ਸੁਸ਼ਮਿਤਾ ਦੀ ਵੈੱਬ ਸੀਰੀਜ਼ ‘ਤਾਲੀ’ ਦਾ ਪਹਿਲਾ ਪੋਸਟਰ ਹੋਇਆ ਰਿਲੀਜ਼, ਟਰਾਂਸਜੈਂਡਰ ਲੁੱਕ ’ਚ ਨਜ਼ਰ ਆਈ ਅਦਾਕਾਰਾ

10/06/2022 2:25:16 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਨੂੰ ਲੈ ਕੇ ਇਕ ਵਾਰ ਫਿਰ ਸੁਰਖੀਆਂ ’ਚ ਹੈ। ਹਾਲਾਂਕਿ, ਇਸ ਵਾਰ ਉਹ ਹਾਲ ਹੀ ’ਚ ਅਦਾਕਾਰਾ ਦੀ ਵੈੱਬ ਸੀਰੀਜ਼ ਦੀ ਪਹਿਲੀ ਲੁੱਕ ਪਹਿਲਾ ਲੁੱਕ ਸਾਹਮਣੇ ਆਈ ਹੈ, ਜਿਸ ’ਚ ਉਨ੍ਹਾਂ ਦੇ ਸਟਾਈਲ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗਾਇਕ ਅਲਫ਼ਾਜ਼ ICU ’ਚੋਂ ਆਏ ਬਾਹਰ, ਹਨੀ ਸਿੰਘ ਨੇ ਤਸਵੀਰ ਸਾਂਝੀ ਕਰ ਕਿਹਾ-ਮੇਰਾ ਸ਼ੇਰ...

ਇਹ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਹੈ । ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਤਾਲੀ ਵਜਾਵਾਗੀ ਨਹੀਂ, ਵਜਾਉਗੀ। ਸ਼੍ਰੀ ਗੌਰੀਸਾਵੰਤ ਦੇ ਰੂਪ ’ਚ ਪਹਿਲੀ ਲੁੱਕ।’

PunjabKesari

ਮੈਨੂੰ ਇਕ ਖ਼ੂਬਸੂਰਤ ਵਿਅਕਤੀ ਦੀ ਜ਼ਿੰਦਗੀ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਤੋਂ ਵੱਧ ਖੁਸ਼ਕਿਸਮਤੀ ਹੋਰ ਕੁਝ ਨਹੀਂ ਹੋ ਸਕਦੀ। ਜਿੱਥੇ ਜ਼ਿੰਦਗੀ ਹੈ ਅਤੇ ਹਰ ਕਿਸੇ ਨੂੰ ਇਸ ਨੂੰ ਇੱਜ਼ਤ ਨਾਲ ਜੀਣ ਦਾ ਅਧਿਕਾਰ ਹੈ। ਮੈਂ ਤੋਹਾਨੂੰ ਪਿਆਰ ਕਰਦੀ ਹਾਂ।’

 

 
 
 
 
 
 
 
 
 
 
 
 
 
 
 
 

A post shared by Sushmita Sen (@sushmitasen47)

ਇਸ ਸੀਰੀਜ਼ ’ਚ ਸੁਸ਼ਮਿਤਾ ਸੇਨ ਟਰਾਂਸਜੈਂਡਰ ਗੌਰੀ ਸਾਵੰਤ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਪੋਸਟਰ ’ਚ ਅਦਾਕਾਰਾ ਨੇ ਆਪਣੇ ਮੱਥੇ ’ਤੇ ਬਿੰਦ ਨਾਲ ਅਤੇ ਮਹਿਰੂਨ ਸਾੜ੍ਹੀ ’ਚ ਇਕ ਮਜ਼ਬੂਤ ​​​​ਲੁੱਕ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਨੇਹਾ ਕੱਕੜ, ਕਿਹਾ-ਦਰਸ਼ਨ ਕਰ ਮਿਲਿਆ ਸਕੂਨ

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਸੁਸ਼ਮਿਤਾ ਸੇਨ ਕਾਫ਼ੀ ਸਮੇਂ ਤੋਂ ਬਾਲੀਵੁੱਡ ਤੋਂ ਦੂਰੀ ਬਣਾ ਕੇ ਰੱਖ ਰਹੀ ਸੀ। ਉਸ ਨੇ ਆਰੀਆ ਸੀਰੀਜ਼ ਨਾਲ ਐਕਟਿੰਗ ’ਚ ਵਾਪਸੀ ਕੀਤੀ। ਉਨ੍ਹਾਂ ਦਾ ਇਹ ਸੀਰੀਜ਼ ਕਾਫ਼ੀ ਸੁਪਰਹਿੱਟ ਸਾਬਤ ਹੋਈ। ਆਰਿਆ ਦੀ ਕਾਮਯਾਬੀ ਤੋਂ ਬਾਅਦ ਹੁਣ ਸੁਸ਼ਮਿਤਾ ਇਕ ਨਵੀਂ ਸੀਰੀਜ਼ ‘ਤਾਲੀ’ ਲੈ ਕੇ ਆ ਰਹੀ ਹੈ, ਜਿਸ ਨੂੰ ਦੇਖਣ ਲਈ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।


 


Shivani Bassan

Content Editor

Related News