ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦੀ ਹੋਈ ਅੰਤਿਮ ਅਰਦਾਸ, ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

Thursday, Jun 27, 2024 - 03:34 PM (IST)

ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦੀ ਹੋਈ ਅੰਤਿਮ ਅਰਦਾਸ, ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਜਲੰਧਰ- ਅਕਾਲੀ ਦਲ ਪਾਰਟੀ ਦੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਕਰੀਬੀ ਕਸ਼ਮੀਰ ਸਿੰਘ ਸੰਘਾ ਭਾਊ ਦੇ ਘਰ ਮਾਤਮ ਛਾਇਆ ਹੋਇਆ ਹੈ। ਦਰਅਸਲ, ਕਸ਼ਮੀਰ ਸਿੰਘ ਸੰਘਾ ਦੇ ਪੁੱਤ ਦਾ ਹੋਇਆ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਇਸ ਦੁੱਖ ਭਰੇ ਸਮੇਂ 'ਚ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੋਗ ਪ੍ਰਗਟ ਕੀਤਾ ਹੈ। ਕਸ਼ਮੀਰ ਨੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਪੁੱਤ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਵਿਰਲਾਪ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਪਤੀ-ਪਤਨੀ ਪੁੱਤ ਨੂੰ ਵੇਖ ਕੇ ਭੁੱਬਾਂ ਮਾਰ ਕੇ ਰੋਂਦੇ ਨਜ਼ਰ ਆ ਰਹੇ ਸਨ। ਬੀਤੇ ਦਿਨੀਂ ਸੰਘਾ ਭਾਊ ਦੇ ਪੁੱਤਰ ਦੀ ਅੰਤਿਮ ਅਰਦਾਸ ਹੋਈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਸ਼ਮੀਰ ਸਿੰਘ ਸੰਘਾ ਦੇ ਪੁੱਤਰ ਦੀ ਅੰਤਿਮ ਅਰਦਾਸ ਦੇ ਮੌਕੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਵੱਡੀ ਗਿਣਤੀ ‘ਚ ਸਿਆਸੀ ਹਸਤੀਆਂ ਵੀ ਸ਼ਾਮਿਲ ਹੋਈਆਂ ਹਨ।

 

 
 
 
 
 
 
 
 
 
 
 
 
 
 
 
 

A post shared by Kashmir Singh Sangha ਕਿਦਣ ਕਹੋ ਕਿਦਣ ਕਹੋ (@kashmirsangha1973)

ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ਸਿੰਘ ਸੰਘਾ ਭਾਊ ਦਾ ਪੁੱਤ ਲੰਮੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਕਸ਼ਮੀਰ ਸਿੰਘ ਸੰਘਾ ਭਾਊ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਪੰਜਾਬੀ ਸੰਗੀਤ ਜਗਤ ਤੇ ਫ਼ਿਲਮ ਇੰਡਸਟਰੀ ਦੇ ਅਦਾਕਾਰ ਰਣਜੀਤ ਬਾਵਾ ਤੇ ਦਿਲਜੀਤ ਦੋਸਾਂਝ ਸਣੇ ਕਈ ਕਲਾਕਾਰਾਂ ਨਾਲ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੇ ਕਾਮੇਡੀਅਨ ਅੰਦਾਜ਼ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਖ਼ਬਰ ਸੁਣਨ ਤੋਂ ਬਾਅਦ ਲੋਕ ਕਸ਼ਮੀਰ ਸਿੰਘ ਸੰਘਾ ਭਾਊ ਨਾਲ ਦੁੱਖ ਜ਼ਾਹਰ ਕਰ ਰਹੇ ਹਨ।
 


author

Priyanka

Content Editor

Related News