ਐਲਵਿਸ਼ ਯਾਦਵ ਦੀ ਜਾਇਦਾਦ ਜ਼ਬਤ ਕਰੇਗੀ ED! ਗਾਇਕ ਫਾਜ਼ਿਲਪੁਰੀਆ ਤੋਂ ਵੀ ਹੋਈ ਪੁੱਛਗਿੱਛ

Friday, Sep 06, 2024 - 04:45 PM (IST)

ਐਲਵਿਸ਼ ਯਾਦਵ ਦੀ ਜਾਇਦਾਦ ਜ਼ਬਤ ਕਰੇਗੀ ED! ਗਾਇਕ ਫਾਜ਼ਿਲਪੁਰੀਆ ਤੋਂ ਵੀ ਹੋਈ ਪੁੱਛਗਿੱਛ

ਲਖਨਊ (ਬਿਊਰੋ) : ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਰੇਵ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ 'ਚ ਯੂਟਿਊਬਰ ਐਲਵਿਸ਼ ਯਾਦਵ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ। ਗਾਇਕ ਫਾਜ਼ਿਲਪੁਰੀਆ ਦੇ ਗੀਤ 'ਚ ਵਰਤੇ ਗਏ ਸੱਪਾਂ ਬਾਰੇ ਵੀ ਐਲਵਿਸ਼ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਪਰ ਉਹ ਚੁੱਪ ਰਿਹਾ।

ਇਹ ਖ਼ਬਰ ਵੀ ਪੜ੍ਹੋ ਆਖ਼ਰ ਕਿਸ ਨੇ ਲਿਖੀ ਹੈ ਫ਼ਿਲਮ 'ਬੀਬੀ ਰਜਨੀ' ਦੀ ਕਹਾਣੀ, ਇਨ੍ਹਾਂ ਵੱਡੀਆਂ ਫ਼ਿਲਮਾਂ ਦੇ ਵੀ ਰਹੇ ਲਿਖਾਰੀ

ਈਡੀ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ 'ਚ 2 ਵਾਰ ਐਲਵਿਸ਼ ਤੋਂ ਪੁੱਛਗਿੱਛ ਕੀਤੀ ਸੀ। ਹੁਣ ਉਸ ਵਿਰੁੱਧ ਅਦਾਲਤ 'ਚ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਲਵਿਸ਼ ਅਤੇ ਗਾਇਕ ਫਾਜ਼ਿਲਪੁਰੀਆ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਲਈ ਈਡੀ ਨੇ ਯੂਟਿਊਬ ਤੋਂ ਫਾਜ਼ਿਲਪੁਰੀਆ ਅਤੇ ਐਲਵਿਸ਼ ਦੀ ਕਮਾਈ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਹੈ। ਫਾਜ਼ਿਲਪੁਰੀਆ ਦੇ ਜਿਸ ਗੀਤ 'ਚ ਸੱਪਾਂ ਨੂੰ ਦਰਸਾਇਆ ਗਿਆ ਸੀ, ਇਸ ਗੀਤੇ ਤੋਂ ਲਗਭਗ 50 ਲੱਖ ਰੁਪਏ ਦੀ ਕਮਾਈ ਕੀਤੀ ਸੀ। ਈਡੀ ਨੇ 8 ਜੁਲਾਈ ਨੂੰ ਗਾਇਕ ਫਾਜ਼ਿਲਪੁਰੀਆ ਤੋਂ ਵੀ ਕਾਫ਼ੀ ਦੇਰ ਤੱਕ ਪੁੱਛਗਿੱਛ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

ਈਡੀ ਨੇ ਐਲਵਿਸ਼ ਨੂੰ ਕਈ ਪੁਆਇੰਟਾਂ 'ਤੇ ਪੁੱਛੇ ਸਵਾਲ
ਈਡੀ ਨੇ ਵੀ 3 ਦਿਨ ਪਹਿਲਾਂ ਐਲਵਿਸ਼ ਨੂੰ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਸ ਨੇ ਆਉਣ ਤੋਂ ਅਸਮਰੱਥਾ ਜਤਾਉਂਦੇ ਹੋਏ ਸਮਾਂ ਮੰਗਿਆ ਸੀ। ਐਲਵਿਸ਼ ਵੀਰਵਾਰ ਸਵੇਰੇ ਈਡੀ ਦਫ਼ਤਰ ਪਹੁੰਚਿਆ, ਜਿੱਥੇ ਸ਼ਾਮ 7 ਵਜੇ ਤੱਕ ਉਸ ਤੋਂ ਕਈ ਪੁਆਇੰਟਾਂ 'ਤੇ ਪੁੱਛਗਿੱਛ ਕੀਤੀ ਗਈ। ਆਮਦਨ ਅਤੇ ਜਾਇਦਾਦ ਬਾਰੇ ਵੀ ਸਵਾਲ-ਜਵਾਬ ਪੁੱਛੇ ਗਏ। ਇਸ ਦੇ ਨਾਲ ਹੀ ਹਰਿਆਣਾ ਦੇ ਗਾਇਕ ਫਾਜ਼ਿਲਪੁਰੀਆ ਬਾਰੇ ਵੀ ਕੁਝ ਸਵਾਲ ਪੁੱਛੇ ਗਏ। ਫਾਜ਼ਿਲਪੁਰੀਆ ਨੂੰ ਵੀ ਆਪਣੇ ਇੱਕ ਗੀਤ 'ਚ ਗਲੇ 'ਚ ਸੱਪ ਪਾਇਆ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਈਡੀ ਨੇ ਦਰਜ ਕੀਤਾ ਸੀ ਮਨੀ ਲਾਂਡਰਿੰਗ ਦਾ ਕੇਸ
ਈਡੀ ਦੀ ਜਾਂਚ 'ਚ ਸਾਹਮਣੇ ਆਇਆ ਸੀ ਕਿ ਸੱਪ ਐਲਵਿਸ਼ ਦੁਆਰਾ ਪ੍ਰਦਾਨ ਕੀਤੇ ਗਏ ਸਨ। ਨਵੰਬਰ 2023 'ਚ ਗੌਤਮ ਬੁੱਧ ਨਗਰ 'ਚ ਰੇਵ ਪਾਰਟੀਆਂ 'ਚ ਸੱਪ ਦੇ ਜ਼ਹਿਰ ਦੀ ਸਪਲਾਈ ਦੇ ਸਬੰਧ 'ਚ ਇੱਕ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਈਡੀ ਨੇ ਐੱਫ. ਆਈ. ਆਰ ਦੇ ਆਧਾਰ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News