ਮਸ਼ਹੂਰ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਪੋਸਟ ਸਾਂਝੀ ਕਰਕੇ ਦਿੱਤਾ ਮੂੰਹਤੋੜ ਜਵਾਬ

Tuesday, Oct 15, 2024 - 10:13 AM (IST)

ਮਸ਼ਹੂਰ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਪੋਸਟ ਸਾਂਝੀ ਕਰਕੇ ਦਿੱਤਾ ਮੂੰਹਤੋੜ ਜਵਾਬ

ਮੁੰਬਈ- ਦਰਅਸਲ, ਮਸ਼ਹੂਰ ਅਦਾਕਾਰਾ ਓਵੀਆ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਅਦਾਕਾਰਾ ਦਾ 17 ਸੈਕਿੰਡ ਦਾ ਪ੍ਰਾਈਵੇਟ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਓਵੀਆ ਨੂੰ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਹਾਲਾਂਕਿ ਬਾਅਦ 'ਚ ਕਈ ਲੋਕਾਂ ਨੇ ਅਦਾਕਾਰਾ ਦਾ ਸਮਰਥਨ ਵੀ ਕੀਤਾ। ਜਾਂਚ ਤੋਂ ਬਾਅਦ, ਇੰਟਰਨੈਟ 'ਤੇ ਦਾਅਵਾ ਕੀਤਾ ਗਿਆ ਸੀ ਕਿ ਓਵੀਆ ਦਾ ਨਿੱਜੀ ਵੀਡੀਓ ਇੱਕ ਡੀਪਫੇਕ ਵੀਡੀਓ ਸੀ। 12 ਅਕਤੂਬਰ ਨੂੰ ਓਵੀਆ ਨੇ ਇੰਸਟਾਗ੍ਰਾਮ 'ਤੇ ਫੋਟੋ ਪੋਸਟ ਕਰਕੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ।ਜਾਣੋ ਕੀ ਹੈ ਪੂਰਾ ਮਾਮਲਾ।

PunjabKesari

ਓਵੀਆ ਦਾ ਵੀਡੀਓ ਵਾਇਰਲ ਹੋ ਰਿਹਾ ਸਾਊਥ ਅਦਾਕਾਰਾ ਓਵੀਆ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰਖੀਆਂ 'ਚ ਆਈ ਸੀ। ਖਬਰਾਂ ਮੁਤਾਬਕ ਅਦਾਕਾਰਾ ਦਾ ਵਾਇਰਲ ਵੀਡੀਓ 17 ਸੈਕਿੰਡ ਦਾ ਸੀ। ਓਵੀਆ ਨੇ ਇਨ੍ਹਾਂ ਅਫਵਾਹਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ। ਓਵੀਆ ਨੇ ਹੁਣ ਆਪਣੀਆਂ ਉਂਗਲਾਂ ਨੂੰ ਕ੍ਰੋਸ ਕਰਦੇ ਹੋਏ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਓਵੀਆ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਇਸ ਵਾਇਰਲ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।ਓਵੀਆ ਨੇ ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ ਓਵੀਆ ਦੁਆਰਾ ਸ਼ੇਅਰ ਕੀਤੀ ਗਈ ਇੰਸਟਾਗ੍ਰਾਮ ਤਸਵੀਰ ਦੇ ਕੁਮੈਂਟ ਸੈਕਸ਼ਨ 'ਚ ਇੱਕ ਟ੍ਰੋਲਰ ਨੇ ਉਸ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਟ੍ਰੋਲਰ ਨੇ ਓਵੀਆ ਨੂੰ ਉਸ ਦੇ ਵਾਇਰਲ ਵੀਡੀਓ ਦੀ ਪੂਰੀ ਵੀਡੀਓ ਭੇਜਣ ਲਈ ਕਿਹਾ। ਇਸ ਦਾ ਜਵਾਬ ਦਿੰਦੇ ਹੋਏ ਓਵੀਆ ਨੇ ਲਿਖਿਆ, “ਅਗਲੀ ਵਾਰ ਭਰਾ।” ਇਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਤਸਵੀਰ ਦਾ ਕੁਮੈਂਟ ਸੈਕਸ਼ਨ ਬੰਦ ਕਰ ਦਿੱਤਾ। ਓਵੀਆ ਕੁਮੈਂਟ ਸੈਕਸ਼ਨ ਨੂੰ ਬੰਦ ਕਰਨ ਤੋਂ ਪਹਿਲਾਂ ਹੀ, ਟ੍ਰੋਲਰ ਅਤੇ ਓਵੀਆ ਵਿਚਕਾਰ ਗੱਲਬਾਤ ਦਾ ਸਕ੍ਰੀਨਸ਼ੌਟ ਟਵਿੱਟਰ 'ਤੇ ਵਾਇਰਲ ਹੋ ਗਿਆ। ਹਾਲਾਂਕਿ, ਅਦਾਕਾਰਾ ਨੇ ਹੁਣ ਆਪਣੀ ਪੋਸਟ ਦੇ ਕੁਮੈਂਟ ਸੈਕਸ਼ਨ ਨੂੰ ਮੁੜ ਜਨਤਕ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਗਾਇਕ ਗੁਲਾਬ ਸਿੱਧੂ ਨੇ ਬਜ਼ੁਰਗ ਵਿਅਕਤੀ ਨਾਲ ਹੋਈ ਘਟਨਾ 'ਤੇ ਪ੍ਰਗਟਾਇਆ ਦੁਖ

ਕੰਮ ਦੀ ਗੱਲ ਕਰਿਏ ਤਾਂ ਓਵੀਆ ਨੂੰ ਸੋਸ਼ਲ ਮੀਡੀਆ 'ਤੇ ਹੈਲਨ ਨੇਲਸਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਓਵੀਆ ਤਮਿਲ ਬਿੱਗ ਬੌਸ ਸੀਜ਼ਨ 1 'ਚ ਨਜ਼ਰ ਆਈ ਸੀ। ਅਦਾਕਾਰਾ ਨੂੰ ਖਰਾਬ ਸਿਹਤ ਕਾਰਨ ਬਿੱਗ ਬੌਸ ਛੱਡਣਾ ਪਿਆ ਸੀ। ਅਦਾਕਾਰਾ ਤਾਮਿਲ, ਤੇਲਗੂ, ਮਲਿਆਲਮ, ਕੰਨੜ ਅਤੇ ਹਿੰਦੀ ਭਾਸ਼ਾਵਾਂ ਦੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਅਦਾਕਾਰਾ ਕੇਰਲ ਦੇ ਤ੍ਰਿਸ਼ੂਰ ਦੀ ਰਹਿਣ ਵਾਲੀ ਹੈ। ਓਵੀਆ ਪਹਿਲੀ ਵਾਰ 2007 'ਚ ਪ੍ਰਿਥਵੀਰਾਜ ਸੁਕੁਮਾਰਨ ਨਾਲ ਫਿਲਮ 'ਕੰਗਾਰੂ' 'ਚ ਨਜ਼ਰ ਆਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News