ਏਕਤਾ ਕਪੂਰ ਤੇ ਰੀਆ ਕਪੂਰ ਦੀ ‘ਦਿ ਕਰਿਊ’ ਫ਼ਿਲਮ 22 ਮਾਰਚ, 2024 ਨੂੰ ਹੋਵੇਗੀ ਰਿਲੀਜ਼

Monday, Jul 03, 2023 - 10:44 AM (IST)

ਏਕਤਾ ਕਪੂਰ ਤੇ ਰੀਆ ਕਪੂਰ ਦੀ ‘ਦਿ ਕਰਿਊ’ ਫ਼ਿਲਮ 22 ਮਾਰਚ, 2024 ਨੂੰ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਨਿਰਮਾਤਾ ਜੋੜੀ ਏਕਤਾ ਕਪੂਰ ਤੇ ਰੀਆ ਕਪੂਰ ਨੇ ਫ਼ਿਲਮ ‘ਦਿ ਕਰਿਊ’ ਲਈ 22 ਮਾਰਚ, 2024 ਦੀ ਰਿਲੀਜ਼ ਡੇਟ ਦਾ ਖ਼ੁਲਾਸਾ ਕੀਤਾ ਹੈ। ਐਲਾਨ ਤੋਂ ਬਾਅਦ ਪ੍ਰਸ਼ੰਸਕ ਇਸ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੀ ਆਲ-ਫੀਮੇਲ ਕਾਸਟ ਨੂੰ ਦੇਖਣ ਲਈ ਬਹੁਤ ਉਤਸ਼ਾਹਿਤ ਹਨ।

ਇਹ ਏਕਤਾ ਕਪੂਰ ਤੇ ਰੀਆ ਕਪੂਰ ਦੀ ਸਫਲ ਫ਼ਿਲਮ ‘ਵੀਰੇ ਦੀ ਵੈਡਿੰਗ’ ਤੋਂ ਬਾਅਦ ਉਨ੍ਹਾਂ ਦੇ ਸਹਿਯੋਗ ਨੂੰ ਵੀ ਦਰਸਾਉਂਦੀ ਹੈ। ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਕਪਿਲ ਸ਼ਰਮਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਹਰੀਸ਼ ਵਰਮਾ ਤੇ ਸਿਮੀ ਚਾਹਲ ਦੀ ਫ਼ਿਲਮ ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ’ ਦੇ ਟਰੇਲਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਇਹ ਫ਼ਿਲਮ ਏਕਤਾ ਕਪੂਰ ਤੇ ਰੀਆ ਕਪੂਰ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਪ੍ਰਾਜੈਕਟਸ ’ਚੋਂ ਇਕ ਹੈ। ਇਸ ਦੀ ਸ਼ੂਟਿੰਗ ਮੁੰਬਈ ਤੇ ਆਬੂ ਧਾਬੀ ’ਚ ਹੋਈ ਸੀ।

ਰਾਜੇਸ਼ ਕ੍ਰਿਸ਼ਨਨ ਵਲੋਂ ਨਿਰਦੇਸ਼ਿਤ, ਬਾਲਾਜੀ ਟੈਲੀਫ਼ਿਲਮਜ਼ ਤੇ ਅਨਿਲ ਕਪੂਰ ਫ਼ਿਲਮਜ਼ ਕਮਿਊਨੀਕੇਸ਼ਨ ਨੈੱਟਵਰਕ ਲਈ 22 ਮਾਰਚ, 2024 ਇਕ ਪ੍ਰਮੁੱਖ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News