ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ

Friday, Nov 24, 2023 - 10:40 AM (IST)

ਯੂਕ੍ਰੇਨੀ ਫੌਜ ਦੀ ਗੋਲੀਬਾਰੀ ’ਚ ਪ੍ਰਸਿੱਧ ਅਦਾਕਾਰਾ ਦੀ ਮੌਤ

ਮਾਸਕੋ - ਯੂਕ੍ਰੇਨੀ ਹਥਿਆਰਬੰਦ ਫੋਰਸਾਂ ਦੀ ਗੋਲੀਬਾਰੀ ’ਚ ਡੋਨੇਟਸਕ ਦੇ ਸਟਾਰੋਬਿਸ਼ੇਵਸਕੀ ਜ਼ਿਲੇ ਦੇ ਕੁਮਾਚੋਵੋ ਪਿੰਡ ’ਚ ਰੂਸੀ ਅਦਾਕਾਰਾ ਪੋਲੀਨਾ ਮੇਨਸ਼ਿਖ ਦੀ ਮੌਤ ਹੋ ਗਈ। ਇਲਾਕੇ ’ਚ ਗੋਲਾਬਾਰੀ 19 ਨਵੰਬਰ ਨੂੰ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਰਿਪੋਰਟ ਅਨੁਸਾਰ, ਹਮਲੇ ਦੇ ਸਮੇਂ ਮੇਨਸ਼ਿਖ ਕੁਮਾਚੋਵੋ ਪਿੰਡ ’ਚ ਫੌਜੀਆਂ ਲਈ ਇਕ ਸਵੈ-ਸੇਵੀ ਸੰਗੀਤ ਸਮਾਰੋਹ ਕਰ ਰਹੀ ਸੀ। ਵੀਡੀਓ ’ਚ ਉਹ ਦਰਸ਼ਕਾਂ ਦੇ ਸਾਹਮਣੇ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਪੋਲੀਨਾ ਮੇਨਸ਼ਿਖ ਇਕ ਕੋਰੀਓਗ੍ਰਾਫਰ, ਨਾਟਕਕਾਰ ਅਤੇ ਐਥਨਿਕ ਡਾਂਸ ਥਿਏਟਰ ‘ਨੇਜ਼ੇਨ’ ਅਤੇ ਸਟੂਡੀਓ ਥਿਏਟਰ ‘ਲੇਜ ਆਰਟਿਸਟ’ ਦੀ ਨਿਰਦੇਸ਼ਕ ਸੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਭੂਮੀ ਪੇਡਨੇਕਰ ਨੂੰ ਹੋਇਆ ਡੇਂਗੂ, ਪਿਛਲੇ 8 ਦਿਨਾਂ ਤੋਂ ਹਸਪਤਾਲ 'ਚ ਦਾਖ਼ਲ

ਬੁੱਧਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਮਾਸਕੋ ਨੇ ਕਦੇ ਵੀ ਕੀਵ ਨਾਲ ਸ਼ਾਂਤੀ ਵਾਰਤਾ ਤੋਂ ਇਨਕਾਰ ਨਹੀਂ ਕੀਤਾ ਅਤੇ ਵਾਰਤਾ ਪ੍ਰਕਿਰਿਆ ਤੋਂ ਬਾਹਰ ਕੱਢਣ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਫੌਜੀ ਕਾਰਵਾਈ ਨੂੰ ਲੋਕਾਂ ਲਈ ਦੁਖਾਂਤ ਦੱਸਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਇਸ ਦੁਖਾਂਤ ਨੂੰ ਕਿਵੇਂ ਰੋਕਿਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News