ਪੱਛਮੀ ਬੰਗਾਲ ’ਚ ਸਿਨੇਮਾ ਹਾਲ ਮਾਲਕਾਂ ਨੂੰ ਆ ਰਹੇ ਫੋਨ, ‘ਫ਼ਿਲਮ ‘ਦਿ ਕੇਰਲ ਸਟੋਰੀ’ ਨਾ ਦਿਖਾਓ’

05/20/2023 11:55:51 AM

ਕੋਲਕਾਤਾ (ਏ. ਐੱਨ. ਆਈ.)– ਪੱਛਮੀ ਬੰਗਾਲ ’ਚ ਸਿਨੇਮਾ ਹਾਲ ਮਾਲਕਾਂ ਨੂੰ ਫ਼ਿਲਮ ‘ਦਿ ਕੇਰਲ ਸਟੋਰੀ’ ਨਾ ਦਿਖਾਉਣ ਦੀਆਂ ਕਾਲਸ ਆ ਰਹੀਆਂ ਹਨ। ਫ਼ਿਲਮ ਦੇ ਡਿਸਟ੍ਰੀਬਿਊਟਰਾਂ ਨੇ ਨਿਰਦੇਸ਼ਕ ਸੁਦੀਪਤੋ ਸੇਨ ਨੂੰ ਅਜਿਹਾ ਦੱਸਿਆ ਹੈ। ਸੁਦੀਪਤੋ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਪੱਛਮੀ ਬੰਗਾਲ ਦੇ ਡਿਸਟ੍ਰੀਬਿਊਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਫ਼ਿਲਮ ਨਾ ਦਿਖਾਉਣ ਦੀਆਂ ਫੋਨ ਕਾਲਸ ਆ ਰਹੀਆਂ ਹਨ।

ਨਿਰਦੇਸ਼ਕ ਨੇ ਇਹ ਵੀ ਦ੍ਰਿੜ੍ਹਤਾ ਨਾਲ ਕਿਹਾ ਕਿ ਇਕ ਵਾਰ ਜਦੋਂ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਧਮਕੀ ਦੇਣ ਵਾਲੇ ਲੋਕ ਕੌਣ ਹਨ ਤਾਂ ਉਹ ਯਕੀਨੀ ਤੌਰ ’ਤੇ ਉਨ੍ਹਾਂ ਨਾਵਾਂ ਦਾ ਖ਼ੁਲਾਸਾ ਕਰਨਗੇ। ਉਨ੍ਹਾਂ ਕਿਹਾ ਕਿ ਜੇ ਉਹ ਅੱਤਵਾਦੀਆਂ ਦਾ ਨਾਂ ਲੈ ਸਕਦੇ ਹਨ ਤਾਂ ਮੀਡੀਆ ਦੇ ਸਾਹਮਣੇ ਅਜਿਹੇ ਲੋਕਾਂ ਦਾ ਨਾਂ ਵੀ ਲੈ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਆਯੂਸ਼ਮਾਨ ਖੁਰਾਣਾ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਇਸ ਤੋਂ ਪਹਿਲਾਂ ਸੇਨ ਨੇ ਆਪਣੀ ਫ਼ਿਲਮ ਦੀ ਪਾਬੰਦੀ ’ਤੇ ਸੁਪਰੀਮ ਕੋਰਟ ਵਲੋਂ ਰੋਕ ਲਗਾਉਣ ’ਤੇ ਆਪਣੀ ਟਿੱਪਣੀ ’ਚ ਕਿਹਾ ਸੀ ਕਿ ਇਹ ਇਕ ਨਾਜਾਇਜ਼ ਪਾਬੰਦੀ ਸੀ ਤੇ ਿਕਸੇ ਵੀ ਸੂਬਾ ਸਰਕਾਰ ਕੋਲ ਸਰਟੀਫਾਈਡ ਕਿਸੇ ਵੀ ਫ਼ਿਲਮ ’ਤੇ ਪਾਬੰਦੀ ਲਗਾਉਣ ਦਾ ਅਧਿਕਾਰ ਨਹੀਂ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News