ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ ''The Family Man Season 2'' ਦਾ ਟਰੇਲਰ ਰਿਲੀਜ਼

Wednesday, May 19, 2021 - 10:24 AM (IST)

ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ ''The Family Man Season 2'' ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਮਨੋਜ ਬਾਜਪਾਈ ਦੀ ਵੈੱਬ ਸੀਰੀਜ਼ 'The Family Man Season 2' ਦੀ ਉਡੀਕ ਜਲਦ ਖ਼ਤਮ ਹੋ ਰਹੀ ਹੈ। ਇਸ ਵੈੱਬ ਸੀਰੀਜ਼ ਦਾ ਟਰੇਲਰ ਹਾਲ ਹੀ 'ਚ Amazon Prime Video 'ਤੇ ਲਾਂਚ ਹੋ ਚੁੱਕਾ ਹੈ। ਇਸ ਸੀਰੀਜ਼ ਦਾ ਦੂਜਾ ਭਾਗ 4 ਜੂਨ ਨੂੰ ਰਿਲੀਜ਼ ਹੋਵੇਗਾ। ਇਸ ਵੈੱਬ ਸੀਰੀਜ਼ ਦੇ ਦਰਸ਼ਕ ਕਾਫ਼ੀ ਲੰਮੇ ਸਮੇਂ ਤੋਂ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਸਨ, ਜਿਸ ਮਗਰੋਂ ਓਟੀਟੀ ਪਲੇਟਫਾਰਮ ਐਮੇਜ਼ਾਨ ਪ੍ਰਾਇਮ ਨੇ ਆਖਰ ਬੁੱਧਵਾਰ ਨੂੰ ਇਸ ਦਾ ਟਰੇਲਰ ਲਾਂਚ ਕਰਨ ਦਾ ਐਲਾਨ ਕਰ ਦਿੱਤਾ।
ਇਥੇ ਵੇਖੋ ਫ਼ਿਲਮ ਦਾ ਟਰੇਲਰ

ਦੱਸ ਦਈਏ ਕਿ ਰਾਜ ਤੇ ਡੀਕੇ ਵੱਲੋਂ ਬਣਾਈ ਗਈ 'ਦਿ ਫੈਮਿਲੀ ਮੈਨ ਸੀਜ਼ਨ 2' 'ਚ ਸਾਊਥ ਇੰਡੀਅਨ ਅਦਾਕਾਰ ਸਮੰਥਾ ਅਕਿਨੈਨੀ ਵੀ ਦਿਖਾਈ ਦੇਣਗੇ। ਇਸ ਤੋਂ ਇਲਾਵਾ ਬਾਕੀ ਸਾਰੇ ਪੁਰਾਣੇ ਕਿਰਦਾਰ ਆਪਣੀ ਭੂਮਿਕਾ 'ਚ ਰਹਿਣਗੇ। ਇਸ ਦੂਜੇ ਭਾਗ 'ਚ ਵਿਸ਼ਵ ਪੱਧਰੀ ਜਾਸੂਸ ਸ਼੍ਰੀਕਾਂਤ ਤਿਵਾੜੀ (ਮਨੋਜ ਬਾਜਪਾਈ) ਆਪਣੇ ਪਰਿਵਾਰ ਤੇ ਪੇਸ਼ੇਵਰ ਜੀਵਨ ਨੂੰ ਸੰਤੁਲਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੀਰੀਜ਼ ਕਈ ਤੇਲਗੂ ਸਿਤਾਰਿਆਂ ਦੀ ਡਿਜੀਟਲ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ।


author

sunita

Content Editor

Related News