‘ਕੁਬੇਰਾ’ ਸ਼ੇਖਰ ਕਮੁੱਲਾ ਤੇ ਧਨੁਸ਼ ਦੀ ਫਿਲਮ ਦਾ ਫਸਟ ਲੁੱਕ ਆਊਟ

Monday, Mar 11, 2024 - 12:46 PM (IST)

‘ਕੁਬੇਰਾ’ ਸ਼ੇਖਰ ਕਮੁੱਲਾ ਤੇ ਧਨੁਸ਼ ਦੀ ਫਿਲਮ ਦਾ ਫਸਟ ਲੁੱਕ ਆਊਟ

ਮੁੰਬਈ (ਬਿਊਰੋ) - ਸਾਊਥ ਦੇ ਸੁਪਰਸਟਾਰ ਧਨੁਸ਼ ਦੀ ਅਗਲੀ ਫਿਲਮ ਦਾ ਫਸਟ ਲੁੱਕ ਤੇ ਟਾਈਟਲ ਸਾਹਮਣੇ ਆਇਆ ਹੈ। ਫਿਲਮ ਦਾ ਨਾਂ ‘ਕੁਬੇਰ’ ਹੈ, ਜਿਸ ’ਚ ਧਨੁਸ਼ ਨੂੰ ਪਹਿਲਾਂ ਕਦੇ ਨਾ ਦੇਖਿਆ ਗਿਆ ਅਵਤਾਰ ’ਚ ਦਿਖਾਇਆ ਗਿਆ ਹੈ। ਫਿਲਮ ਦੇ ਨਿਰਮਾਤਾਵਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਰਾਕਸਟਾਰ ਡੀ. ਐੱਸ. ਪੀ. ਨੂੰ ਇਸ ਪ੍ਰਾਜੈਕਟ ਲਈ ਚੁਣਿਆ ਹੈ ਜੋ ਸ਼ੇਖਰ ਕਮੂਲਾ ਦੁਆਰਾ ਨਿਰਦੇਸ਼ਿਤ ਹੈ। 

ਇਹ ਖ਼ਬਰ ਵੀ ਪੜ੍ਹੋ : ਆਸਕਰ 'ਚ ਮੁੜ ਹੋਈ ਭਾਰਤੀਆਂ ਦੀ ਬੱਲੇ-ਬੱਲੇ, ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੂੰ ਮੁੜ ਮਿਲਿਆ ਖ਼ਾਸ ਸਨਮਾਨ

ਸ਼੍ਰੀ ਵੈਂਕਟੇਸ਼ਵਰ ਸਿਨੇਮਾਜ਼ ਐੱਲ. ਐੱਲ. ਪੀ. ਤੇ ਐਮੀਗੋਸ ਕ੍ਰਿਏਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਨਿਰਮਿਤ ਹੈ। ਧਨੁਸ਼ ਤੇ ‘ਕੁਬੇਰ’ ਨਾਲ ਸਹਿਯੋਗ ਬਾਰੇ ਡੀ.ਐੱਸ.ਪੀ. ਨੇ ਟਵੀਟ ਕੀਤਾ ਸੀ, ‘‘ਇਸ ਸ਼ਾਨਦਾਰ ਪ੍ਰਾਜੈਕਟ ਲਈ ਬੋਰਡ ’ਤੇ ਆਉਣ ਲਈ ਬਹੁਤ ਉਤਸ਼ਾਹਿਤ ਹਾਂ!!! ਪਹਿਲੀ ਵਾਰ ਸ਼ਾਨਦਾਰ ਨਿਰਦੇਸ਼ਕ ਸ਼ੇਖਰ ਕਮੁਲਾ ਸਰ ਨਾਲ ਸਹਿਯੋਗ ਕਰ ਰਿਹਾ ਹਾਂ ਤੇ ਇਕ ਵਾਰ ਫਿਰ ਪਿਆਰੇ ਧਨੁਸ਼ ਕੇ. ਰਾਜਾ ਨਾਲ। ਇਸ ਸੰਪੂਰਣ ਟੀਮ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ।’’ 

ਇਹ ਖ਼ਬਰ ਵੀ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਪਹੁੰਚੇ ਖ਼ੂਬਸੂਰਤ ਵਾਦੀਆਂ 'ਚ, ਲੋਕਾਂ ਨਾਲ ਮਿਲ ਪਾਇਆ ਭੰਗੜਾ

ਫਸਟ ਲੁੱਕ ’ਤੇ ਪ੍ਰਤੀਕਿਰਿਆ ਕਰਦੇ ਹੋਏ ਰਸ਼ਮਿਕਾ ਨੇ ਲਿਖਿਆ, ‘‘ਮੈਨੂੰ ਇਹ ਬਹੁਤ ਪਸੰਦ ਹੈ! ਮੈਂ ਇਸ ਲਈ ਬਹੁਤ ਉਤਸ਼ਾਹਿਤ ਹਾਂ।’’ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸੰਗੀਤਕ ਪ੍ਰਤਿਭਾ ਲਈ ਇਹ ਸਾਲ ਪਹਿਲਾਂ ਨਾਲੋਂ ਵੱਡਾ ਹੋਣ ਵਾਲਾ ਹੈ। ਅਾਉਣ ਵਾਲੇ ਬਿਜ਼ੀ ਸਾਲ ਨਾਲ, ਉਸ ਕੋਲ ਬਹੁਤ ਸਾਰੇ ਰੋਮਾਂਚਕ ਪ੍ਰਾਜੈਕਟਸ ਦੀ ਰੇਂਜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News