ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਨੇ ਫਾਨੀ ਦੁਨੀਆ ਨੂੰ ਕਿਹਾ ਅਲਵਿਦਾ
Saturday, Aug 24, 2024 - 02:48 PM (IST)
ਮੁੰਬਈ (ਬਿਊਰੋ) - ਮਲਿਆਲਮ ਅਦਾਕਾਰ ਨਿਰਮਲ ਬੇਨੀ ਫ਼ਿਲਮ 'ਆਮੀਨ' 'ਚ ਆਪਣੀ ਭੂਮਿਕਾ ਕਾਰਨ ਮਸ਼ਹੂਰ ਹੋਏ ਸਨ। ਬੀਤੇ ਦਿਨੀਂ 37 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਭਿਨੇਤਾ ਦੀ ਦਿਲ ਦਹਿਲਾਉਣ ਵਾਲੀ ਖ਼ਬਰ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਨਿਰਮਾਤਾ ਸੰਜੇ ਪਡਿਯੂਰ ਨੇ ਸਾਂਝੀ ਕੀਤੀ, ਜਿਨ੍ਹਾਂ ਨੇ ਆਪਣਾ ਦੁੱਖ ਪ੍ਰਗਟ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ
ਸੰਜੇ ਨੇ ਇੱਕ ਫੇਸਬੁੱਕ ਪੋਸਟ 'ਚ ਖੁਲਾਸਾ ਕੀਤਾ ਕਿ ਨਿਰਮਲ ਦੀ ਤਿਰੂਵਨੰਤਪੁਰਮ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਲਿਖਿਆ, ''ਮੇਰੇ ਪਿਆਰੇ ਦੋਸਤ ਨੂੰ ਅਲਵਿਦਾ ਕਹਿਣਾ। ਉਸ ਨੇ 'ਆਮੀਨ' 'ਚ ਕੋਚਚਨ ਦਾ ਰੋਲ ਅਤੇ 'ਮੇਰਾ ਡੂਰਾਮ' 'ਚ ਮੁੱਖ ਕਿਰਦਾਰ ਨਿਭਾਇਆ ਸੀ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੇਰੇ ਪਿਆਰੇ ਮਿੱਤਰ ਦੀ ਆਤਮਾ ਨੂੰ ਸ਼ਾਂਤੀ ਮਿਲੇ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੇ ਦੀਵਾਨੇ ਹੋਏ ਸ਼ੋਇਬ ਅਖਤਰ, ਹੁਣ ਦੋਸਾਂਝਾਵਾਲਾ ਕਰੇਗਾ ਪਾਕਿ ਕ੍ਰਿਕੇਟਰ ਦੀ ਇੱਛਾ ਪੂਰੀ
ਨਿਰਮਲ ਬੇਨੀ ਇੱਕ ਪ੍ਰਤਿਭਾਸ਼ਾਲੀ ਅਦਾਕਾਰ ਸੀ। ਉਹ ਲੀਜੋ ਜੋਸ ਪੇਲੀਸੇਰੀ ਦੀ ਫ਼ਿਲਮ 'ਆਮੀਨ' 'ਚ ਕੋਚਚਨ (ਛੋਟੇ ਪਾਦਰੀ) ਦੀ ਯਾਦਗਾਰੀ ਭੂਮਿਕਾ ਨਾਲ ਮਸ਼ਹੂਰ ਹੋਏ। ਫ਼ਿਲਮ ਇੰਡਸਟਰੀ 'ਚ ਉਨ੍ਹਾਂ ਦਾ ਕਰੀਅਰ 2012 'ਚ ਫ਼ਿਲਮ 'ਨਵਗਾਥਾਰਕਕੂ ਸਵਾਗਤਮ' ਨਾਲ ਸ਼ੁਰੂ ਹੋਇਆ ਸੀ ਅਤੇ ਉਨ੍ਹਾਂ ਨੇ 'ਆਮੀਨ' ਅਤੇ 'ਦੂਰਮ' ਸਮੇਤ ਕੁੱਲ ਪੰਜ ਫ਼ਿਲਮਾਂ 'ਚ ਕੰਮ ਕੀਤਾ ਸੀ। ਨਿਰਮਲ ਨੇ ਪ੍ਰਸਿੱਧ ਯੂਟਿਊਬ ਵੀਡੀਓਜ਼ 'ਚ ਆਪਣੀ ਮੌਜੂਦਗੀ ਦੇ ਨਾਲ ਡਿਜੀਟਲ ਦੁਨੀਆ 'ਤੇ ਵੀ ਆਪਣੀ ਛਾਪ ਛੱਡੀ। ਉਨ੍ਹਾਂ ਦੇ ਬੇਵਕਤੀ ਦਿਹਾਂਤ ਨੇ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।