TV ਦੀ ਮਸ਼ਹੂਰ ਜੋੜੀ ਨੇ ਬੇਟੇ ਦੇ 1 ਜਨਮਦਿਨ 'ਤੇ ਦਿਖਾਇਆ ਉਸ ਦਾ ਚਿਹਰਾ, ਫੈਨਜ਼ ਨੇ ਲੁਟਾਇਆ ਪਿਆਰ

Sunday, Jul 21, 2024 - 09:47 AM (IST)

TV ਦੀ ਮਸ਼ਹੂਰ ਜੋੜੀ ਨੇ ਬੇਟੇ ਦੇ 1 ਜਨਮਦਿਨ 'ਤੇ ਦਿਖਾਇਆ ਉਸ ਦਾ ਚਿਹਰਾ, ਫੈਨਜ਼ ਨੇ ਲੁਟਾਇਆ ਪਿਆਰ

ਮੁੰਬਈ- 'ਦ੍ਰਿਸ਼ਯਮ' ਦੀ ਅਦਾਕਾਰਾ ਇਸ਼ਿਤਾ ਦੱਤਾ ਅਤੇ 'ਟਾਰਜ਼ਨ: ਦਿ ਵੰਡਰ ਕਾਰ' ਦੇ ਅਦਾਕਾਰ ਵਤਸਲ ਸੇਠ ਨੇ 2023 'ਚ ਬੇਟੇ ਵਾਯੂ ਦਾ ਸੁਆਗਤ ਕੀਤਾ। ਹਾਲਾਂਕਿ ਉਸ ਦਾ ਚਿਹਰਾ ਨਹੀਂ ਦਿਖਾਇਆ ਗਿਆ ਸੀ। ਪਰ ਹੁਣ ਉਸ ਨੂੰ ਦੁਨੀਆ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਹੈ। ਉਹ ਇੱਕ ਸਾਲ ਦਾ ਹੋ ਗਿਆ ਹੈ ਅਤੇ ਆਪਣੇ ਪਹਿਲੇ ਜਨਮਦਿਨ ਦੇ ਮੌਕੇ 'ਤੇ, ਜੋੜੇ ਨੇ ਰਾਜਕੁਮਾਰ ਦੇ ਚਿਹਰੇ ਦਾ ਪਰਦਾਫਾਸ਼ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਇਸ਼ਿਤਾ ਦੱਤਾ ਅਤੇ ਵਤਸਲ ਸੇਠ ਨੇ 20 ਜੁਲਾਈ ਨੂੰ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪਰਫੈਕਟ ਫੈਮਿਲੀ ਫੋਟੋ ਸ਼ੇਅਰ ਕੀਤੀ ਸੀ। ਜਿਸ 'ਚ ਉਸ ਦਾ ਬੇਟਾ ਝੂਲੇ 'ਤੇ ਹੈ ਅਤੇ ਦੋਵਾਂ ਨੇ ਉਸ ਨੂੰ ਪਿੱਛੇ ਤੋਂ ਫੜਿਆ ਹੋਇਆ ਹੈ। ਤਿੰਨੋਂ ਆਪਣੀ ਮਿਲੀਅਨ ਡਾਲਰ ਮੁਸਕਰਾਹਟ ਨਾਲ ਇਸ ਤਸਵੀਰ 'ਚ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਤੇ ਜੋੜੇ ਨੇ ਕੈਪਸ਼ਨ ਵੀ ਲਿਖਿਆ ਹੈ। ਜਿਸ 'ਚ ਦੱਸਿਆ ਗਿਆ ਹੈ ਕਿ ਬੇਟੇ ਦਾ ਜਨਮਦਿਨ 19 ਜੁਲਾਈ ਨੂੰ ਹੀ ਸੀ ਪਰ ਹਰ ਕੋਈ ਇੰਨਾ ਰੁੱਝਿਆ ਹੋਇਆ ਸੀ ਕਿ ਉਹ ਪੋਸਟ ਨਹੀਂ ਕਰ ਸਕੇ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਆਪਣੇ ਬੇਟੇ 'ਤੇ ਆਪਣਾ ਪਿਆਰ ਦਿਖਾਉਂਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, 'ਜਨਮਦਿਨ ਮੁਬਾਰਕ ਮੇਰੇ ਬੇਬੀ, ਯਕੀਨ ਨਹੀਂ ਆ ਰਿਹਾ ਕਿ ਤੁਸੀਂ 1 ਸਾਲ ਦੇ ਹੋ ਗਏ ਹੋ। ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਪਿਆਰ ਮਿਲੇ। ਮੰਮੀ ਅਤੇ ਡੈਡੀ ਤੁਹਾਨੂੰ ਬਹੁਤ ਪਿਆਰ ਕਰਦੇ ਹਨ ਵਾਯੂ। 


author

Priyanka

Content Editor

Related News