ਵਰੁਣ ਅਤੇ ਕਿਆਰਾ ਦੀ ਇਕ ਝਲਕ ਲਈ ਭੀੜ ਹੋਈ ਇਕੱਠੀ, ਦੋਖੋ ਵੀਡੀਓ

Monday, Jun 13, 2022 - 05:16 PM (IST)

ਵਰੁਣ ਅਤੇ ਕਿਆਰਾ ਦੀ ਇਕ ਝਲਕ ਲਈ ਭੀੜ ਹੋਈ ਇਕੱਠੀ, ਦੋਖੋ ਵੀਡੀਓ

ਨਵੀਂ ਦਿੱਲੀ: ਬੀਤੇ ਦਿਨ ਫ਼ਿਲਮ ਜੁੱਗ ਜੁੱਗ ਜੀਓ ਦੀ ਸਟਾਰ ਕਾਸਟ ਫਿ਼ਲਮ ਦੀ ਪ੍ਰਮੋਸ਼ਨ ਲਈ ਸ਼ਹਿਰ ਦੇ ਕੋਰਮ ਮਾਲ ’ਚ ਗਈ ਹੈ। ਵਰੁਣ ਅਤੇ ਕਿਆਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਐਤਵਾਰ ਸ਼ਾਮ ਨੂੰ ਮਾਲ ’ਚ ਉਨ੍ਹਾਂ ਦੇ ਆਉਣ ਦੀ ਜਾਣਕਾਰੀ ਦਿੱਤੀ ਸੀ ਜਿਸ ਨਾਲ ਪ੍ਰਸ਼ੰਸਕਾਂ ’ਚ ਕਾਫ਼ੀ ਉਤਸੁਕਤਾ ਪੈਦਾ ਹੋ ਗਈ ਅਤੇ ਮਾਲ ’ਚ ਭੀੜ ਹੋ ਗਈ ਸੀ।

Here’s an insight about Jug Jugg Jeeyo’s storyline

ਲੋਕ ਜੋਸ਼ ’ਚ ਇੰਨੇ ਬੇਕਾਬੂ ਹੋ ਗਏ ਕਿ ਵਰੁਣ ਨੂੰ ਮਾਈਕ ਹੱਥ ’ਚ ਫੜ ਕੇ ਸ਼ਾਂਤ ਰਹਿਣ ਦੀ ਬੇਨਤੀ ਕਰਨੀ ਪਈ। ਇਸ ਤੋਂ ਬਾਅਦ ਵਰੁਣ ਅਤੇ ਕਿਆਰਾ ਦੇ ਨਾਲ ਪ੍ਰਸ਼ੰਸਕ ਵੀ ‘ਜੁੱਗ ਜੁੱਗ ਜੀਓ’ ਦੇ ਗੀਤਾਂ ’ਤੇ ਡਾਂਸ ਕਰਨ ਲੱਗੇ। ਇਸ ਦੀ ਵੀਡੀਏ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਇਹ  ਵੀ ਪੜ੍ਹੋ :  ਬੀ ਪਰਾਕ ਨੇ ਲਾਈਵ ਸ਼ੋਅ ਦਾ ਕੀਤਾ ਐਲਾਨ ,15 ਜੂਨ ਨੂੰ ਪਹੁੰਚਣਗੇ ਗੁਰੂਗ੍ਰਾਮ

ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦਾ ਤੀਜਾ ਗੀਤ ਦੁਪੱਟਾ ਵੀ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਅਤੇ ਕੁਝ ਹੀ ਘੰਟਿਆਂ ’ਚ ਲੋਕ ਚਾਰਟਬਸਟਰ ’ਤੇ ਧਮਾਲ ਮਚਾ ਰਹੇ ਹਨ।

ਇਹ  ਵੀ ਪੜ੍ਹੋ : ਚਾਰ ਮਹੀਨਿਆਂ ’ਚ 50 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਦੁਬਈ, ਔਰਤਾਂ ਲਈ ਤੀਸਰਾ ਸਭ ਤੋਂ ਸੁਰੱਖਿਅਤ ਸ਼ਹਿਰ

PunjabKesari

ਰਾਜ ਮਹਿਤਾ ਵੱਲੋਂ ਨਿਰਦੇਸ਼ ‘ਜੁੱਗ ਜੁੱਗ ਜੀਓ’ ’ਚ  ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ, ਪ੍ਰਜਾਕਤਾ ਕੋਲੀ ਕਾਸਟ  24 ਜੂਨ ਨੂੰ ਸਿਨੇਮਾਘਰਾਂ ’ਚ ਨਜ਼ਰ ਆਉਣਗੇ।


author

Anuradha

Content Editor

Related News