''ਬਾਹਰ ਬੁਰਕਾ ਅੰਦਰ ਬਿਕਨੀ'', ਇਸ ਬਲਾਕਬਸਟਰ ਫ਼ਿਲਮ ''ਚ ਅਦਾਕਾਰਾ ਨੂੰ ਦੇਖ ਹੈਰਾਨ ਹੋ ਗਏ ਸਨ ਡਾਇਰੈਕਟਰ

Tuesday, Oct 15, 2024 - 01:21 PM (IST)

ਮੁੰਬਈ- ਫਰਾਹ ਖ਼ਾਨ ਨੇ ਕਈ ਫਿਲਮਾਂ ਲਈ ਕੋਰੀਓਗ੍ਰਾਫੀ ਕੀਤੀ ਹੈ। ਉਸ ਨੇ ਕਈ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਇਨ੍ਹਾਂ 'ਚੋਂ ਇਕ ਫਿਲਮ ਸਾਲ 2004 'ਚ ਆਈ ਸੀ।ਫਰਾਹ ਨੇ ਇਸ ਫਿਲਮ ਰਾਹੀਂ ਬਤੌਰ ਨਿਰਦੇਸ਼ਕ ਡੈਬਿਊ ਕੀਤਾ ਸੀ। ਇਹ ਫਿਲਮ ਬਲਾਕਬਸਟਰ ਬਣੀ। ਇਸ ਫਿਲਮ 'ਚ ਸ਼ਾਹਰੁਖ ਖਾਨ, ਅੰਮ੍ਰਿਤਾ ਰਾਓ, ਸੁਸ਼ਮਿਤਾ ਸੇਨ, ਸੁਨੀਲ ਸ਼ੈੱਟੀ ਅਤੇ ਜਾਏਦ ਖਾਨ ਨੇ ਕੰਮ ਕੀਤਾ ਸੀ। ਫਿਲਮ ਦਾ ਨਾਂ 'ਮੈਂ ਹੂ ਨਾ' ਹੈ। ਇਨ੍ਹਾਂ ਤੋਂ ਇਲਾਵਾ ਇਸ ਫਿਲਮ ਲਈ ਇਕ ਹੋਰ ਹੀਰੋਇਨ ਸੀ, ਜਿਸ ਦੀ ਜਗ੍ਹਾ ਕਿਸੇ ਹੋਰ ਅਦਾਕਾਰਾ ਨੂੰ ਲਿਆ ਗਿਆ ਸੀ। ਫਰਾਹ ਨੇ ਇਸ ਨਾਲ ਜੁੜੀ ਕਹਾਣੀ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਦੇ ਚੈਟ ਸ਼ੋਅ 'ਚ ਦੱਸੀ।

PunjabKesari

ਫਰਾਹ ਖਾਨ ਨੇ ਕਿਹਾ ਕਿ ਫਿਲਮ 'ਚ ਹੌਟ ਕੁੜੀ ਦਾ ਕਿਰਦਾਰ ਨਿਭਾਉਣ ਲਈ ਇਕ ਅਦਾਕਾਰਾ ਦੀ ਲੋੜ ਸੀ। ਇੱਕ ਅਦਾਕਾਰਾ ਨੂੰ ਵੀ ਕਾਸਟ ਕੀਤਾ ਗਿਆ ਸੀ ਪਰ ਜਦੋਂ ਅਦਾਕਾਰਾ ਦੀ ਮਾਂ ਨੇ ਡਿਮਾਂਡਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅਸੀਂ ਕਿਸੇ ਹੋਰ ਅਦਾਕਾਰਾ ਨੂੰ ਕਾਸਟ ਕਰਨ ਬਾਰੇ ਸੋਚਿਆ। ਫਰਾਹ ਖ਼ਾਨ ਦੇ ਸਹਾਇਕ ਨੇ ਰਾਖੀ ਸਾਵੰਤ ਦਾ ਨਾਂ ਸੁਝਾਇਆ, ਜਿਸ ਨੇ ਇਸ ਰੋਲ ਲਈ ਪਹਿਲਾਂ ਆਡੀਸ਼ਨ ਦਿੱਤਾ ਸੀ। ਆਡੀਸ਼ਨ ਨੂੰ ਯਾਦ ਕਰਦੇ ਹੋਏ, ਫਰਾਹ ਨੇ ਕਿਹਾ, "ਰਾਖੀ ਬੁਰਕਾ ਪਾ ਕੇ ਟੈਸਟ ਲਈ ਆਈ ਸੀ ਜੋ ਕਿ ਇੱਕ 'ਹੌਟ ਗਰਲ' ਦੇ ਰੋਲ ਦੀ ਮੰਗ ਕਰਨ ਵਾਲੇ ਰੋਲ ਲਈ ਕਾਫੀ ਹੈਰਾਨ ਕਰਨ ਵਾਲਾ ਸੀ।" ਪਰ ਜਦੋਂ ਆਡੀਸ਼ਨ ਸ਼ੁਰੂ ਹੋਏ ਤਾਂ ਚੀਜ਼ਾਂ ਹੋਰ ਵੀ ਹੈਰਾਨ ਕਰਨ ਵਾਲੀਆਂ ਹੋ ਗਈਆਂ।

ਨਾਰੰਗੀ ਵਾਲਾਂ ਅਤੇ ਬੁਰਕੇ 'ਚ ਪੁੱਜੀ ਸੀ ਰਾਖੀ 
ਫਰਾਹ ਖਾਨ ਨੇ ਕਿਹਾ, ''ਉਸ ਨੇ ਮੇਰੇ ਸਹਾਇਕ ਨੂੰ ਕੈਮਰਾ ਰੋਲ ਕਰਨ ਲਈ ਕਿਹਾ ਅਤੇ ਫਿਰ ਜਦੋਂ ਉਸ ਨੇ ਬੁਰਕਾ ਉਤਾਰਿਆ ਤਾਂ ਪੂਰਾ ਕੈਮਰਾ ਹਿੱਲ ਗਿਆ ਕਿਉਂਕਿ ਉਹ ਬੁਰਕੇ ਦੇ ਅੰਦਰ ਬਿਕਨੀ ਪਹਿਨ ਕੇ ਆਈ ਸੀ। ਹਾਲਾਂਕਿ ਉਸ ਸਮੇਂ ਰਾਖੀ ਨੂੰ ਉਸ ਦੇ ਲੁੱਕ ਕਾਰਨ ਤੁਰੰਤ ਕਾਸਟ ਨਹੀਂ ਕੀਤਾ ਗਿਆ ਸੀ। ਫਰਾਹ ਖਾਨ ਨੇ ਕਿਹਾ, “ਉਸ ਦੇ ਵਾਲ ਨਾਰੰਗੀ ਸੀ ਅਤੇ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਮੈਂ ਉਸ ਤੋਂ ਕਿਸ ਤਰ੍ਹਾਂ ਕੰਮ ਲੈ ਸਕਦੀ ਹਾਂ। ਜਦੋਂ ਉਹ ਦਾਰਜੀਲਿੰਗ ਪੁੱਜੀ ਤਾਂ ਅਸੀਂ ਉਸ ਨੂੰ ਸਵੈਟਰ ਅਤੇ ਬੇਰਟਸ ਦਿੱਤੇ ਤਾਂ ਜੋ ਉਹ ਆਪਣੇ ਲੁੱਕ ਨੂੰ ਬਦਲ ਸਕੇ।ਮੈਂ ਉਸ ਨੂੰ ਸਮਝਾਉਣਾ ਚਾਹੁੰਦੀ ਸੀ ਕਿ ਉਹ ਢੱਕੀ ਹੋਈ ਬਹੁਤ ਹੀ ਸੋਹਣੀ ਲੱਗਦੀ ਹੈ।


ਫਰਾਹ ਖਾਨ ਨੇ ਦੱਸਿਆ ਕੀ ਸੀ ਰਾਖੀ ਸਾਵੰਤ ਦੀ ਮੰਗ?
ਸ਼ੁਰੂਆਤੀ ਮੁਸ਼ਕਲਾਂ ਦੇ ਬਾਵਜੂਦ ਰਾਖੀ ਸੈੱਟ 'ਤੇ ਕਾਫੀ ਹੱਸਮੁੱਖ ਸਾਬਤ ਹੋਈ। ਫਰਾਹ ਨੇ ਕਿਹਾ, ''ਉਸ ਨਾਲ ਕੰਮ ਕਰਨਾ ਬਹੁਤ ਵਧੀਆ ਰਿਹਾ। ਉਸ ਦੀ ਇੱਕੋ ਇੱਕ ਮੰਗ ਸੀ ਕਿ ਗੀਤ ਦੇ ਸੀਨ 'ਚ ਉਸ ਨੂੰ ਸ਼ਾਹਰੁਖ ਦੇ ਆਸ-ਪਾਸ ਰੱਖਿਆ ਜਾਵੇ।” ਤੁਹਾਨੂੰ ਦੱਸ ਦੇਈਏ, 'ਮੈਂ ਹੂੰ ਨਾ 2004 ਦੀ ਸਭ ਤੋਂ ਵੱਡੀ ਹਿੱਟ ਫਿਲਮਾਂ 'ਚੋਂ ਇਕ ਰਹੀ ਅਤੇ ਹਾਲਾਂਕਿ ਰਾਖੀ ਦਾ ਰੋਲ ਬਹੁਤ ਹੀ ਛੋਟਾ ਸੀ ਪਰ ਫਿਲਮ 'ਚ ਉਸ ਦਾ ਰੋਲ ਯਾਦਗਾਰ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News