ਸੈੱਟ ''ਤੇ ਸੰਨੀ ਲਿਓਨ ਦੇ ਨਾਲ ਹੋਇਆ ਮਜ਼ਾਕ, ਡਰ ਦੇ ਮਾਰੇ ਉਛਲ ਗਈ ਅਦਾਕਾਰਾ

Saturday, Jun 05, 2021 - 09:37 AM (IST)

ਸੈੱਟ ''ਤੇ ਸੰਨੀ ਲਿਓਨ ਦੇ ਨਾਲ ਹੋਇਆ ਮਜ਼ਾਕ, ਡਰ ਦੇ ਮਾਰੇ ਉਛਲ ਗਈ ਅਦਾਕਾਰਾ

ਮੁੰਬਈ-ਅਦਾਕਾਰਾ ਸੰਨੀ ਲਿਓਨ ਫ਼ਿਲਮ ਇੰਡਸਟਰੀ 'ਚ ਆਪਣੀ ਹੌਟ ਅਤੇ ਬੋਲਡ ਸ਼ਖਸੀਅਤ ਦੇ ਕਾਰਨ ਕਾਫ਼ੀ ਚਰਚਾ 'ਚ ਰਹਿੰਦੀ ਹੈ। ਸੰਨੀ ਦਾ ਹਰ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਪਾਗਲ ਬਣਾ ਦਿੰਦਾ ਹੈ। ਇੰਡਸਟਰੀ 'ਚ ਬੇਬੀ ਡਾਲ ਦੇ ਨਾਂ ਨਾਲ ਮਸ਼ਹੂਰ ਸੰਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੀਆਂ ਸਿਜ਼ਲਿੰਗ ਅਤੇ ਸਟਾਈਲਿਸ਼ ਤਸਵੀਰਾਂ ਅਤੇ ਵੀਡਿਓਜ਼ ਨਾਲ ਮਨੋਰੰਜਨ ਕਰਦੀ ਰਹਿੰਦੀ ਹੈ। ਇਸ ਦੌਰਾਨ ਹੁਣ ਸੰਨੀ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਬਾਰੇ ਉਹ ਕਾਫ਼ੀ ਚਰਚਾ ਵਿਚ ਰਹਿੰਦੀ ਹੈ। ਇਸ ਵੀਡੀਓ ਵਿਚ ਸੰਨੀ ਇਕ ਵਾਰ ਫਿਰ ਆਪਣੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਇੱਥੇ ਵੇਖੋ ਸੰਨੀ ਦੀ ਤਾਜ਼ਾ ਵੀਡੀਓ ... 

 
 
 
 
 
 
 
 
 
 
 
 
 
 
 

A post shared by Sunny Leone (@sunnyleone)


ਸੰਨੀ ਲਿਓਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੰਨੀ ਕਾਫੀ ਹੌਟ ਲੱਗ ਰਹੀ ਹੈ। ਸੰਨੀ ਦੀ ਇਸ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਉਹ ਕਾਲੇ ਰੰਗ ਦੀ ਇਕ ਹੌਟ ਡਰੈੱਸ ਵਿਚ ਘੁੰਮ ਰਹੀ ਹੈ। ਇਸਦੇ ਨਾਲ ਹੀ, ਉਸਦਾ ਤੁਰਨ ਦਾ ਢੰਗ ਹੋਸ਼ ਉਡਾ ਰਿਹਾ ਹੈ। ਦੂਜੇ ਪਾਸੇ, ਸੰਨੀ ਨੇ ਇਸ ਡਰੈੱਸ ਨਾਲ ਮੈਚਿੰਗ ਹਾਈ ਹੀਲ ਪਾਈ ਹੋਈ ਹੈ, ਜੋ ਕਿ ਉਸ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਕੁਝ ਘੰਟੇ ਪਹਿਲਾਂ ਸਾਂਝਾ ਕੀਤਾ ਗਿਆ ਇਹ ਵੀਡੀਓ ਹੁਣ ਤਕ 10 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁਕਿਆ ਹੈ।

PunjabKesari
ਦੱਸ ਦੇਈਏ ਕਿ ਹਾਲ ਹੀ 'ਚ ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੂਟਿੰਗ ਸੈੱਟ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਸੰਨੀ ਸੈੱਟ 'ਤੇ ਇਕ ਵਿਅਕਤੀ ਦੀ ਹਰਕਤ ਤੋਂ ਹੈਰਾਨ ਹੋ ਗਈ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸੰਨੀ ਸੈਟ 'ਤੇ ਆਪਣੇ ਇਕ ਪ੍ਰੋਜੈਕਟ 'ਤੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਜਦਕਿ ਸੰਨੀ ਆਪਣੇ ਡਰੈੱਸ ਅਪ ਮੈਨ ਨਾਲ ਨਜ਼ਰ ਆ ਰਹੀ ਹੈ। ਉਹ ਸੰਨੀ ਦੀ ਡਰੈੱਸ ਠੀਕ ਕਰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸੰਨੀ ਨੇ ਆਪਣੇ ਦੋਵੇਂ ਹੱਥ ਪਿੱਛੇ ਕਰਕੇ ਫੜੇ ਹੋਏ ਹਨ। ਉਸੇ ਸਮੇਂ ਪਿੱਛੇ ਤੋਂ ਇਕ ਵਿਅਕਤੀ ਆਉਂਦਾ ਹੈ ਜੋ ਉਨ੍ਹਾਂ ਨਾਲ ਕਾਫ਼ੀ ਫਰੈਂਕ ਹੁੰਦਾ ਦਿਖ ਰਿਹਾ ਹੈ। ਉਹ ਸੰਨੀ ਦੇ ਪਿੱਛਿਓਂ ਆਉਂਦਾ ਹੈ ਅਤੇ ਅਚਾਨਕ ਉਸਦੇ ਕੰਨ ਵਿਚ ਲੱਕੜ ਵਰਗੀ ਕੁਝ ਚੀਜ਼ ਪਾ ਦਿੰਦਾ ਹੈ। ਇਸ ਤੋਂ ਬਾਅਦ ਸੰਨੀ ਬਹੁਤ ਬੁਰੀ ਤਰ੍ਹਾਂ ਡਰ ਜਾਂਦੀ ਹੈ ਤੇ ਪਿੱਛੇ ਮੁੜ ਕੇ ਦੇਖਦੀ ਹੈ ਤੇ ਫਿਰ ਉੱਚੀ ਆਵਾਜ਼ ਵਿਚ ਹੱਸਣ ਲੱਗਦੀ ਹੈ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਿਆ। 


author

Aarti dhillon

Content Editor

Related News