ਫ਼ਿਲਮ ''ਛਿਛੋਰੇ'' ਦੇ ਮਸ਼ਹੂਰ ਅਦਾਕਾਰ ਹੋਏ ਸੜਕ ਹਾਦਸੇ ਦਾ ਸ਼ਿਕਾਰ, ਸਰੀਰ ''ਤੇ ਲੱਗੀਆਂ ਕਈ ਗੰਭੀਰ ਸੱਟਾਂ

Thursday, Jul 18, 2024 - 03:45 PM (IST)

ਫ਼ਿਲਮ ''ਛਿਛੋਰੇ'' ਦੇ ਮਸ਼ਹੂਰ ਅਦਾਕਾਰ ਹੋਏ ਸੜਕ ਹਾਦਸੇ ਦਾ ਸ਼ਿਕਾਰ, ਸਰੀਰ ''ਤੇ ਲੱਗੀਆਂ ਕਈ ਗੰਭੀਰ ਸੱਟਾਂ

ਮੁੰਬਈ- 2019 'ਚ ਆਈ ਫ਼ਿਲਮ 'ਛਿਛੋਰੇ' ਦੇ ਮਸ਼ਹੂਰ ਅਦਾਕਾਰ ਨਵੀਨ ਪੋਲਿਸ਼ਟੀ ਦਾ ਭਿਆਨਕ ਸੜਕ ਹਾਦਸਾ ਹੋ ਗਿਆ ਹੈ। ਜਿਸ ਕਾਰਨ ਉਸ ਦੇ ਹੱਥ 'ਚ ਫਰੈਕਚਰ ਤੋਂ ਇਲਾਵਾ ਕਈ ਗੰਭੀਰ ਸੱਟਾਂ ਵੀ ਲੱਗੀਆਂ। ਹੁਣ ਨਵੀਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਅਕਾਊਂਟ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਦੇ ਕਈ ਫਰੈਕਚਰ ਵੀ ਹੋਏ ਹਨ। ਉਸ ਨੇ ਆਪਣੇ ਐਕਸ ਹੈਂਡਲ 'ਤੇ ਇੱਕ ਲੰਮਾ ਨੋਟ ਵੀ ਸਾਂਝਾ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਉਹ ਸਿਰਫ ਉਸ ਦੇ ਅਪਡੇਟਾਂ 'ਤੇ ਭਰੋਸਾ ਕਰਨ।

PunjabKesari

ਆਪਣੀ ਪੋਸਟ ਦੇ ਨਾਲ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਾਅਲੀ ਖਬਰਾਂ ਦੇ ਵਿਰੁੱਧ ਚੇਤਾਵਨੀ ਵੀ ਦਿੱਤੀ ਅਤੇ 'ਸਿਰਫ ਉਨ੍ਹਾਂ ਦੇ ਅਪਡੇਟਸ '  'ਤੇ ਭਰੋਸਾ ਕਰਨ ਦੀ ਬੇਨਤੀ ਕੀਤੀ। ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ, ਨਵੀਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਰੋਮਾਂਚਕ ਫਿਲਮਾਂ  'ਤੇ ਕੰਮ ਕਰ ਰਹੇ ਹਨ ਜਿਸ ਦਾ ਐਲਾਨ ਉਹ ਜਲਦੀ ਹੀ ਕਰਨਗੇ।

 

34 ਸਾਲਾ ਅਦਾਕਾਰ ਨੇ ਐਕਸ  'ਤੇ ਇਕ ਪੋਸਟ 'ਚ ਲਿਖਿਆ,  'ਬਦਕਿਸਮਤੀ ਨਾਲ ਮੇਰੇ ਹੱਥ 'ਤੇ ਗੰਭੀਰ ਮਲਟੀਪਲ ਫਰੈਕਚਰ ਹੋ ਗਿਆ ਹੈ ਅਤੇ ਮੇਰੀ ਲੱਤ ਵੀ ਜ਼ਖਮੀ ਹੈ। ਇਹ ਮੇਰੇ ਲਈ ਬਹੁਤ ਔਖਾ ਅਤੇ ਦੁਖਦਾਈ ਸਮਾਂ ਹੈ। ਮੈਂ ਪੂਰੀ ਰਿਕਵਰੀ ਕਰਨ ਅਤੇ ਤੁਹਾਡੇ ਲਈ ਪੂਰੀ ਐਨਰਜੀ ਨਾਲ ਕੰਮ ਕਰ ਸਕਾ। ਤੁਹਾਡੇ ਪਿਆਰ, ਸਹਿਯੋਗ ਅਤੇ ਧੀਰਜ ਇਸ ਸਮੇਂ ਮੇਰੇ ਲਈ ਸਭ ਤੋਂ ਵੱਡੀ ਦਵਾਈ ਹੈ।ਹਾਲਾਂਕਿ ਨਵੀਨ ਨੇ ਇਹ ਨਹੀਂ ਦੱਸਿਆ ਕਿ ਉਹ ਕਦੋਂ, ਕਿਵੇਂ ਅਤੇ ਕਿੱਥੇ ਜ਼ਖਮੀ ਹੋਏ। ਅਦਾਕਾਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿਚ ਕੁਝ ਮਹੀਨੇ ਲੱਗ ਸਕਦੇ ਹਨ, ਪਰ ਉਨ੍ਹਾਂ ਨੇ ਆਪਣਾ ਹੌਂਸਲਾ ਬਰਕਰਾਰ ਰੱਖਿਆ ਹੈ।


author

Priyanka

Content Editor

Related News