ਮਸ਼ਹੂਰ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 21 ਸਾਲਾਂ ਬੇਟੀ ਦੀ ਕੈਂਸਰ ਨਾਲ ਹੋਈ ਮੌਤ

Friday, Jul 19, 2024 - 01:10 PM (IST)

ਮਸ਼ਹੂਰ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 21 ਸਾਲਾਂ ਬੇਟੀ ਦੀ ਕੈਂਸਰ ਨਾਲ ਹੋਈ ਮੌਤ

ਮੁੰਬਈ- ਟੀ-ਸੀਰੀਜ਼ ਦੇ ਸਹਿ-ਸੰਸਥਾਪਕ ਅਤੇ ਅਦਾਕਾਰ ਕ੍ਰਿਸ਼ਨ ਕੁਮਾਰ ਦੀ ਕਿਸ਼ੋਰ ਧੀ ਤਿਸ਼ਾ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਤਿਸ਼ਾ ਦਾ ਵਿਦੇਸ਼ 'ਚ ਗੰਭੀਰ ਬੀਮਾਰੀ ਦਾ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ। ਕ੍ਰਿਸ਼ਨ ਕੁਮਾਰ ਮਰਹੂਮ ਫ਼ਿਲਮ ਨਿਰਮਾਤਾ ਅਤੇ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਤਿਸ਼ਾ ਟੀ-ਸੀਰੀਜ਼ ਦੇ ਐਮ.ਡੀ. ਭੂਸ਼ਣ ਕੁਮਾਰ ਦੀ ਚਚੇਰੀ ਭੈਣ ਸੀ।

ਇਹ ਖ਼ਬਰ ਵੀ ਪੜ੍ਹੋ -Natasa Stankovic ਦੀ ਕੁੱਲ ਕਿੰਨੀ ਹੈ ਨੈੱਟਵਰਥ? ਹਾਰਦਿਕ ਪੰਡਯਾ ਨੂੰ ਦੇਣਾ ਪਵੇਗਾ ਜਾਇਦਾਦ ਦਾ ਇੰਨਾ ਹਿੱਸਾ

ਬੁਲਾਰੇ ਨੇ ਇਕ ਬਿਆਨ 'ਚ ਕਿਹਾ, 'ਕ੍ਰਿਸ਼ਨਾ ਕੁਮਾਰ ਦੀ ਬੇਟੀ ਤਿਸ਼ਾ ਕੁਮਾਰ ਦੀ ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਕੱਲ੍ਹ ਦਿਹਾਂਤ ਹੋ ਗਿਆ। ਪਰਿਵਾਰ ਲਈ ਇਹ ਔਖਾ ਸਮਾਂ ਹੈ, ਅਤੇ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਕਿ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।

ਇਹ ਖ਼ਬਰ ਵੀ ਪੜ੍ਹੋ -ਪਤਨੀ ਨਾਲ ਤਲਾਕ ਤੋਂ ਬਾਅਦ ਹਾਰਦਿਕ ਪੰਡਯਾ ਨੂੰ ਲੱਗਾ ਇਕ ਹੋਰ ਝਟਕਾ, ਖੋਹ ਲਿਆ ਗਿਆ ਇਹ ਅਹੁਦਾ

ਤਿਸ਼ਾ, ਕ੍ਰਿਸ਼ਨ ਕੁਮਾਰ ਅਤੇ ਤਾਨਿਆ ਸਿੰਘ ਦੀ ਬੇਟੀ ਸੀ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਤਿਸ਼ਾ ਨੂੰ ਕੈਂਸਰ ਸੀ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।ਤਿਸ਼ਾ ਕ੍ਰਿਸ਼ਨਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਇਹੀ ਕਾਰਨ ਸੀ ਕਿ ਉਹ ਕਦੇ ਮੀਡੀਆ ਦੇ ਧਿਆਨ 'ਚ ਨਹੀਂ ਆਈ। ਉਨ੍ਹਾਂ ਨੂੰ ਆਖਰੀ ਵਾਰ ਨਵੰਬਰ 2023 'ਚ ਦੇਖਿਆ ਗਿਆ ਸੀ। ਜਦੋਂ ਉਹ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਫ਼ਿਲਮ 'ਐਨੀਮਲ' ਦੇ ਪ੍ਰੀਮੀਅਰ 'ਚ ਸ਼ਾਮਲ ਹੋਈ। ਉਸ ਸਮੇਂ, ਉਹ ਆਪਣੇ ਪਿਤਾ ਕ੍ਰਿਸ਼ਨ ਕੁਮਾਰ ਨਾਲ ਰੈੱਡ ਕਾਰਪੇਟ  'ਤੇ ਪਾਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆਈ।


author

Priyanka

Content Editor

Related News