵੀ ਹਨ।

ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਅੱਤਵਾਦੀ, ਵੀਡੀਓ ਵਾਇਰਲ ਹੋਣ ਮਗਰੋਂ ਮੰਗੀ ਮੁਆਫ਼ੀ (ਵੀਡੀਓ)

ਆਯੂਸ਼ਮਾਨ ਨੇ ਕਿਹਾ, ‘‘ਇਕ ਗੱਲ ਜੋ ਮੇਰੇ ਮਾਤਾ-ਪਿਤਾ ਨੇ ਹਮੇਸ਼ਾ ਮੈਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਾਂ ਦਾ ਵਿਸ਼ਵਾਸ ਜਿੱਤਣਾ ਹੁਣ ਤੱਕ ਦਾ ਸਭ ਤੋਂ ਔਖਾ ਕੰਮ ਹੈ। ਇਕ ਵਾਰ ਜਦੋਂ ਤੁਸੀਂ ਇਸ ਨੂੰ ਜਿੱਤ ਲੈਂਦੇ ਹੋ ਤਾਂ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਕਦੇ ਵੀ ਉਸ ਭਰੋਸੇ ਨੂੰ ਨਾ ਤੋੜਾਂ। ਅਦਾਕਾਰ ਹੋਣ ਦੇ ਨਾਤੇ, ਅਸੀਂ ਆਪਣੀਆਂ ਫ਼ਿਲਮਾਂ ਨਾਲ ਜੁੜਨ ਲਈ ਲੋਕਾਂ ਦੇ ਭਰੋਸੇ ’ਤੇ ਨਿਰਭਰ ਕਰਦੇ ਹਾਂ। ਇਸ ਲਈ ਇਹ ਨਿਮਰਤਾ ਵਾਲੀ ਗੱਲ ਹੈ ਕਿ ਲੋਕਾਂ ਨੇ ਭਾਰਤ ’ਚ ਸਿਨੇਮਾ ਪ੍ਰਤੀ ਮੇਰੀ ਕਲਾ ਤੇ ਮੇਰੇ ਇਰਾਦੇ ’ਚ ਵਿਸ਼ਵਾਸ ਕੀਤਾ ਹੈ।’’

ਉਨ੍ਹਾਂ ਦੀ ਪੀੜ੍ਹੀ ਦੇ ਕਿਸੇ ਵੀ ਅਦਾਕਾਰ ਕੋਲ ਬੀ. ਐੱਫ. ਐੱਸ. ਆਈ. ਬ੍ਰਾਂਡਾਂ ਦੀ ਰੇਂਜ ਨਹੀਂ ਹੈ, ਜੋ ਭਾਰਤੀਆਂ ’ਚ ਉਨ੍ਹਾਂ ਦੀ ਵਿਆਪਕ ਯੋਗਤਾ ਤੇ ਭਰੋਸੇ ਦਾ ਸਪੱਸ਼ਟ ਸੰਕੇਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News